27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ 'ਆਪ' ਦੀ ਵੱਡੀ ਜਿੱਤ ਨੇ 'ਆਪ' ਦੇ ਵਿਕਾਸ ਕਾਰਜਾਂ 'ਤੇ ਮੋਹਰ ਲਗਾਈ- ਵਿਧਾਇਕ ਲਖਵੀਰ ਸਿੰਘ ਰਾਏ

Ad Position 21
No active advertisement
ਅਜੀਤ ਡੈਸਕ 18-12-2025
ਫ਼ਤਹਿਗੜ੍ਹ ਸਾਹਿਬ, 17 ਦਸੰਬਰ (ਮਨਪ੍ਰੀਤ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਸਰਕਾਰ ਦੁਆਰਾ ਕਰਵਾਏ ਗਏ, ਵਿਕਾਸ ਕਾਰਜਾਂ 'ਤੇ ਲੋਕਾਂ ਦੀ ਮੋਹਰ ਹੈ, ਜਿਸ ਨੇ ਸਾਬਤ ਕਰ ਦਿੱਤਾ ਹੈ, ਕਿ 2027 ਦੀਆਂ ਚੋਣਾਂ 'ਚ ਲੋਕ ਮੁੜ ਆਮ ਆਦਮੀ ਪਾਰਟੀ ਨੂੰ ਸੱਤਾ 'ਚ ਲਿਆਉਣਾ ਚਾਹੁੰਦੇ ਹਨ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਵਿਧਾਇਕ ਲਖਵੀਰ ਸਿੰਘ ਰਾਏ ਨੇ ਪਾਰਟੀ ਉਮੀਦਵਾਰਾਂ ਦੀ ਜਿੱਤ ਦੀ ਖ਼ੁਸ਼ੀ ਮਨਾਉਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਵਿਧਾਇਕ ਰਾਏ ਨੇ ਕਿਹਾ ਕਿ ਸੂਬੇ ਦੇ ਲੋਕ ਵੱਡੀ ਗਿਣਤੀ 'ਚ 'ਆਪ' ਦੀਆਂ ਨੀਤੀਆਂ ਨਾਲ ਜੁੜ ਚੁੱਕੇ ਹਨ, ਜਿਨ੍ਹਾਂ ਨੇ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਨੀਤੀਆਂ, ਜਿਨ੍ਹਾਂ 'ਚ ਮੁਫ਼ਤ ਬਿਜਲੀ ਸਹੂਲਤ, ਕਿਸਾਨਾਂ ਨੂੰ ਸਿੰਚਾਈ ਲਈ ਨਹਿਰੀ ਪਾਣੀ, ਟਿਊਬਵੈੱਲਾਂ ਨੂੰ ਦਿਨ ਦੀ ਬਿਜਲੀ, ਔਰਤਾਂ ਲਈ ਮੁਫ਼ਤ ਬੱਸ ਸਫ਼ਰ, ਆਧੁਨਿਕ ਸਿਹਤ ਸਹੂਲਤਾਂ ਤੇ ਸਿੱਖਿਆ ਆਦਿ ਤੋਂ ਇਲਾਵਾ ਵਿਕਾਸ ਕਾਰਜਾਂ ਤੇ ਮੋਹਰ ਲਗਾਈ ਹੈ, ਜਿਸ ਸਦਕਾ 'ਆਪ' ਸੂਬੇ 'ਚ ਵੱਡੀ ਜਿੱਤ ਪ੍ਰਾਪਤ ਹੋਈ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੀਆ ਆਸਾਂ 'ਤੇ ਖਰੀ ਉੱਤਰੇਗੀ ਤੇ ਰਹਿੰਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ਤੇ ਕਰਵਾਏਗੀ ਤਾਂ ਜੋ ਸੂਬੇ ਨੂੰ ਵਿਕਾਸ ਪੱਖੋਂ ਮੋਹਰੀ ਬਣਾਇਆ ਜਾ ਸਕੇ | ਦੱਸਣਯੋਗ ਹੈ ਕਿ 'ਆਪ' ਦੇ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚੋਂ ਖੇੜਾ ਬਲਾਕ 'ਚੋਂ ਐਡ. ਅਮਰਿੰਦਰ ਸਿੰਘ ਮੰਡੋਫ਼ਲ, ਮਾਧੋਪੁਰ ਸਰਹਿੰਦ ਬਲਾਕ 'ਚੋਂ 'ਆਪ' ਆਗੂ ਕੁਲਵਿੰਦਰ ਸਿੰਘ ਡੇਰਾ ਦੀ ਪਤਨੀ ਬੀਬੀ ਨਰਿੰਦਰ ਕੌਰ ਤੇ ਮੂਲੇਪੁਰ ਜ਼ੋਨ 'ਚੋਂ 'ਆਪ' ਆਗੂ ਰਾਜਦਵਿੰਦਰ ਸਿੰਘ ਖਰ੍ਹੇ ਦੀ ਪਤਨੀ ਬੀਬੀ ਕੁਲਜਿੰਦਰ ਕੌਰ ਜੇਤੂ ਰਹੇ ਹਨ ਤੇ ਇਸੇ ਤਰ੍ਹਾਂ ਦੇਰ ਸ਼ਾਮ ਤੱਕ ਆਏ ਨਤੀਜਿਆਂ ਮੁਤਾਬਿਕ ਬਲਾਕ ਸੰਮਤੀ ਸਰਹਿੰਦ 'ਚੋਂ ਬਾਗ਼ ਸਿਕੰਦਰ ਤੋਂ ਸੁਖਪ੍ਰੀਤ ਕੌਰ, ਹਰਬੰਸਪੁਰਾ ਤੋਂ ਰਣਜੀਤ ਸਿੰਘ ਚੀਮਾ, ਪਿੰਡ ਜੱਲ੍ਹੇ ਤੋਂ ਨੰਬਰਦਾਰ ਸਤਵੀਰ ਸਿੰਘ, ਪਿੰਡ ਸਾਨੀਪੁਰ ਤੋਂ ਮਨਜੀਤ ਕੌਰ, ਪਿੰਡ ਚਨਾਰਥਲ ਤੋਂ ਭਜਨ ਸਿੰਘ, ਪਿੰਡ ਬਧੌਛੀ ਕਲਾਂ ਤੋਂ ਚਰਨਜੀਤ ਕੌਰ, ਪਿੰਡ ਲਟੌਰ ਤੋਂ ਗੁਰਜੀਤ ਸਿੰਘ ਬਿੱਟਾ, ਰੜਕੀ ਤੋਂ ਮਨਪ੍ਰੀਤ ਸਿੰਘ, ਹੱਲੋਤਾਲੀ ਤੋਂ ਹਰਦੀਪ ਕੌਰ, ਮੂਲੇਪੁਰ ਤੋਂ ਹਰਮੇਸ਼ ਸਿੰਘ, ਖੇੜਾ ਬਲਾਕ ਮੰਡੋਫ਼ਲ ਤੋਂ ਸਰਬਜੀਤ ਕੌਰ, ਕੋਟਲਾ ਬਜਵਾੜਾ ਤੋਂ ਬਿਕਰਮ ਸਿੰਘ, ਹਿੰਦੂਪੁਰ ਤੋਂ ਪਰਮਿੰਦਰ ਕੌਰ, ਚੋਲਟੀ ਖੇੜੀ ਤੋਂ ਮਲਕੀਤ ਸਿੰਘ, ਰਜਿੰਦਰਗੜ੍ਹ ਤੋਂ ਕਰਮਜੀਤ ਸਿੰਘ ਹੈਪੀ, ਜ਼ੋਨ ਪੋਲਾ ਤੋਂ ਮਨਦੀਪ ਸਿੰਘ ਪੋਲਾ, ਰਾਮਪੁਰ ਤੋਂ ਰਮਨਪ੍ਰੀਤ ਕੌਰ ਜੇਤੂ ਰਹੇ ਤੇ ਨਬੀਪੁਰ ਤੋਂ ਪਹਿਲਾਂ ਹੀ ਬਲਕਾਰ ਸਿੰਘ ਜੇਤੂ ਕਰਾਰ ਦਿੱਤਾ ਜਾ ਚੁੱਕਾ ਹੈ | 'ਆਪ' ਦੇ ਜੇਤੂ ਨਤੀਜਿਆਂ ਸਦਕਾ ਜਿੱਥੇ 'ਆਪ' ਵਰਕਰਾਂ 'ਚ ਵੱਡੀ ਖ਼ੁਸ਼ੀ ਦੀ ਲਹਿਰ ਹੈ, ਉੱਥੇ ਹੀ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਦੁਆਰਾ ਇਸ ਨੂੰ ਸਰਕਾਰ ਦੀ ਵੱਡੀ ਜਿੱਤ ਦੱਸਿਆ ਗਿਆ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਲਜਿੰਦਰ ਸਿੰਘ ਰਹੇ ਜੇਤੂ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਲਜਿੰਦਰ ਸਿੰਘ ਰਹੇ ਜੇਤੂ
Ad Position 24