ਪਠਾਨਕੋਟ, 31 ਮਈ (ਸੰਧੂ)-ਗ੍ਰੀਨਲੈਂਡ ਪਬਲਿਕ ਸਕੂਲ ਵਿਖੇ ਕਿੰਡਰ ਗਾਰਡਨ ਕਲਾਸਾਂ ਦੇ ਵਿਦਿਆਰਥੀਆਂ ਲਈ ਸਕੂਲ ਚੇਅਰਮੈਨ ਰਣਵੀਰ ਸਿੰਘ, ਸਕੱਤਰ ਕਵਲਜੀਤ ਸਿੰਘ ਤੇ ਪਿ੍ੰਸੀਪਲ ਅਨੁਮੀਤ ਕੌਰ ਦੀ ਪ੍ਰਧਾਨਗੀ ਹੇਠ ਸ਼ਾਨਦਾਰ ਪੂਲ ਪਾਰਟੀ ਕਰਵਾਈ ਗਈ | ਇਸ ਗਰਮੀਆਂ ਦੇ ਮੌਸਮ ਵਿਚ ਬੱਚਿਆਂ ਨੇ ਇਸ ਪਾਰਟੀ ਦਾ ਖੂਬ ਆਨੰਦ ਮਾਣਿਆ | ਪੂਲ ਵਿਚ ਬੱਚਿਆਂ ਲਈ ਸੰਗੀਤ, ਨਾਚ ਤੇ ਵੱਖ-ਵੱਖ ਖੇਡਾਂ ਦਾ ਆਯੋਜਨ ਕੀਤਾ ਗਿਆ | ਬੱਚਿਆਂ ਨੇ ਪਾਣੀ ਵਿਚ ਨੱਚ ਕੇ ਬਹੁਤ ਮਜ਼ਾ ਲਿਆ | ਸਕੂਲ ਪ੍ਰਬੰਧਨ ਕਮੇਟੀ ਵਲੋਂ ਬੱਚਿਆਂ ਲਈ ਖਾਣ-ਪੀਣ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ | ਇਸ ਮਸਤੀ ਭਰੇ ਮਾਹੌਲ ਵਿਚ ਬੱਚਿਆਂ ਦੀ ਸੁਰੱਖਿਆ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ |