27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਮਹੀਨੇ ਨੂੰ ਦੇਖਦਿਆਂ ਗਿਣਤੀ ਕੇਂਦਰਾਂ ਦੇ ਬਾਹਰ ਨਹੀਂ ਕੀਤਾ ਗਿਆ ਢੋਲ-ਢਮੱਕਾ

Ad Position 21
No active advertisement
ਅਜੀਤ ਡੈਸਕ 18-12-2025
ਪਟਿਆਲਾ, 17 ਦਸੰਬਰ (ਅ. ਸ. ਆਹਲੂਵਾਲੀਆ)-ਜ਼ਿਲ੍ਹੇ 'ਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਪਈਆਂ ਵੋਟਾਂ ਦੀ ਅੱਜ ਵੱਖ-ਵੱਖ ਥਾਈਾ ਹੋਈ ਗਿਣਤੀ 'ਚ ਜਿਵੇਂ ਹੀ ਸਫਲ ਉਮੀਦਵਾਰ ਗਿਣਤੀ ਕੇਂਦਰਾਂ ਦੇ ਬਾਹਰ ਆਏ ਜਿਨ੍ਹਾਂ 'ਚ ਜ਼ਿਆਦਾਤਰ ਆਮ ਆਦਮੀ ਪਾਰਟੀ ਦੇ ਸਨ ਨੂੰ ਆਲ੍ਹਾ ਲੀਡਰਸ਼ਿਪ ਵਲੋਂ ਹਦਾਇਤ ਕਰ ਦਿੱਤੀ ਗਈ ਕਿ ਕਿਸੇ ਕਿਸਮ ਦਾ ਢੋਲ ਢਮੱਕਾ ਨਾ ਵਜਾਇਆ ਜਾਵੇ, ਨਾ ਹੀ ਭੰਗੜੇ ਪਾਏ ਜਾਣ, ਕਿਉਂਕਿ ਇਹ ਮਹੀਨਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਹੈ, ਜਿਸ ਤੋਂ ਬਾਅਦ ਕਿਸੇ ਵੀ ਗਿਣਤੀ ਕੇਂਦਰ ਦੇ ਬਾਹਰ ਢੋਲ ਢਮੱਕਾ ਵੱਜਦਿਆਂ ਨਹੀਂ ਦੇਖਿਆ ਗਿਆ ਅਤੇ ਨਾ ਹੀ ਜਿੱਤਣ ਵਾਲੇ ਉਮੀਦਵਾਰਾਂ ਦੇ ਸਮਰਥਕਾਂ ਵਲੋਂ ਕੋਈ ਭੰਗੜੇ ਆਦਿ ਪਾਏ ਗਏ | ਜਦੋਂ ਕਿ ਗਿਣਤੀ ਕੇਂਦਰਾਂ ਦੇ ਬਾਹਰ ਵੱਡੀ ਗਿਣਤੀ 'ਚ ਆਪਮੁਹਾਰੇ ਵੱਡੀ ਗਿਣਤੀ 'ਚ ਢੋਲੀ ਪਹੁੰਚੇ ਹੋਏ ਸਨ ਜਿਨ੍ਹਾਂ ਵਲੋਂ ਹਰ ਸਫਲ ਉਮੀਦਵਾਰ ਲਈ ਢੋਲ ਵਜਾਇਆ ਜਾਣਾ ਸੀ |
Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਜਰੀ ਕਾਲਜ ਵਿਖੇ ਰੰਗਮੰਚ ਕਲਾਵਾਂ ਦਾ ਸਿਖਲਾਈ ਕੈਂਪ ਸ਼ੁਰੂ ਅਗਲੀ ਖ਼ਬਰ ਅਕਾਲੀ ਦਲ ਦੀਆਂ ਬੀਬੀਆਂ ਦੀ ਜਿੱਤ 'ਆਪ' ਦੇ ਧੱਕੇਸ਼ਾਹੀ ਵਿਰੁੱਧ ਲੋਕਾਂ ਦਾ ਫ਼ਤਵਾ- ਰਾਜੂ ਖੰਨਾ
Ad Position 24