26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਅਮਿਤ ਭੂਰੀ ਲਾਇਨ ਕਲੱਬ ਮੇਨ ਐਕਟਿਵ ਦੇ ਪ੍ਰਧਾਨ ਬਣੇ <br/>

Ad Position 21
No active advertisement
ਨਵ ਨਿਯੁਕਤ ਪ੍ਰਧਾਨ ਦੀ ਚੋਣ ਦੌਰਾਨ ਲਾਂਇਨਸ ਕਲੱਬ ਦੇ ਮੈਂਬਰ | ਤਸਵੀਰ: ਵਿਨੋਦ <br/> 01-06-2025
ਪਠਾਨਕੋਟ, 31 ਮਈ (ਵਿਨੋਦ)-ਲਾਇਨਜ਼ ਕਲੱਬ ਮੇਨ ਐਕਟਿਵ ਵਲੋਂ ਪ੍ਰਧਾਨ ਸੁਰੇਂਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਲਾਈਨਸਟਿਕ ਸਾਲ 2025-26 ਲਈ ਜਨਰਲ ਹਾਊਸ ਮੀਟਿੰਗ ਤੇ ਚੋਣਾਂ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਰੀਜਨ ਚੇਅਰਮੈਨ ਐਮ.ਜੀ.ਐਫ ਲਾਇਨ ਸੁਰੇਸ਼ ਮਹਾਜਨ ਰਾਜੂ ਅਤੇ ਜ਼ੋਨ ਚੇਅਰਮੈਨ ਲਾਇਨ ਸੁਨੀਲ ਮਹਾਜਨ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਸਟੇਜ ਦਾ ਸੰਚਾਲਨ ਜਨਰਲ ਸਕੱਤਰ ਲਾਇਨ ਰਾਜੇਸ਼ ਸਹਿਗਲ ਨੇ ਕੀਤਾ ਤੇ ਉਨ੍ਹਾਂ ਨੇ ਕਲੱਬ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ | ਪ੍ਰਧਾਨ ਲਾਇਨ ਸੁਰੇਂਦਰ ਸ਼ਰਮਾ ਨੇ ਕਲੱਬ ਵਲੋਂ ਸਾਲ ਭਰ ਕੀਤੇ ਪ੍ਰੋਜੈਕਟਾਂ 'ਤੇ ਚਰਚਾ ਕਰਦਿਆਂ ਸਾਲ ਦਾ ਲੇਖਾ-ਜੋਖਾ ਪੇਸ਼ ਕੀਤਾ | ਅੱਜ ਦੀ ਚੋਣ ਚੇਅਰਮੈਨ ਲਾਇਨ ਚਰਨਜੀਤ ਸਿੰਘ ਦੀ ਸੀ | ਉਨ੍ਹਾਂ ਨੇ ਸਰਵਸੰਮਤੀ ਨਾਲ ਲਾਇਨ ਅਮਿਤ ਭੂਰੀ ਨੂੰ ਸਾਲ 2025-26 ਲਈ ਪ੍ਰਧਾਨ ਅਹੁਦੇ ਲਈ ਚੁਣਿਆ | ਪ੍ਰਧਾਨ ਬਣਨ ਤੋਂ ਬਾਅਦ ਉਨ੍ਹਾਂ ਨੇ ਆਪਣੀ ਟੀਮ ਬਣਾਈ | ਜਿਸ ਵਿਚ ਉਨ੍ਹਾਂ ਨੇ ਜਨਰਲ ਸਕੱਤਰ ਲਾਇਨ ਰਾਜੇਸ਼ ਸਹਿਗਲ, ਸੰਯੁਕਤ ਸਕੱਤਰ ਲਾਇਨ ਭੁਪਿੰਦਰ ਤਰਨਾਚ, ਖ਼ਜ਼ਾਨਚੀ ਲਾਇਨ ਪ੍ਰਦੀਪ ਮਹਾਜਨ, ਸੰਯੁਕਤ ਖ਼ਜ਼ਾਨਚੀ ਲਾਇਨ ਯੰਗ ਬਹਾਦਰ, ਪੀਆਰਓ ਲਾਇਨ ਵਿਨੋਦ ਧੀਮਾਨ ਨੂੰ ਨਿਯੁਕਤ ਕੀਤਾ | ਰੀਜਨ ਚੇਅਰਮੈਨ ਐਮ.ਜੀ.ਐਫ ਲਾਇਨ ਸੁਰੇਸ਼ ਮਹਾਜਨ ਰਾਜੂ ਨੇ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਕਲੱਬ ਨੇ ਹੁਣ ਵੀ ਚੰਗਾ ਕੰਮ ਕੀਤਾ ਹੈ ਅਤੇ ਭਵਿੱਖ ਵਿਚ ਜੋ ਟੀਮ ਬਣਾਈ ਹੈ ਉਹ ਹੋਰ ਵਧੀਆ ਪ੍ਰਦਰਸ਼ਨ ਕਰੇਗੀ | ਜ਼ੋਨ ਚੇਅਰਮੈਨ ਲਾਇਨ ਸੁਨੀਲ ਮਹਾਜਨ ਨੇ ਕਲੱਬ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ | ਲਾਇਨ ਅਮਿਤ ਭੂਰੀ ਨੇ ਕਿਹਾ ਕਿ ਉਹ ਕਲੱਬ ਮੈਂਬਰਾਂ ਵਲੋਂ ਉਨ੍ਹਾਂ 'ਤੇ ਦਿਖਾਏ ਵਿਸ਼ਵਾਸ 'ਤੇ ਖਰਾ ਉੱਤਰਨ ਦੀ ਪੂਰੀ ਕੋਸ਼ਿਸ਼ ਕਰਨਗੇ ਅਤੇ ਸਾਰਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਲਾਇਨ ਪੁਰਸ਼ੋਤਮ ਮਹਾਜਨ, ਲਾਇਨ ਕੇ.ਜੀ ਗੁਪਤਾ, ਸੁਰੇਸ਼ ਮਹਾਜਨ ਦਾਸ, ਬਲਵਿੰਦਰ ਮਹਾਜਨ, ਰਮੇਸ਼ ਮਹਾਜਨ, ਅਸ਼ੋਕ ਬੱਬਰ, ਸੰਜੀਵ ਉੱਪਲ, ਸੰਜੀਵ ਸਾਹਨੀ, ਨਰੇਸ਼ ਕੈਟ, ਰਾਜੀਵ ਮਲਪੋਤਰਾ, ਵਿਕਾਸ ਮਹਾਜਨ, ਰਾਘਵ ਮਹਾਜਨ, ਡਾ: ਨਰੇਸ਼ ਅਗਨੀਹੋਤਰੀ, ਵਿਨੈ ਮਹਾਜਨ, ਵਿਨੇ ਮਹਾਜਨ, ਅਵਨਿੰਦਰ ਮਹਾਜਨ, ਅਵਨਿੰਦਰ ਮਹਾਜਨ, ਲਵਿੰਦਰ ਮਹਾਜਨ ਕੌਰ, ਸ਼ੀਤਲ, ਨੀਰੂ, ਪ੍ਰਵੇਸ਼ ਮਹਾਜਨ, ਮੋਨਾ ਸ਼ਰਮਾ, ਸਰੋਜ ਮਹਾਜਨ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 9 ਗਰਾਮ ਹੈਰੋਇਨ ਅਤੇ 1400 ਰੁਪਏ ਡਰੱਗ ਮਨੀ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੇਲਵੇ ਰੋਡ ਵਿਖੇ ਸ਼ਹੀਦੀ ਪੁਰਬ ਸ਼ਰਧਾ ਨਾਲ ਮਨਾਇਆ <br/>
Ad Position 24