ਧਾਰੀਵਾਲ, 31 ਮਈ (ਸਵਰਨ ਸਿੰਘ)-ਥਾਣਾ ਧਾਰੀਵਾਲ ਦੇ ਐੱਸ. ਐੱਚ. ਓ. ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਸਬ-ਇੰਸਪੈਕਟਰ ਯੂਸਫ ਮਸੀਹ ਸਮੇਤ ਪੁਲਿਸ ਕਰਮਚਾਰੀ ਡਡਵਾਂ ਰੋਡ ਕੰਗ ਪੈਟਰੋਲ ਪੰਪ ਤੋਂ ਅੱਗੇ ਭੱਠੇ ਨੇੜੇ ਮੌਜ਼ੂਦ ਸੀ ਕਿ ਧਾਰੀਵਾਲ ਵਾਲੇ ਪਾਸੇ ਇਕ ਮੋਨਾ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ, ਜੋ ਪੁਲਿਸ ਪਾਰਟੀ ਨੂੰ ਦੇਖ ਕਿ ਇਕਦਮ ਘਬਰਾ ਕੇ ਪਿੱਛੇ ਮੁੜਨ ਲੱਗਾ ਤੇ ਆਪਣੀ ਪੈਂਟ ਦੀ ਜੇਬ ਵਿਚੋਂ ਇਕ ਮੋਮੀ ਲਿਫ਼ਾਫ਼ਾ ਰੰਗ ਕਾਲਾ ਸੁੱਟਣ ਲੱਗੇ ਨੂੰ ਪੁਲਿਸ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰ ਲਿਆ | ਉਸ ਨੂੰ ਪੁੱਛਣ 'ਤੇ ਉਸ ਨੇ ਆਪਣਾ ਨਾਂਅ ਰਕੇਸ਼ ਮਸੀਹ ਪੁੱਤਰ ਰੂਪਾ ਮਸੀਹ ਵਾਸੀ ਪਿੰਡ ਕੋਟ ਸੰਤੋਖ ਰਾਏ ਦੱਸਿਆ | ਉਸ ਕੋਲੋਂ ਬਰਾਮਦ ਲਿਫ਼ਾਫ਼ੇ ਨੂੰ ਚੈੱਕ ਕਰਨ 'ਤੇ ਉਸ ਚੋਂ 40 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਮਾਮਲਾ ਦਰਜ ਕਰ ਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ |