27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਹੈਪੀ ਪਸੀਆ ਸਮੇਤ ਪੰਜਾਂ ਗੈਂਗਸਟਰਾਂ ਦੇ ਖ਼ਿਲਾਫ਼ ਜਾਰੀ ਹਨ 53 ਅਪਰਾਧਕ ਮਾਮਲੇ : ਐੱਸ.ਪੀ. ਸਹੋਤਾ <br/>

Ad Position 21
No active advertisement
ਅਜੀਤ ਡੈਸਕ 01-06-2025
ਬਟਾਲਾ, 31 ਮਈ (ਹਰਦੇਵ ਸਿੰਘ ਸੰਧੂ, ਰਾਕੇਸ਼ ਰੇਖੀ)-ਬਟਾਲਾ ਪੁਲਿਸ ਦੀ ਪਹਿਲ ਸਦਕਾ ਇੰਟਰਪੋਲ ਵਲੋਂ ਪੰਜਾਬ ਨਾਲ ਸਬੰਧਤ ਵਿਦੇਸ਼ਾਂ ਵਿਚ ਬੈਠੇ 5 ਗੈਂਗਸਟਰਾਂ ਦੇ ਖ਼ਿਲਾਫ਼ ਜਾਰੀ ਕੀਤੇ ਗਏ ਰੈੱਡ ਕਾਰਨਰ ਨੋਟਿਸ ਦੇ ਮਾਮਲੇ ਵਿਚ ਪੁਲਿਸ ਨੇ ਅਹਿਮ ਖੁਲਾਸੇ ਕੀਤੇ ਹਨ | ਪਿਛਲੇ ਦਿਨੀਂ ਇੰਟਰਪੋਲ ਵਲੋਂ ਬਟਾਲਾ ਪੁਲਿਸ ਦੇ ਨਾਲ ਤਾਲਮੇਲ ਤੋਂ ਬਾਅਦ ਪੰਜਾਬ ਨਾਲ ਸਬੰਧਤ 5 ਗੈਂਗਸਟਰਾਂ ਦੇ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕੀਤੇ ਗਏ ਸਨ | ਸ਼ਨੀਵਾਰ ਨੂੰ ਐੱਸ.ਪੀ. ਗੁਰਪ੍ਰਤਾਪ ਸਿੰਘ ਸਹੋਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਟਾਲਾ ਪੁਲਿਸ ਦੇ ਯਤਨਾਂ ਸਦਕਾ ਜਿਨਾਂ 5 ਗੈਂਗਸਟਰਾਂ ਹਰਪ੍ਰੀਤ ਸਿੰਘ ਉਰਫ਼ ਹੈਪੀ ਪਸੀਆ, ਪਵਿੱਤਰ ਸਿੰਘ ਪਵਿੱਤਰ ਚੌੜਾ, ਹੁਸਨਦੀਪ ਸਿੰਘ ਉਰਫ਼ ਹੁਸਨਾ, ਸਮਸ਼ੇਰ ਸਿੰਘ ਉਰਫ਼ ਹਨੀ ਅਤੇ ਹਰੀ ਸਿੰਘ ਉਰਫ਼ ਹੈਰੀ ਨਿੱਝਰ, ਇਨ੍ਹਾਂ ਸਭ ਦੇ ਖ਼ਿਲਾਫ਼ 53 ਵੱਖ-ਵੱਖ ਅਪਰਾਧਕ ਮਾਮਲੇ ਦਰਜ ਹਨ | ਹੈਪੀ ਪਸੀਆ ਦੇ ਖ਼ਿਲਾਫ਼ 25, ਪਵਿੱਤਰ ਸਿੰਘ ਦੇ ਖ਼ਿਲਾਫ਼ 11, ਹੁਸਨਦੀਪ ਸਿੰਘ ਦੇ ਖ਼ਿਲਾਫ਼ 9, ਸਮਸ਼ੇਰ ਸਿੰਘ ਦੇ ਖ਼ਿਲਾਫ਼ 5 ਅਤੇ ਹੈਰੀ ਨਿੱਜਰ ਦੇ ਖ਼ਿਲਾਫ਼ 3 ਮੁਕੱਦਮੇ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿਚ ਦਰਜ ਕੀਤੇ ਗਏ ਹਨ | ਐੱਸ.ਪੀ. ਸਹੋਤਾ ਨੇ ਦੱਸਿਆ ਕਿ ਰੈੱਡ ਕਾਰਨਰ ਨੋਟਿਸ ਜਾਰੀ ਹੋਣ ਤੋਂ ਬਾਅਦ ਵਿਦੇਸ਼ਾਂ ਵਿਚ ਬੈਠੇ ਉਕਤ ਗੈਂਗਸਟਰਾਂ ਨੂੰ ਗਿ੍ਫ਼ਤਾਰ ਕਰ ਕੇ ਭਾਰਤ ਲਿਆਉਣ ਵਿਚ ਮਦਦ ਮਿਲੇਗੀ | ਬੱਬਰ ਖ਼ਾਲਸਾ ਨਾਲ ਸਬੰਧਤ ਹੈਪੀ ਪਸੀਆ, ਇਸ ਸਮੇਂ ਅਮਰੀਕਾ ਸਿੰਘ ਐੱਫ.ਬੀ.ਆਈ. ਦੀ ਗਿ੍ਫ਼ਤ ਵਿਚ ਹੈ | ਉਸ ਨੂੰ 17 ਅਪ੍ਰੈਲ ਨੂੰ ਅਮਰੀਕਾ ਦੀ ਫ਼ੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਨੇ ਗਿ੍ਫ਼ਤਾਰ ਕੀਤਾ ਸੀ ਅਤੇ ਬਕਾਇਦਾ ਉਸ ਦੀ ਫ਼ੋਟੋ ਵੀ ਜਾਰੀ ਕੀਤੀ ਗਈ ਸੀ ਅਤੇ ਐਫ਼.ਬੀ.ਆਈ. ਨੇ ਕਿਹਾ ਸੀ ਕਿ ਭਾਰਤੀ ਪੰਜਾਬ ਵਿਚ ਹੋਏ ਆਤੰਕੀ ਹਮਲਿਆਂ ਦੇ ਜਿੰਮੇਦਾਰ ਹਰਪ੍ਰੀਤ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਬਟਾਲਾ ਪੁਲਿਸ ਉਕਤ ਗੈਂਗਸਟਰਾਂ ਦੀ ਭਾਰਤ ਵਾਪਸੀ ਲਈ ਉਚੇਚੇ ਤੌਰ 'ਤੇ ਕਾਰਵਾਈ ਕਰ ਰਹੀ ਹੈ | ਇਨ੍ਹਾਂ 5 ਗੈਂਗਸਟਰਾਂ ਤੋਂ ਇਲਾਵਾ ਬਟਾਲਾ ਪੁਲਿਸ ਹੋਰ 5 ਗੈਂਗਸਟਰਾਂ ਦੇ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਉਣ ਦੀ ਕਾਰਵਾਈ ਵਿਚ ਲੱਗੀ ਹੋਈ ਹੈ | ਦੱਸ ਦਈਏ ਕਿ ਇੰਟਰਪੋਲ ਦਾ ਹੈੱਡ ਕੁਆਰਟਰ ਫ਼ਰਾਂਸ ਵਿਚ ਹੈ ਅਤੇ ਭਾਰਤ ਵਿਚ ਸੀ.ਬੀ.ਆਈ. ਬਤੌਰ ਇੰਟਰਪਾਲ ਕੰਮ ਕਰਦੀ ਹੈ |

Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ-ਮਜ਼ਦੂਰਾਂ ਵਲੋਂ 9 ਜੂਨ ਨੂੰ ਪਨਿਆੜ ਵਿਖੇ ਸਿਆਸੀ ਕਾਨਫ਼ਰੰਸ ਕਰਨ ਦਾ ਐਲਾਨ <br/> ਅਗਲੀ ਖ਼ਬਰ ਗੁਰਦਾਸਪੁਰ ਅੰਦਰ ਆਪ੍ਰੇਸ਼ਨ ਸ਼ੀਲਡ ਤਹਿਤ ਬਲੈਕ ਆਊਟ ਦਾ ਜ਼ਿਆਦਾਤਰ ਦਿਖਿਆ ਅਸਰ <br/>
Ad Position 24