ਗੁਰਦਾਸਪੁਰ, 31 ਮਈ (ਪੰਕਜ ਸ਼ਰਮਾ)-ਆਪਰੇਸ਼ਨ ਸ਼ੀਲਡ ਤਹਿਤ ਸਰਕਾਰੀ ਅਤੇ ਪ੍ਰਸ਼ਾਸਨਿਕ ਹਦਾਇਤਾਂ ਅਨੁਸਾਰ ਸ਼ਹਿਰ ਗੁਰਦਾਸਪੁਰ ਅੰਦਰ ਮੌਕ ਡਰਿੱਲ ਕਰਨ ਤੋਂ ਬਾਅਦ ਰਾਤ 8 ਵਜੇ ਤੋਂ 8:30 ਵਜੇ ਤੱਕ ਬਲੈਕ ਆਊਟ ਕੀਤਾ ਗਿਆ ਜਿਸ ਦਾ ਜਿਲ੍ਹਾ ਵਾਸੀਆਂ ਵਲੋਂ ਸਹਿਯੋਗ ਕਰਦੇ ਹੋਏ ਜ਼ਿਆਦਾਤਰ ਥਾਵਾਂ 'ਤੇ ਆਪਣੇ ਘਰਾਂ ਦੀਆਂ ਲਾਈਟਾਂ ਬੰਦ ਰੱਖੀਆਂ ਗਈਆਂ ਪਰ ਸ਼ਹਿਰ ਦੇ ਕੁਝ ਥਾਵਾਂ 'ਤੇ ਲਾਈਟਾਂ ਆਮ ਜਗਦੀਆਂ ਦਿਖਾਈ ਦਿੱਤੀਆਂ¢ ਜ਼ਿਕਰਯੋਗ ਹੈ ਕਿ ਇਸ ਸਬੰਧੀ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵਲੋਂ ਪਹਿਲਾਂ ਹੀ ਜ਼ਿਲ੍ਹਾ ਵਾਸੀਆਂ ਨੂੰ ਦੱਸ ਦਿੱਤਾ ਗਿਆ ਸੀ ਕਿ ਇਹ ਇਕ ਰੂਟੀਨ ਅਭਿਆਸ ਹੈ ¢ ਜਿਸ ਦਾ ਮੁੱਖ ਉਦੇਸ਼ ਨਾਗਰਿਕ ਸੁਰੱਖਿਆ (ਸੈਲਫ ਡਿਫੈਂਸ) ਦੀਆਂ ਤਿਆਰੀਆਂ ਨੂੰ ਜਾਂਚਣਾ ਅਤੇ ਮਜਬੂਤ ਕਰਨਾ ਹੈ ¢ ਸ਼ਾਮ 6 ਵਜੇ ਬੱਸ ਸਟੈਂਡ ਗੁਰਦਾਸਪੁਰ ਵਿਖੇ ਸੰਕਟ ਕਲੀਨ ਸਥਿੱਤੀ ਸਬੰਧੀ ਅਭਿਆਸ ਵੀ ਕੀਤਾ ਗਿਆ ਜਿਸ ਵਿਚ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ, ਪੰਜਾਬ ਹੋਮ ਗਾਰਡ, ਸਿਵਲ ਡਿਫੈਂਸ, ਵਲੰਟੀਅਰ, ਐਨ ਸੀ ਸੀ ਕੈਡੇਟਸ, ਸਿਹਤ ਵਿਭਾਗ, ਫਾਇਰ ਬਿ੍ਗੇਡ ਅਤੇ ਪੁਲਿਸ ਵਿਭਾਗ ਵਲੋਂ ਭਾਗ ਲਿਆ ਗਿਆ¢ ਜਿਸ ਤੋਂ ਬਾਅਦ ਰਾਤ 8 ਵਜੇ ਸਾਇਰਨ ਵੱਜਣ ਦੇ ਨਾਲ ਹੀ ਪੂਰੇ ਸ਼ਹਿਰ ਅੰਦਰ ਘੁੱਪ ਹਨੇਰਾ ਛਾ ਗਿਆ¢ ਸੜਕਾਂ ਉੱਪਰ ਆਵਾਜਾਈ ਨਾ ਮਾਤਰ ਹੀ ਦੇਖਣ ਨੂੰ ਮਿਲੀ¢ ਬੇਸ਼ੱਕ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰਾਤ 8 ਤੋਂ 8:30 ਵਜੇ ਤੱਕ ਬਲੈਕ ਆਊਟ ਕਰਨ ਬਾਰੇ ਕਿਹਾ ਗਿਆ ਸੀ ਪਰ ਬਲੈਕ ਆਊਟ 8:30 ਵਜੇ ਤੋਂ ਪਹਿਲਾਂ ਹੀ ਖਤਮ ਹੋ ਗਿਆ ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ¢