26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਪਸ਼ੂਆਂ ਵਿਚ ਬਾਂਝਪਣ ਤੇ ਰੀਪੀਟ ਬਰੀਡਿੰਗ ਦਾ ਮੁੱਖ ਕਾਰਨ ਪਸ਼ੂਆਂ ਦੇ ਚਾਰੇ 'ਚ ਧਾਤਾਂ ਦੀ ਕਮੀ-ਡਾ. ਵਿਜੇ <br/>

Ad Position 21
No active advertisement
ਡਾ. ਵਿਜੇ ਕੁਮਾਰ ਜਾਣਕਾਰੀ ਦਿੰਦੇ ਹੋਏ | <br/> 01-06-2025
ਪਠਾਨਕੋਟ, 31 ਮਈ (ਵਿਨੋਦ)-ਡਾ: ਵਿਜੇ ਕੁਮਾਰ ਸੀਨੀਅਰ ਵੈਟਰਨਰੀ ਅਫ਼ਸਰ ਪਠਾਨਕੋਟ ਨੇ ਦੱਸਿਆ ਕਿ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆ ਦੀ ਅਗਵਾਈ ਅਤੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਤੇ ਡਾਇਰੈਕਟਰ ਪਸ਼ੂ ਪਾਲਨ ਵਿਭਾਗ ਪੰਜਾਬ ਡਾ: ਗੁਰਸ਼ਰਨਜੀਤ ਸਿੰਘ ਬੇਦੀ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪਠਾਨਕੋਟ ਵਿਖੇ ਵੱਖ-ਵੱਖ ਪਿੰਡਾਂ ਵਿਚ ਪਸ਼ੂ ਭਲਾਈ ਅਤੇ ਕਿਸਾਨ ਜਾਗਰੂਕਤਾ ਕੈਂਪ ਵੈਟਰਨਰੀ ਅਫ਼ਸਰਾਂ ਵਲੋਂ ਲਗਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਪਸ਼ੂ ਪਾਲਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਅਤੇ ਡੇਅਰੀ ਧੰਦੇ ਨੂੰ ਪ੍ਰਫੁੱਲਿਤ ਕਰਨ ਲਈ ਜ਼ਿਲ੍ਹਾ ਪਠਾਨਕੋਟ ਦੇ ਵੈਟਰਨਰੀ ਅਫ਼ਸਰਾਂ ਵਲੋਂ ਕੈਂਪ ਲਗਾਏ ਜਾ ਰਹੇ ਹਨ | ਡਾ: ਵਿਜੇ ਨੇ ਜ਼ਿਲ੍ਹਾ ਪਠਾਨਕੋਟ ਦੇ ਸਮੂਹ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਆਪਣੇ ਪਸ਼ੂਆਂ ਨੂੰ ਬਾਂਝਪਣ ਅਤੇ ਰੀਪੀਟ ਬਰੀਡਿੰਗ ਵਰਗੇ ਰੋਗ ਤੋਂ ਬਚਾਉਣ ਲਈ ਹਰੇਕ ਪਸ਼ੂ ਨੂੰ ਰੋਜ਼ਾਨਾ 30 ਤੋਂ 50 ਗ੍ਰਾਮ ਧਾਤਾਂ ਦਾ ਚੂਰਾ ਜ਼ਰੂਰ ਦੇਣ ਅਤੇ ਹਰੇਕ ਤਿੰਨ ਮਹੀਨੇ ਬਾਅਦ ਪੇਟ ਦੇ ਕੀੜਿਆਂ ਦੀ ਦਵਾਈ ਦੇਣਾ ਲਾਜ਼ਮੀ ਬਣਾਉਣ | ਉਨ੍ਹਾਂ ਕਿਹਾ ਕਿ ਪਸ਼ੂਆਂ ਦੇ ਚਾਰੇ ਵਿਚ ਧਾਤਾਂ ਦੀ ਕਮੀ ਹੋ ਰਹੀ ਹੈ ਇਸ ਕਮੀ ਨੂੰ ਦੂਰ ਕਰਨ ਲਈ ਹਰੇਕ ਪਸ਼ੂ ਨੂੰ ਰੋਜ਼ਾਨਾ ਧਾਤਾਂ ਦਾ ਚੂਰਾ ਦੇਣਾ ਜ਼ਰੂਰੀ ਹੈ ਤੇ ਇਹ ਧਾਤਾਂ ਦਾ ਚੂਰਾ ਸਬਸਿਡੀ ਰੇਟਾਂ 'ਤੇ ਪੰਜਾਬ ਸਰਕਾਰ ਵਲੋਂ ਕਿ੍ਸ਼ੀ ਵਿਗਿਆਨ ਕੇਂਦਰ ਵਿਖੇ ਉਪਲਬਧ ਹੈ | ਡਾ: ਵਿਜੇ ਨੇ ਜ਼ਿਲ੍ਹਾ ਪਠਾਨਕੋਟ ਦੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ ਵਿਚ ਦੁਧਾਰੂ ਪਸ਼ੂ ਜ਼ਰੂਰ ਰੱਖੇ ਜਾਣ ਅਤੇ ਦੁੱਧ ਤੋਂ ਬਣੀਆਂ ਵਸਤੂਆਂ ਦਾ ਉਪਯੋਗ ਕਰਨਾ ਚਾਹੀਦਾ ਹੈ |

Ad Position 22
No active advertisement
ਪਿਛਲੀ ਖ਼ਬਰ ਪਠਾਨਕੋਟ ਪਹੁੰਚਣ 'ਤੇ ਸਾਹਿਤਕਾਰ ਡਾ. ਸੱਤਿਆ ਨਰਾਇਣ ਦਾ ਸਵਾਗਤ <br/> ਅਗਲੀ ਖ਼ਬਰ 9 ਗਰਾਮ ਹੈਰੋਇਨ ਅਤੇ 1400 ਰੁਪਏ ਡਰੱਗ ਮਨੀ ਸਮੇਤ ਵਿਅਕਤੀ ਕਾਬੂ
Ad Position 24