27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਸੰਤ ਫਰਾਂਸਿਸ ਸਕੂਲ ਬਟਾਲਾ ਵਿਖੇ ਵਿਦਿਆਰਥੀ ਕੌਂਸਲ ਦਾ ਗਠਨ <br/>

Ad Position 21
No active advertisement
ਸੰਤ ਫਰਾਂਸਿਸ ਸਕੂਲ ਬਟਾਲਾ ਦੇ ਚੁਣੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਪ੍ਰਬੰਧਕ | ਅਜੀਤ ਤਸਵੀਰ <br/> 01-06-2025
ਬਟਾਲਾ, 31 ਮਈ (ਸਤਿੰਦਰ ਸਿੰਘ)-ਸੰਤ ਫਰਾਂਸਿਸ ਸਕੂਲ ਬਟਾਲਾ ਵਿਖੇ ਵਿਦਿਆਰਥੀ ਕੌਂਸਲ ਦਾ ਗਠਨ ਕੀਤਾ ਗਿਆ ਜਿਸ ਤਹਿਤ ਅਨੁਸ਼ਾਸਨ ਕਮੇਟੀ ਤੇ ਵੱਖ-ਵੱਖ ਹਾਊਸਾਂ ਦਾ ਗਠਨ ਕੀਤਾ ਗਿਆ | ਇਸ ਲਈ ਵਿੱਦਿਅਕ, ਖੇਡਾਂ ਤੇ ਸਕੂਲ ਵਿਚ ਹੋਣ ਵਾਲੀਆਂ ਵੱਖ-ਵੱਖ ਗਤੀਵਿਧੀਆਂ ਵਿਚੋਂ ਅਹਿਮ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਦੀ ਚੋਣ ਕੀਤੀ ਗਈ | ਇਸ ਚੋਣ ਪ੍ਰਕਿਰਿਆ ਵਿਚ ਵੱਖ-ਵੱਖ ਵਿਦਿਆਰਥੀਆਂ ਤੇ ਸਮੂਹ ਸਕੂਲ ਅਧਿਆਪਕਾਂ ਨੇ ਆਪਣਾ ਯੋਗਦਾਨ ਪਾਇਆ | ਇਸ ਮੌਕੇ ਦੇਵਾ ਸਿੰਘ ਮੁੱਖ ਲੜਕਾ, ਸੀਆ ਖੋਸਲਾ ਮੁੱਖ ਲੜਕੀ, ਜੈਦੀਪ ਸਿੰਘ ਉੱਪ ਮੁੱਖ ਲੜਕਾ, ਪਲਕਪ੍ਰੀਤ ਕੌਰ ਉਪ ਮੁੱਖ ਲੜਕੀ, ਏਕਦੀਪਜੋਤ ਕੌਰ ਖੇਡ ਕੈਪਟਨ, ਖੁਸ਼ਮਿਹਰ ਉਪ ਖੇਡ ਕੈਪਟਨ ਅਤੇ ਅਨੁਸ਼ਾਸਨ ਕਮੇਟੀ ਦੇ ਇੰਚਾਰਜ ਵਜੋਂ ਪੂਨਮ, ਰਸਵਿੰਦਰ, ਰਮਿੰਦਰ, ਗੁਰਵਿੰਦਰ, ਰੰਜਨਾ, ਮੀਨਾਕਸ਼ੀ, ਪ੍ਰੀਤੀ ਤੇ ਕੁਲਵਿੰਦਰ ਸਿੰਘ ਨੂੰ ਨਿਯੁਕਤ ਕੀਤਾ ਗਿਆ | ਇਸ ਤੋਂ ਇਲਾਵਾ ਅਲੱਗ-ਅਲੱਗ ਹਾਊਸ ਕਮੇਟੀਆਂ ਲਈ ਹਾਊਸ ਕੈਪਟਨ ਤੇ ਇੰਚਾਰਜਾਂ ਦੀ ਨਿਯੁਕਤੀ ਵੀ ਕੀਤੀ ਗਈ | ਇਸ ਤੋਂ ਇਲਾਵਾ ਸਕੂਲ ਅਨੁਸ਼ਾਸਨ ਨੂੰ ਕਾਇਮ ਰੱਖਣ ਲਈ 8ਵੀਂ ਅਤੇ ਨੌਵੀਂ ਜਮਾਤ ਦੇ ਅਲੱਗ-ਅਲੱਗ ਸੈਕਸ਼ਨਾਂ ਵਿਚੋਂ ਲੀਡਰਾਂ ਦੀ ਚੋਣ ਵੀ ਕੀਤੀ ਗਈ | ਇਸ ਮੌਕੇ ਫਾਦਰ ਡੋਮ ਨਿਕ ਸਕੂਲ ਮੈਨੈਜਰ ਤੇ ਪਿ੍ੰਸੀਪਲ ਫਾਦਰ ਜਾਰਜ ਸਕਈਲਾਰਕ ਨ ਸਕੂਲ ਪਾਰਲੀਮੈਂਟ ਤੇ ਅਨਸ਼ਾਸਨ ਕਮੇਟੀ ਲਈ ਚੁਣੇ ਗਏ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ | ਮੰਚ ਸੰਚਾਲਨ ਦੀ ਕਾਰਵਾਈ ਅਧਿਅਪਾਕਾ ਸਾਰੀਕਾ, ਸੰਦੀਪ ਬਾਜਵਾ ਤੇ ਵਨੀਤਾ ਮਲਹੋਤਰਾ ਵਲੋਂ ਬਾਖ਼ੂਬੀ ਨਿਭਾਈ ਗਈ | ਇਸ ਮੌਕੇ ਸਿਸਟਰ ਵਨੀਥਾ ਉਪ-ਪਿ੍ੰਸੀਪਲ, ਸਿਸਟਰ ਪ੍ਰੇਰਨਾ, ਮੈਡਮ ਸੰਦੀਪ ਬਾਜਵਾ ਸਟਾਫ਼ ਸਕੱਤਰ, ਵਨੀਤਾ ਮਲਹੋਤਰਾ ਖਜ਼ਾਨਚੀ, ਮੈਡਮ ਸਾਰੀਕਾ ਤੋਂ ਇਲਾਵਾ ਸਮੂਹ ਅਧਿਆਪਕ ਤੇ ਵਿਦਿਆਰਥੀ ਵਿਸ਼ੇਸ਼ ਤੌਰ' ਤ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਡਤ ਮੋਹਨ ਲਾਲ ਕਾਲਜ 'ਚ ਮਾਰਗ ਦਰਸ਼ਨ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਬੀ. ਬੀ. ਐਸ. ਬੀ. ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਕਬੱਡੀ 'ਚ ਮਾਰੀਆਂ ਮੱਲਾਂ
Ad Position 24