27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਕੇਰਲਾ ਇੰਟਰਨੈਸ਼ਨਲ ਸਕੂਲ 'ਚ ਬੱਚਿਆਂ ਨੇ ਬੂਟੇ ਲਗਾਉਣ ਉਪਰੰਤ ਸੰਭਾਲ ਕਰਨ ਦਾ ਪ੍ਰਣ ਲਿਆ <br/>

Ad Position 21
No active advertisement
ਕੇਰਲਾ ਇੰਟਰਨੈਸ਼ਨਲ ਸਕੂਲ 'ਚ ਵਿਸ਼ਵ ਵਾਤਾਵਰਨ ਦਿਵਸ ਮਨਾਉਣ ਸਮੇਂ ਬੂਟੇ ਲਗਾਉਂਦੇ ਹੋਏ ਬੱਚੇ ਤੇ ਅਧਿਆਪਕ | ਅਜੀਤ ਤਸਵੀਰ <br/> 01-06-2025
ਕਲਾਨੌਰ, 31 ਮਈ (ਪੁਰੇਵਾਲ)-ਸਥਾਨਕ ਕਸਬੇ 'ਚ ਸਥਿਤ ਆਈ.ਸੀ.ਐਸ.ਈ. ਕੇਰਲਾ ਇੰਟਰਨੈਸ਼ਨਲ ਸਕੂਲ 'ਚ ਪਿ੍ੰਸੀਪਲ ਡੋਮੀਨਿਕ ਮੈਥਿਊ ਦੀਆਂ ਹਦਾਇਤਾਂ ਅਤੇ ਸਕੂਲ ਦੀਆਂ ਵੱਖ-ਵੱਖ ਜਮਾਤਾਂ ਦੇ ਅਧਿਆਪਕਾਂ ਦੀ ਯੋਗ ਅਗਵਾਈ ਹੇਠ 'ਵਿਸ਼ਵ ਵਾਤਾਵਰਨ ਦਿਵਸ' ਮਨਾਇਆ ਗਿਆ | ਇਸ ਦੌਰਾਨ ਵੱਖ-ਵੱਖ ਜਮਾਤਾਂ ਦੇ ਬੱਚਿਆਂ ਵਲੋਂ ਬੂਟੇ ਲਗਾਏ ਗਏ | ਸਵੇਰ ਦੀ ਸਭਾ 'ਚ ਡੋਮੀਨਿਕ ਮੈਥਿਊ ਵਲੋਂ ਬੱਚਿਆਂ ਨੂੰ ਵਾਤਾਵਰਨ ਦੇ ਬਦਲਦੇ ਰੁਖ 'ਤੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕਰਵਾਉਦਿਆਂ ਬੱਚਿਆਂ ਨੂੰ ਵਾਤਾਵਰਨ ਦੀ ਸੰਭਾਲ 'ਚ ਯੋਗਦਾਨ ਪਾਉਣ ਲਈ ਪ੍ਰਣ ਕਰਵਾਇਆ ਗਿਆ | ਇਸੇ ਤਰ੍ਹਾਂ ਸਕੂਲ ਵਿਦਿਆਰਥਣ ਜਪਜੀਤ ਕੌਰ ਅਤੇ ਸੱਤਵੀਂ ਜਮਾਤ ਦੇ ਇੰਚਾਰਜ ਅਰਸ਼ਦੀਪ ਕੌਰ ਵਲੋਂ ਵੀ ਵੱਖ-ਵੱਖ ਉਦਾਹਰਨਾਂ ਰਾਹੀਂ ਬੱਚਿਆਂ ਨੂੰ ਵਾਤਾਵਰਨ ਦੀ ਸੰਭਾਲ ਲਈ ਜ਼ਿੰਮੇਵਾਰੀ ਨਿਭਾਉਣ ਦੀ ਪ੍ਰੇਰਣਾ ਦਿੱਤੀ | ਉਨ੍ਹਾਂ ਵਾਤਾਵਰਨ 'ਚ ਆ ਰਹੀਆਂ ਤਬਦੀਲੀਆਂ ਦੇ ਕਾਰਨ ਅਤੇ ਤਬਦੀਲੀਆਂ ਨੂੰ ਰੋਕਣ ਲਈ ਸੁਝਾਅ ਸਾਂਝੇ ਕੀਤੇ ਗਏ | ਇਸ ਮੌਕੇ 'ਤੇ ਵੱਖ-ਵੱਖ ਜਮਾਤਾਂ ਦੇ ਇੰਚਾਰਜ ਪਲਵੀ, ਸਮਿਤਾ, ਰੂਬਲ, ਨੀਤੂ, ਕਿਰਨ, ਰਿਤੀਕਾ, ਰੇਖਾ, ਜੋਤੀ ਬਾਲਾ, ਸੁਮਨ, ਸਿਮਰਨ, ਰੁਪਿੰਦਰਜੀਤ ਕੌਰ, ਸਿਵਾਨੀ, ਅੰਜਲੀ, ਰਜਨੀ ਸ਼ਰਮਾਂ, ਨਵਨਿੰਦਰ ਕੌਰ, ਅਰਸ਼ਦੀਪ ਕੌਰ, ਮਿਨਾਕਸ਼ੀ, ਰਿਤੀਕਾ ਮਹਾਜਨ, ਪ੍ਰਦੀਪ ਕੌਰ ਦਾ ਵੀ ਸਹਿਯੋਗ ਰਿਹਾ |

Ad Position 22
No active advertisement
ਪਿਛਲੀ ਖ਼ਬਰ ਦਿ ਮਿਲੇਨਿਅਮ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਦੇ ਵਿਦਿਆਰਥੀਆਂ ਵਲੋਂ ਵੰਡਰਲੈਂਡ ਦਾ ਮਨੋਰੰਜਕ ਦੌਰਾ <br/> ਅਗਲੀ ਖ਼ਬਰ ਪੰਡਤ ਮੋਹਨ ਲਾਲ ਕਾਲਜ 'ਚ ਮਾਰਗ ਦਰਸ਼ਨ ਸਮਾਗਮ ਕਰਵਾਇਆ <br/>
Ad Position 24