26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਪਠਾਨਕੋਟ ਪਹੁੰਚਣ 'ਤੇ ਸਾਹਿਤਕਾਰ ਡਾ. ਸੱਤਿਆ ਨਰਾਇਣ ਦਾ ਸਵਾਗਤ <br/>

Ad Position 21
No active advertisement
ਡਾ. ਸੱਤਿਆ ਨਰਾਇਣ ਦਾ ਸਵਾਗਤ ਕਰਦੇ ਹੋਏ ਪਤਵੰਤੇ ਸੱਜਣ | ਤਸਵੀਰ: ਵਿਨੋਦ <br/> 01-06-2025
ਪਠਾਨਕੋਟ, 31 ਮਈ (ਵਿਨੋਦ, ਸੰਧੂ)-ਜੋਧਪੁਰ ਸਥਿੱਤ ਜੈ ਨਰਾਇਣ ਵਿਆਸ ਯੂਨੀਵਰਸਿਟੀ ਦੇ ਸਾਬਕਾ ਸੰਚਾਰ ਵਿਭਾਗ ਮੁਖੀ, ਹਿੰਦੀ ਸਾਹਿਤ ਤੇ ਪੱਤਰਕਾਰੀ ਦੇ ਖੇਤਰ ਵਿਚ ਅਨਮੋਲ ਯੋਗਦਾਨ ਲਈ ਮਸ਼ਹੂਰ ਪ੍ਰੋ: ਡਾ: ਸੱਤਿਆ ਨਰਾਇਣ ਦਾ ਪਠਾਨਕੋਟ ਪਹੁੰਚਣ 'ਤੇ ਸ੍ਰੀ ਗੁਰੂ ਨਾਭਾ ਦਾਸ ਕਮੇਟੀ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਉਹ ਗਲਤਾ ਧਾਮ ਐਕਸਪੈ੍ਰੱਸ ਰਾਹੀਂ ਪਠਾਨਕੋਟ ਪਹੁੰਚੇ, ਜਿੱਥੇ ਕਮੇਟੀ ਮੈਂਬਰਾਂ ਨੇ ਉਨ੍ਹਾਂ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ | ਇਸ ਮੌਕੇ ਮਹੰਤ ਸਾਵਰੀਆਂ ਦਾਸ, ਡਾ: ਪ੍ਰਸ਼ੋਤਮ ਭਜੂਰਾ ਸਮੇਤ ਕਈ ਪਤਵੰਤੇ ਮੌਜੂਦ ਸਨ | ਡਾ: ਸੱਤਿਆ ਨਰਾਇਣ ਪ੍ਰਤੀ ਸਤਿਕਾਰ ਪ੍ਰਗਟ ਕਰਦੇ ਹੋਏ ਸਾਰਿਆਂ ਨੇ ਕਿਹਾ ਕਿ ਉਹ ਨਾ ਸਿਰਫ਼ ਇਕ ਸੀਨੀਅਰ ਸਾਹਿੱਤਕਾਰ ਹਨ ਸਗੋਂ ਹਿੰਦੀ ਪੱਤਰਕਾਰੀ ਦੇ ਇਕ ਮਜ਼ਬੂਤ ਥੰਮ੍ਹ ਵੀ ਹਨ | ਸਾਲਾ ਤੋਂ ਯੂਨੀਵਰਸਿਟੀ ਵਿਚ ਪੜ੍ਹਾਉਣ ਦੇ ਨਾਲ ਉਨ੍ਹਾਂ ਨੇ ਦੇਸ਼ ਦੇ ਪ੍ਰਮੁੱਖ ਅਖ਼ਬਾਰਾਂ ਅਤੇ ਰਸਾਲਿਆਂ ਵਿਚ ਤਿੱਖੇ ਲੇਖ ਲਿਖੇ ਹਨ | ਉਨ੍ਹਾਂ ਦੇ ਵਿਚਾਰਾਂ, ਲਿਖਤਾਂ ਤੇ ਅਧਿਐਨਾਂ ਨੇ ਨਵੀਂ ਪੀੜ੍ਹੀ ਨੂੰ ਦਿਸ਼ਾ ਦੇਣ ਦਾ ਕੰਮ ਕੀਤਾ ਹੈ | ਕਮੇਟੀ ਮੈਂਬਰਾਂ ਨੇ ਉਨ੍ਹਾਂ ਦੇ ਜੀਵਨ 'ਤੇ ਚਾਨਣਾ ਪਾਇਆ | ਉਨ੍ਹਾਂ ਦੱਸਿਆ ਕਿ ਆਪ ਦਾ ਜਨਮ ਗ਼ਰੀਬ ਪਰਿਵਾਰ ਵਿਚ ਹੋਇਆ ਸੀ ਪਰ ਉਨ੍ਹਾਂ ਦੀ ਅਧਿਆਤਮਿਕ ਪ੍ਰਤਿਭਾ ਤੇ ਸਾਹਿੱਤਿਕ ਯੋਗਤਾ ਵਿਲੱਖਣ ਸੀ | ਉਨ੍ਹਾਂ ਨੇ ਭਗਤਮਾਲ' ਵਰਗੀ ਬ੍ਰਹਮ ਕਿਤਾਬ ਦੀ ਰਚਨਾ ਕੀਤੀ ਜਿਸ ਵਿਚ ਕਈ ਸੰਤਾਂ ਦੀਆਂ ਜੀਵਨੀਆਂ ਸ਼ਾਮਿਲ ਹਨ | ਕਮੇਟੀ ਨੇ ਹਾਜ਼ਰ ਲੋਕਾਂ ਨੂੰ ਅਪੀਲ ਕੀਤੀ ਕਿ ਡਾ: ਸੱਤਿਆ ਨਰਾਇਣ ਦੇ ਜੀਵਨ ਦਰਸ਼ਨ ਅਤੇ ਸੰਦੇਸ਼ਾਂ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ | ਇਸ ਮੌਕੇ ਕਮੇਟੀ ਨੇ ਪੂਜਾ ਐਕਸਪੈ੍ਰ੍ਰਸ ਟਰੇਨ ਦਾ ਨਾਮ ਬਦਲ ਕੇ ਗਲਤਾ ਧਾਮ ਐਕਸਪੈ੍ਰੱਸ ਰੱਖਣ ਲਈ ਰਾਜਸਥਾਨ ਸਰਕਾਰ ਅਤੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਗ੍ਰੀਨਲੈਂਡ ਪਬਲਿਕ ਸਕੂਲ ਵਿਖੇ ਕਿੰਡਰ ਗਾਰਡਨ ਲਈ ਪੂਲ ਪਾਰਟੀ ਕਰਵਾਈ <br/> ਅਗਲੀ ਖ਼ਬਰ ਪਸ਼ੂਆਂ ਵਿਚ ਬਾਂਝਪਣ ਤੇ ਰੀਪੀਟ ਬਰੀਡਿੰਗ ਦਾ ਮੁੱਖ ਕਾਰਨ ਪਸ਼ੂਆਂ ਦੇ ਚਾਰੇ 'ਚ ਧਾਤਾਂ ਦੀ ਕਮੀ-ਡਾ. ਵਿਜੇ <br/>
Ad Position 24