ਮੰਡੀ ਗੋਬਿੰਦਗੜ੍ਹ, 18 ਦਸੰਬਰ (ਇਕਬਾਲਦੀਪ ਸੰਧੂ)-ਇੰਟਰਨੈਸ਼ਨਲ ਐਸੋਸੀਏਸ਼ਨ ਆਫ਼ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਨੇ ਨਸਰਾਲੀ ਸਥਿਤ ਗਊਸ਼ਾਲਾ ਵਿਚ ਗਊ ਸੇਵਾ ਕੀਤੀ | ਜਿਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਲੱਬ ਦੇ ਪੀ.ਆਰ.ਓ. ਸੰਦੀਪ ਸਦਾਨਾ ਨੇ ਕਿਹਾ ਕਿ ਇਹ ਪ੍ਰੋਜੈਕਟ ਦੀਪਕ ਖੁੱਲਰ ਦੇ ਵਿਸ਼ੇਸ਼ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਸੀ, ਜਿਸ ਵਿਚ ਗਊਆਂ ਨੂੰ ਹਰਾ ਚਾਰਾ, ਛਾਣ ਅਤੇ ਅਨਾਜ ਖੁਆ ਕੇ ਸੇਵਾ ਕੀਤੀ ਗਈ | ਉਨ੍ਹਾਂ ਅੱਗੇ ਕਿਹਾ ਕਿ ਇਹ ਸੇਵਾ ਸ਼ਹਿਰ ਦੇ ਵੱਖ-ਵੱਖ ਥਾਵਾਂ 'ਤੇ ਨਿਰੰਤਰ ਕੀਤੀ ਜਾਵੇਗੀ ਅਤੇ ਆਉਣ ਵਾਲੇ ਸਮੇਂ ਵਿਚ ਹੋਰ ਵੀ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ | ਇਸ ਮੌਕੇ ਕਲੱਬ ਦੇ ਸਕੱਤਰ ਸੁਮਿਤ ਗਰਗ, ਐਮ.ਜੇ.ਐਫ. ਸੰਚਿਤ ਸਿੰਗਲ, ਜਗਦੀਪ ਸਿੰਘ, ਕਮਲ ਸਿੰਘੀ, ਦੀਪਕ ਚੋਪੜਾ, ਕਮਲ ਗੁਪਤਾ, ਸੁਮਨ ਗੋਇਲ ਤੇ ਵਿਵੇਕ ਸਿੰਗਲਾ ਆਦਿ ਮੌਜੂਦ ਸਨ |