15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਸੰਤ ਬਾਬਾ ਬੁੱਧ ਦਾਸ ਦੇ ਡੇਰੇ ਨੇ ਲੰਗਰ ਲਗਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 30-12-2025
ਬਸੀ ਪਠਾਣਾਂ, 29 ਦਸੰਬਰ (ਐਚ.ਐਸ.ਗੌਤਮ)-ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਬਾਬਾ ਬੁੱਧ ਦਾਸ ਦੇ ਡੇਰੇ ਵਲੋਂ ਲਗਪਗ ਸਾਲ 1940 ਤੋਂ ਸ਼ੁਰੂ ਕੀਤਾ ਗਿਆ ਲੰਗਰ ਅੱਜ ਵੀ ਜਾਰੀ ਹੈ | ਇਸ ਸਮੇਂ ਜਾਣਕਾਰੀ ਦਿੰਦੇ ਹੋਏ ਡੇਰੇ ਦੇ ਮਹੰਤ ਡਾ. ਆਫ਼ਤਾਬ ਸਿੰਘ ਨੇ ਦੱਸਿਆ ਕਿ ਸੰਤਾਂ ਦੁਆਰਾ ਲੱਗਣ ਵਾਲਾ ਇਹ ਲੰਗਰ ਸ੍ਰੀ ਫ਼ਤਹਿਗੜ੍ਹ ਸਾਹਿਬ ਦਾ ਪਹਿਲਾ ਲੰਗਰ ਸੀ ਜੋ ਬ੍ਰਹਮਗਿਆਨੀ ਸੰਤ ਬਾਬਾ ਬੁੱਧ ਦਾਸ ਦੇ ਡੇਰੇ ਵਲੋਂ ਸ਼ੁਰੂ ਕੀਤਾ ਗਿਆ ਲੰਗਰ ਹਰਨਾਮ ਨਗਰ ਵਿਖੇ ਅੱਜ ਸ਼ੁਰੂ ਹੋਇਆ | ਡੇਰੇ ਦੇ ਮਹੰਤ ਨੇ ਇਹ ਵੀ ਦੱਸਿਆ ਕਿ ਸਵ. ਮਹੰਤ ਡਾ. ਸਿਕੰਦਰ ਸਿੰਘ ਵਲੋਂ ਸੰਗਤਾਂ ਲਈ ਦਿਨ ਰਾਤ ਚੱਲਣ ਵਾਲੇ ਲੰਗਰ ਨੂੰ ਜਾਰੀ ਰੱਖਿਆ ਜਾ ਰਿਹਾ ਹੈ, ਜਿਸ ਵਿਚ ਇਲਾਕੇ ਦੇ ਪਿੰਡਵਾਸੀਆਂ ਦੇ ਸਹਿਯੋਗ ਨਾਲ ਇਹ ਲੰਗਰ ਲਗਪਗ 10 ਦਿਨ ਤੱਕ ਚੱਲੇਗਾ | ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਨੇਕ ਕਮਾਈ 'ਚੋਂ ਦਸਵੰਧ ਕੱਢ ਕੇ ਧਾਰਮਿਕ ਕੰਮਾਂ ਵਿਚ ਲਗਾਉਣਾ ਚਾਹੀਦਾ ਹੈ | ਇਸ ਮੌਕੇ ਮੁੱਖ ਸੇਵਿਕਾ ਰੇਨੂ ਹੈਪੀ, ਡਾ. ਮੌਸਮ ਕਪਿਲ, ਹਰਚੰਦ ਸਿੰਘ ਡੂਮਛੇੜੀ, ਕਰਨੈਲ ਸਿੰਘ, ਪ੍ਰੀਤਮ ਸਿੰਘ, ਨਿਰਮਲ ਸਿੰਘ, ਪਾਲ ਸਿੰਘ, ਗੁਰਜੀਤ ਸਿੰਘ, ਮਿਹਰ ਸਿੰਘ, ਬਿੱਟੂ ਖੇੜੀ, ਰਾਹੁਲ, ਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਰਸੇਵਕ, ਪ੍ਰਦੀਪ, ਗੁਰਤੇਜ, ਬਲਕਾਰ, ਹਰਦੀਪ, ਗੁਰਸ਼ੇਰ, ਗੁਰਜੰਟ ਤੇ ਤਰਵਿੰਦਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਲਵਿੰਦਰ ਸਿੰਘ ਦੀ ਬਤੌਰ ਪੰਚਾਇਤ ਅਫ਼ਸਰ ਅਮਲੋਹ 'ਚ ਮੁੜ ਤਾਇਨਾਤੀ ਅਗਲੀ ਖ਼ਬਰ ਸੈਕਰਡ ਹਾਰਟ ਸਕੂਲ ਵਿਖੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਮਨਾਇਆ
Ad Position 24