ਸ਼ਾਹਪੁਰ ਕੰਢੀ, 31 ਮਈ (ਰਣਜੀਤ ਸਿੰਘ)-ਸ਼ਾਹਪੁਰ ਕੰਢੀ ਡੈਮ ਔਸਤੀ ਸੰਘਰਸ਼ ਕਮੇਟੀ ਵਲੋਂ ਮੰਗਾਂ ਨੰੂ ਲੈ ਕੇ ਪ੍ਰਧਾਨ ਬਲਕਾਰ ਸਿੰਘ ਪਠਾਨੀਆ ਦੀ ਅਗਵਾਈ ਹੇਠ ਰਣਜੀਤ ਸਾਗਰ ਡੈਮ ਦੇ ਮੁੱਖ ਇੰਜੀਨੀਅਰ ਦਫ਼ਤਰ ਸਾਹਮਣੇ ਸ਼ੁਰੂ ਕੀਤੀ ਭੁੱਖ ਹੜਤਾਲ 60ਵੇਂ ਦਿਨ ਵਿਚ ਸ਼ਾਮਿਲ ਹੋ ਗਈ ਹੈ | ਅੱਜ ਦੀ ਹੜਤਾਲ ਮੌਕੇ ਟੀਸ਼ੂ ਕੁਮਾਰ ਪੁੱਤਰ ਸੰਸਾਰ ਚੰਦ, ਪ੍ਰੇਮ ਸਿੰਘ ਪੁੱਤਰ ਦੇਸਰਾਜ, ਜਨਕ ਰਾਜ ਪੁੱਤਰ ਬਿਸ਼ਨ ਦਾਸ, ਜਤਿੰਦਰ ਸਿੰਘ ਪੁੱਤਰ ਗਣੇਸ਼ ਚੰਦਰ ਅਤੇ ਸੂਰੀਆ ਪ੍ਰਤਾਪ ਸਿੰਘ ਪੁੱਤਰ ਪ੍ਰਵੀਨ ਸਿੰਘ ਸ਼ਾਮਿਲ ਹੋਏ | ਇਸ ਮੌਕੇ ਡੈਮ ਔਸਤੀਆਂ ਨੇ ਪੰਜਾਬ ਸਰਕਾਰ ਤੇ ਡੈਮ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪੰਜਾਬ ਸਰਕਾਰ ਨੰੂ ਚਿਤਾਵਨੀ ਦਿੱਤੀ ਕਿ ਜੇਕਰ ਡੈਮ ਔਸਤੀਆਂ ਦੀਆਂ ਮੰਗਾਂ ਨਾ ਮੰਨੀਆਂ ਤਾਂ 9 ਜੂਨ ਨੰੂ ਮੁੱਖ ਇੰਜੀਨੀਅਰ ਦਫ਼ਤਰ ਸਾਹਮਣੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ | ਇਸ ਮੌਕੇ ਜਸਵੰਤ ਸਿੰਘ, ਕੇਸ਼ਵ ਸਿੰਘ, ਰਾਹੁਲ ਕੁਮਾਰ, ਰਵਿੰਦਰ ਕੁਮਾਰ, ਕੁਲਦੀਪ ਕੁਮਾਰ, ਸ਼ਕਤੀ ਸਿੰਘ, ਨਰੇਸ਼ ਕੁਮਾਰ, ਦਰਸ਼ਨ ਸਿੰਘ, ਨਰੇਸ਼ ਸਿੰਘ, ਮੇਹਰ ਸਿੰਘ, ਸੁਖਦੇਵ ਸਿੰਘ, ਪੂਨਮ ਬਾਲਾ, ਨੀਨਾ ਦੇਵੀ ਆਦਿ ਹਾਜ਼ਰ ਸਨ |