ਸ਼ਾਹਪੁਰ ਕੰਢੀ, 31 ਮਈ (ਰਣਜੀਤ ਸਿੰਘ)-ਸਰਕਾਰੀ ਹਾਈ ਸਕੂਲ ਸ਼ਾਹਪੁਰ ਕੰਢੀ ਤੋਂ ਪੜ੍ਹ ਕੇ ਉੱਚ ਅਹੁਦੇ 'ਤੇ ਪਹੁੰਚੇ ਕਰਨਲ ਸਵਰਨ ਸਿੰਘ ਸਲਾਰੀਆ ਨੇ ਸਕੂਲ ਦੇ ਅੱਠਵੀਂ ਤੇ 10ਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਦੀ ਵਿੱਤੀ ਸਹਾਇਤਾ ਕੀਤੀ ਹੈ | ਜਿਸ ਦੀ ਜਾਣਕਾਰੀ ਦਿੰਦੇ ਹੋਏ ਮੁੱਖ ਅਧਿਆਪਕਾ ਰੇਣੂ ਸੈਣੀ ਨੇ ਦੱਸਿਆ ਕਿ ਸੇਵਾ ਮੁਕਤ ਕਰਨਲ ਸਵਰਨ ਸਿੰਘ ਸਲਾਰੀਆ ਨੇ ਆਪਣੀ ਮੁੱਢਲੀ ਸਿੱਖਿਆ ਇਸ ਸਕੂਲ ਤੋਂ ਹੀ ਪ੍ਰਾਪਤ ਕੀਤੀ ਸੀ ਅਤੇ ਅੱਜ ਉਨ੍ਹਾਂ ਦਾ ਸਕੂਲ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ | ਉਨ੍ਹਾਂ ਨੇ ਅੱਠਵੀਂ ਜਮਾਤ ਦੇ ਹੋਣਹਾਰ ਵਿਦਿਆਰਥੀ ਪਿੰਚੂ ਨੰੂ ਦੋ ਹਜ਼ਾਰ, ਰਾਘਵ ਗੁਲੇਰੀਆ ਨੰੂ ਤਿੰਨ ਹਜ਼ਾਰ, ਸ਼ਰੂਤੀ ਨੰੂ ਦੋ ਹਜ਼ਾਰ, ਦਸਵੀਂ ਜਮਾਤ ਦੀ ਪਾਇਲ ਨੰੂ ਪੰਜ ਹਜ਼ਾਰ, ਮੀਨਾਕਸ਼ੀ ਨੰੂ ਚਾਰ ਹਜ਼ਾਰ, ਜਾਨਵੀ ਨੰੂ ਚਾਰ ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਅਤੇ ਵਿਦਿਆਰਥੀਆਂ ਨੰੂ ਲਗਨ ਤੇ ਮਿਹਨਤ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਮੁੱਖ ਅਧਿਆਪਕਾ ਰੇਣੂ ਸੈਣੀ ਤੋਂ ਇਲਾਵਾ ਸੋਹਨ ਲਾਲ, ਨਰਿੰਦਰ ਸਿੰਘ, ਸਤਪਾਲ ਸਿੰਘ, ਭੁਪਿੰਦਰ ਸਿੰਘ, ਅਸ਼ਵਨੀ ਕੁਮਾਰ, ਸੁਨੀਤਾ ਠਾਕੁਰ, ਪਰਮਜੀਤ ਕੌਰ, ਪੂਨਮ ਸ਼ਰਮਾ, ਮੋਨਿਕਾ, ਅੰਜੂ ਬਾਲਾ, ਮੁਕੇਸ਼ ਰਾਣੀ, ਸਾਕਸ਼ੀ ਅਤੇ ਹੋਰ ਸਟਾਫ਼ ਹਾਜ਼ਰ ਸੀ |