26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਪ੍ਰਤਾਪ ਵਰਲਡ ਸਕੂਲ ਪਠਾਨਕੋਟ ਨੂੰ ਜੀ ਐਜੂਕੇਸ਼ਨ ਐਕਸੀਲੈਂਸ ਕਨਕਲੇਵ 2025 'ਚ ਕੀਤਾ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 01-06-2025
ਪਠਾਨਕੋਟ, 31 ਮਈ (ਸੰਧੂ)-ਪ੍ਰਤਾਪ ਵਰਲਡ ਸਕੂਲ ਪਠਾਨਕੋਟ ਦੇ ਸਿੱਖਿਆ ਖੇਤਰ ਵਿਚ ਸ਼ਾਨਦਾਰ ਯੋਗਦਾਨ ਲਈ ਜੀ ਐਜੂਕੇਸ਼ਨ ਐਕਸੀਲੈਂਸ ਕਨਕਲੇਵ-2025 ਵਿਚ ਸਨਮਾਨਿਤ ਕੀਤਾ ਜਾਣਾ ਬਹੁਤ ਮਾਣ ਤੇ ਸਨਮਾਨ ਦਾ ਪਲ ਹੈ | ਇਹ ਪੁਰਸਕਾਰ ਸਿੱਖਿਆ ਮੰਤਰੀ ਪੰਜਾਬ ਵਲੋਂ ਪ੍ਰਦਾਨ ਕੀਤਾ ਗਿਆ | ਸਕੂਲ ਨੂੰ ਅਕਾਦਮਿਕ, ਖੇਡਾਂ, ਸਹਿ-ਪਾਠਕ੍ਰਮ ਅਤੇ ਪਾਠਕ੍ਰਮ ਤੋਂ ਬਾਹਰਲੇ ਖੇਤਰਾਂ 'ਚ ਇਸ ਦੇ ਪ੍ਰਗਤੀਸ਼ੀਲ ਕੰਮ ਅਤੇ ਵਿਦਿਆਰਥੀਆਂ ਦੇ ਸੰਪੂਰਨ ਵਿਕਾਸ ਪ੍ਰਤੀ ਇਸ ਦੀ ਵਚਨਬੱਧਤਾ ਲਈ ਪ੍ਰਸੰਸਾ ਕੀਤੀ ਗਈ | ਇਹ ਪੁਰਸਕਾਰ ਸਕੂਲ ਦੇ ਡਾਇਰੈਕਟਰ ਸੰਨ੍ਹੀ ਮਹਾਜਨ ਅਤੇ ਪਿ੍ੰਸੀਪਲ ਸ਼ੁਭਰਾ ਰਾਣੀ ਨੇ ਚੰਡੀਗੜ੍ਹ ਵਿਖੇ ਹੋਏ ਸਮਾਗਮ 'ਚ ਪ੍ਰਾਪਤ ਕੀਤਾ | ਇਸ ਮੌਕੇ ਡਾਇਰੈਕਟਰ ਸੰਨ੍ਹੀ ਮਹਾਜਨ ਨੇ ਕਿਹਾ ਕਿ ਸਕੂਲ ਦਾ ਉਦੇਸ਼ ਨਵੀਨਤਾ-ਅਧਾਰਿਤ ਅਤੇ ਮੁੱਲ-ਅਧਾਰਿਤ ਸਿੱਖਿਆ ਰਾਹੀਂ ਭਵਿੱਖ ਲਈ ਤਿਆਰ ਨਾਗਰਿਕ ਬਣਾਉਣਾ ਹੈ | ਇਕ ਉੱਘੇ ਵਿੱਦਿਅਕ ਆਗੂ ਦੇ ਤੌਰ 'ਤੇ ਡਾਇਰੈਕਟਰ ਸੰਨ੍ਹੀ ਮਹਾਜਨ ਨੂੰ ਇਕ ਉੱਚ-ਪੱਧਰੀ ਪੈਨਲ ਚਰਚਾ 'ਚ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਸੀ ਜਿਸ ਵਿਚ ਸਿੱਖਿਆ ਨਾਲ ਸਬੰਧਿਤ ਮਹੱਤਵਪੂਰਨ ਵਿਸ਼ਿਆਂ ਜਿਵੇਂ ਬੋਰਡਿੰਗ ਸਕੂਲ ਦੀਆਂ ਵਿਸ਼ੇਸ਼ਤਾਵਾਂ, ਪ੍ਰੀਖਿਆ ਤਣਾਅ ਪ੍ਰਬੰਧਨ, ਪ੍ਰਤੀਯੋਗੀ ਪ੍ਰੀਖਿਆ ਦੀ ਤਿਆਰੀ ਤੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਐਕਸਪੋਜ਼ਰ ਪ੍ਰਦਾਨ ਕਰਨ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਸੀ | ਪੈਨਲ ਵਿਚ ਕਈ ਉੱਘੀਆਂ ਸ਼ਖ਼ਸੀਅਤਾਂ ਜਿਨ੍ਹਾਂ ਵਿਚ ਡਾ: ਅਮਰਪਾਲ ਸਿੰਘ (ਸਾਬਕਾ ਆਈ.ਏ.ਐਸ), ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਵਿਵੇਕ ਅਤਰੇ, ਮੇਜਰ ਜਨਰਲ ਨੀਰਜ ਬਾਲੀ, ਡਾ: ਵਿਨੀਤ ਪੂਨੀਆ ਸ਼ਾਮਿਲ ਸਨ | ਡਾਇਰੈਕਟਰ ਸੰਨ੍ਹੀ ਮਹਾਜਨ ਨੇ ਕਿਹਾ ਕਿ ਇਹ ਪੁਰਸਕਾਰ ਸਾਡੀ ਟੀਮ ਦੀ ਅਜਿਹਾ ਮਾਹੌਲ ਬਣਾਉਣ ਲਈ ਅਟੁੱਟ ਵਚਨਬੱਧਤਾ ਦਾ ਪ੍ਰਮਾਣ ਹੈ ਜਿੱਥੇ ਵਿਦਿਆਰਥੀ ਬੌਧਿਕ, ਭਾਵਨਾਤਮਿਕ ਅਤੇ ਨੈਤਿਕ ਤੌਰ 'ਤੇ ਵਿਕਾਸ ਕਰ ਸਕਦੇ ਹਨ | ਅਸੀਂ ਪਠਾਨਕੋਟ ਦੇ ਕਲਾਸ-ਰੂਮਾਂ ਵਿਚ ਇਕ ਵਿਸ਼ਵ-ਵਿਆਪੀ ਦਿ੍ਸ਼ਟੀਕੋਣ, 21ਵੀਂ ਸਦੀ ਦੇ ਹੁਨਰ ਅਤੇ ਮਜ਼ਬੂਤ ਕਦਰਾਂ-ਕੀਮਤਾਂ ਲਿਆਉਣ ਲਈ ਸਮਰਪਿਤ ਹਾਂ | ਪਿ੍ੰਸੀਪਲ ਸ਼ੁਭਰਾ ਰਾਣੀ ਨੇ ਕਿਹਾ ਕਿ ਇਹ ਮਾਨਤਾ ਸਾਨੂੰ ਸੰਪੂਰਨ ਸਿੱਖਿਆ ਪ੍ਰਦਾਨ ਕਰਨ ਵੱਲ ਆਪਣੇ ਯਤਨਾਂ ਨੂੰ ਜਾਰੀ ਰੱਖਣ ਲਈ ਪ੍ਰੇਰਿਤ ਕਰਦੀ ਹੈ |

Ad Position 22
No active advertisement
ਪਿਛਲੀ ਖ਼ਬਰ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੰੂ ਮਾਲੀ ਸਹਾਇਤਾ ਦਿੱਤੀ <br/> ਅਗਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਮਨਾਇਆ ਵਿਸ਼ਵ ਨੋ ਤੰਬਾਕੂ ਦਿਵਸ <br/>
Ad Position 24