ਸ਼ਾਹਪੁਰ ਕੰਢੀ, 31 ਮਈ (ਰਣਜੀਤ ਸਿੰਘ)-ਥਾਣਾ ਸ਼ਾਹਪੁਰ ਕੰਢੀ ਪੁਲਿਸ ਵਲੋਂ ਇਕ ਵਿਅਕਤੀ ਨੰੂ 9 ਗਰਾਮ ਹੈਰੋਇਨ ਅਤੇ 1400 ਰੁਪਏ ਡਰੱਗ ਮਨੀ ਸਮੇਤ ਕਾਬੂ ਕੀਤਾ ਗਿਆ ਹੈ | ਐੱਸ. ਐੱਚ. ਓ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਏ. ਐੱਸ. ਆਈ ਧਰਮਪਾਲ ਪੁਲਿਸ ਪਾਰਟੀ ਸਮੇਤ ਟੀ.ਵਨ ਚੌਕ ਤੋਂ ਚੌਂਕੇ ਵਾਲਾ ਖੂਹ ਰਸਤੇ 'ਚ ਗਸ਼ਤ ਕਰ ਰਹੇ ਸਨ ਕਿ ਪੁਲਿਸ ਪਾਰਟੀ ਜਦੋਂ ਸੰਧੂ ਪੈਲੇਸ ਨੇੜੇ ਪਹੁੰਚੀ ਤਾਂ ਇਕ ਵਿਅਕਤੀ ਬਿਨਾਂ ਨੰਬਰੀ ਮੋਟਰਸਾਈਕਲ 'ਤੇ ਆ ਰਿਹਾ ਸੀ, ਜਿਸ ਨੇ ਪੁਲਿਸ ਨੰੂ ਦੇਖ ਕੇ ਮੋਟਰਸਾਈਕਲ ਖੇਤਾਂ ਵੱਲ ਕੱਚੇ ਰਸਤੇ ਪਾ ਲਿਆ ਅਤੇ ਆਪਣੇ ਪਜਾਮੇ ਦੀ ਜੇਬ ਵਿਚੋਂ ਪਲਾਸਟਿਕ ਦਾ ਲਿਫ਼ਾਫ਼ਾ ਸੁੱਟ ਦਿੱਤਾ | ਪੁਲਿਸ ਨੇ ਉਕਤ ਵਿਅਕਤੀ ਨੰੂ ਮੌਕੇ 'ਤੇ ਕਾਬੂ ਕਰ ਲਿਆ ਅਤੇ ਉਸ ਦੀ ਤਲਾਸ਼ੀ ਲੈਣ 'ਤੇ 9 ਗਰਾਮ ਹੈਰੋਇਨ ਅਤੇ 1400 ਰੁਪਏ ਡਰੱਗ ਮਨੀ ਬਰਾਮਦ ਹੋਈ | ਪੁਲਿਸ ਵਲੋਂ ਦੋਸ਼ੀ ਮਸਕੀਨ ਪੁੱਤਰ ਸ਼ੇਰੂ ਦੀਨ ਵਾਸੀ ਰਾਣੀਪੁਰ ਖ਼ਿਲਾਫ਼ ਐਨ. ਡੀ. ਪੀ. ਐਸ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |