ਅਮਲੋਹ, 22 ਦਸੰਬਰ (ਕੇਵਲ ਸਿੰਘ)-ਸੈਂਟਰ ਹੈੱਡ ਟੀਚਰ ਕਪੂਰਗੜ੍ਹ ਅਨਿਲ ਬਾਂਸਲ ਦੀ ਅਗਵਾਈ ਹੇਠ ਸੈਂਟਰ ਅਧੀਨ ਆਉਂਦੇ ਸਕੂਲਾਂ ਸ. ਐ. ਸਕੂਲ ਕਪੂਰਗੜ੍ਹ, ਬਰੀਮਾਂ, ਬੁੱਗਾ ਕਲਾਂ, ਭਰਪੂਰਗੜ੍ਹ, ਮਾਲੋਵਾਲ, ਕੋਟਲੀ, ਰਾਏਪੁਰ ਚੋਬਦਰਾਂ, ਤੰਦਾਬੱਧਾ ਕਲਾਂ, ਤੰਦਾਬੱਧਾ ਖ਼ੁਰਦ ਤੇ ਪਹੇੜੀ ਦੇ ਕੁੱਕ ਕਮ ਹੈਲਪਰਾਂ ਦਾ ਸੈਂਟਰ ਪੱਧਰੀ ਕੁਕਿੰਗ ਮੁਕਾਬਲਾ ਕਰਵਾਇਆ ਗਿਆ | ਇਸ ਮੁਕਾਬਲੇ ਵਿਚ ਕੁੱਲ 10 ਸਕੂਲਾਂ ਨੇ ਭਾਗ ਲਿਆ | ਮੁਕਾਬਲੇ ਦੌਰਾਨ ਸ. ਐ. ਸਕੂਲ ਕਪੂਰਗੜ੍ਹ ਦੀਆਂ ਕੁੱਕ ਹਰਦੀਪ ਕੌਰ ਅਤੇ ਗੁਰਮੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਜੇਤੂਆਂ ਨੂੰ ਬਲਾਕ ਪੱਧਰੀ ਮੁਕਾਬਲੇ ਵਿਚ ਭਾਗ ਲੈਣ ਲਈ ਚੁਣਿਆ ਗਿਆ | ਇਸ ਮੌਕੇ ਅਨਿਲ ਬਾਂਸਲ ਸੈਂਟਰ ਹੈੱਡ ਟੀਚਰ, ਪਰਮਿੰਦਰ ਸਿੰਘ, ਗਗਨਦੀਪ ਸਿੰਘ, ਰਮਨਪ੍ਰੀਤ ਕੌਰ, ਹਰਦੀਪ ਕੌਰ, ਨਿਰਭੈ ਸਿੰਘ, ਵੀਨਾ ਜੋਸ਼ੀ, ਅਮਨਦੀਪ ਸਿੰਘ, ਬਲਵੀਰ ਸਿੰਘ, ਸੋਹਣ ਸਿੰਘ, ਸੋਮ ਚੰਦ, ਕੁਲਵਿੰਦਰ ਸਿੰਘ ਤੇ ਅਧਿਆਪਕ ਹਾਜ਼ਰ ਸਨ |