27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਪੰਡਤ ਮੋਹਨ ਲਾਲ ਕਾਲਜ 'ਚ ਮਾਰਗ ਦਰਸ਼ਨ ਸਮਾਗਮ ਕਰਵਾਇਆ <br/>

Ad Position 21
No active advertisement
ਵਿਦਿਆਰਥਣਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕਰਦੇ ਪਿ੍ੰ. ਪ੍ਰੋ. ਪ੍ਰਦੀਪ ਕੌਰ ਤੇ ਹੋਰ | ਤਸਵੀਰ : ਐੱਮ.ਐੱਸ. ਫੁੱਲ <br/> 01-06-2025
ਫ਼ਤਹਿਗੜ੍ਹ ਚੂੜੀਆਂ, 31 ਮਈ (ਐੱਮ.ਐੱਸ. ਫੁੱਲ)-ਸਥਾਨਕ ਪੰਡਤ ਮੋਹਨ ਲਾਲ ਐੱਸ. ਡੀ. ਕਾਲਜ ਫਾਰ ਗਰਲਜ ਫ਼ਤਹਿਗੜ੍ਹ ਚੂੜੀਆਂ ਵਿਖੇ ਪਿ੍ੰ੍ਰਸੀਪਲ ਪ੍ਰੋ. ਪ੍ਰਦੀਪ ਕੌਰ ਦੀ ਰਹਿਨੁਮਾਈ ਹੇਠ ਵਿਦਿਆਰਥਾੀਆਂ ਲਈ ਮਾਰਗ ਦਰਸ਼ਨ ਸਮਾਗਮ ਕਰਵਾਇਆ ਗਿਆ | ਇਕ ਹਫ਼ਤੇ ਲਈ ਉਲੀਕੇ ਗਏ ਇਸ ਸਮਾਗਮ ਵਿਚ ਨਵੇਂ ਸੈਸ਼ਨ ਵਿਚ ਦਾਖ਼ਲ ਹੋਈਆਂ ਵਿਦਿਆਰਥਣਾਂ ਨੇ ਹਿੱਸਾ ਲਿਆ | ਇਸ ਦੇ ਅੰਤਰਗਤ ਫ਼ੈਸ਼ਨ ਡਿਜ਼ਾਇਨਿੰਗ, ਕੌਸਮੋਟੋਲੋਜੀ, ਇੰਗਲਿਸ਼, ਕੰਪਿਊਟਰ, ਕਾਮਰਸ ਤੇ ਸਰੀਰਿਕ ਸਿੱਖਿਆ ਦੇ ਨਾਲ ਸਬੰਧਤ ਰੌਚਕ ਤੇ ਗਿਆਨਵਰਧਕ ਜਾਣਕਾਰੀ ਵਿਦਿਆਰਥਣਾਂ ਨਾਲ ਸਾਂਝੀ ਕੀਤੀ ਤੇ ਅਖੀਰਲੇ ਦਿਨ ਵਿਦਿਆਰਥਣਾਂ ਦੀ ਪ੍ਰਤਿਭਾ ਉਭਾਰਨ ਲਈ ਪ੍ਰਤਿਭਾ ਖੋਜ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਵਿਦਿਆਰਥਣਾਂ ਨੇ ਗੀਤ, ਸੰਗੀਤ ਤੇ ਡਾਂਸ ਕੀਤਾ | ਪਿ੍ੰਸੀਪਲ ਪ੍ਰੋ. ਪ੍ਰਦੀਪ ਕੌਰ ਨੇ ਕਿਹਾ ਕਿ ਇਸ ਸਮਾਗਮ ਦਾ ਮੁੱਖ ਮਕਸਦ ਪੜ੍ਹਾਈ ਤੋਂ ਇਲਾਵਾ ਜਾਣਕਾਰੀ ਦੇਣਾ ਤੇ ਮਨੋਰੰਜਨ ਦੇ ਜ਼ਰੀਏ ਵਿਦਿਆਰਥਣਾਂ ਦੇ ਦਿਮਾਗਾਂ ਨੂੰ ਤਰੋਤਾਜ਼ਾ ਕਰਨਾ ਹੈ | ਉਨ੍ਹਾਂ ਨੇ ਸਮਾਗਮ 'ਚ ਭਾਗ ਵਾਲੀਆਂ ਵਿਦਿਆਰਥਣਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਉਨ੍ਹਾਂ ਨੇ ਸਮਾਗਮ ਦੇ ਕੋਆਰਡੀਨੇਟਰ ਡਾ. ਰਸ਼ਮੀ, ਪ੍ਰੋ. ਦੀਪਿੰਦਰ ਕੌਰ, ਇੰਚਾਰਜ ਪ੍ਰੋ. ਨੇਹਾ, ਪ੍ਰੋ. ਮਨੀਸ਼ਾ ਤੇ ਪ੍ਰੋ. ਲਵਪ੍ਰੀਤ ਕੌਰ ਦੁਆਰਾ ਕੀਤੀ ਮਿਹਨਤ ਲਈ ਉਨ੍ਹਾਂ ਨੂੰ ਸਾਬਾਸ਼ ਵੀ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਕੇਰਲਾ ਇੰਟਰਨੈਸ਼ਨਲ ਸਕੂਲ 'ਚ ਬੱਚਿਆਂ ਨੇ ਬੂਟੇ ਲਗਾਉਣ ਉਪਰੰਤ ਸੰਭਾਲ ਕਰਨ ਦਾ ਪ੍ਰਣ ਲਿਆ <br/> ਅਗਲੀ ਖ਼ਬਰ ਸੰਤ ਫਰਾਂਸਿਸ ਸਕੂਲ ਬਟਾਲਾ ਵਿਖੇ ਵਿਦਿਆਰਥੀ ਕੌਂਸਲ ਦਾ ਗਠਨ <br/>
Ad Position 24