ਪਠਾਨਕੋਟ, 31 ਮਈ (ਸੰਧੂ)-ਐਸੋਸੀਏਸ਼ਨ ਆਫ ਅਲਾਇੰਸ ਕਲੱਬ ਇੰਟਰਨੈਸ਼ਨਲ ਡਿਸਟਿ੍ਕਟ-170 ਐਨ ਦੇ ਮੇਨ ਕਲੱਬ ਪਠਾਨਕੋਟ ਵਲੋਂ ਪ੍ਰਧਾਨ ਗਗਨ ਸ਼ਰਮਾ ਦੀ ਪ੍ਰਧਾਨਗੀ ਹੇਠ ਸਨਮਾਨ ਸਮਾਗਮ ਕੀਤਾ ਗਿਆ | ਇਸ ਦੌਰਾਨ ਐਸੋਸੀਏਸ਼ਨ ਆਫ ਅਲਾਇੰਸ ਕਲੱਬਜ਼ ਦੇ ਡਾਇਰੈਕਟਰ ਪ੍ਰਦੀਪ ਭਾਰਦਵਾਜ ਨੇ ਮੁੱਖ ਤੌਰ 'ਤੇ ਸ਼ਿਰਕਤ ਕੀਤੀ | ਪ੍ਰੋਗਰਾਮ ਵਿਚ ਜ਼ਿਲ੍ਹਾ ਕੈਬਨਿਟ ਸਕੱਤਰ ਅਵਤਾਰ ਅਬਰੋਲ ਨੂੰ 80 ਸਾਲ ਤੋਂ ਵੱਧ ਦੀ ਉਮਰ ਹੋਣ 'ਤੇ ਦੁਸ਼ਾਲਾ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵੀ.ਡੀ.ਜੀ-2 ਪ੍ਰਵੇਸ਼ ਭੰਡਾਰੀ, ਵੀ.ਡੀ.ਜੀ-1 ਐਮ.ਐਸ ਚਾਵਲਾ, ਆਰ.ਕੇ ਖੰਨਾ, ਜਗਦੀਸ਼ ਕੋਹਲੀ, ਐਨ.ਪੀ ਧਵਨ, ਆਨੰਦ ਸ਼ਰਮਾ, ਰਾਜੇਸ਼ ਸ਼ਰਮਾ, ਗੁਰਚਰਨ ਪਲਾਇਆ, ਡਾ: ਸਮਰੇਂਦਰ ਸ਼ਰਮਾ, ਐਸ.ਕੇ ਚੋਪੜਾ, ਰੂਪ ਲਾਲ ਪਠਾਨੀਆ ਆਦਿ ਹਾਜ਼ਰ ਸਨ |