27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਦਿ ਮਿਲੇਨਿਅਮ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਦੇ ਵਿਦਿਆਰਥੀਆਂ ਵਲੋਂ ਵੰਡਰਲੈਂਡ ਦਾ ਮਨੋਰੰਜਕ ਦੌਰਾ <br/>

Ad Position 21
No active advertisement
ਦਿ ਮਿਲੇਨਿਅਮ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਦੇ ਵਿਦਿਆਰਥੀ ਮਨੋਰੰਜਕ ਟੂਰ ਦੌਰਾਨ | ਅਜੀਤ ਤਸਵੀਰ <br/> 01-06-2025
ਬਟਾਲਾ, 31 ਮਈ (ਸਤਿੰਦਰ ਸਿੰਘ)-ਜਲੰਧਰ ਰੋਡ 'ਤੇ ਸਥਿਤ ਦਿ ਮਿਲੇਨਿਅਮ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਵਲੋਂ ਕਲਾਸ 3 ਤੋਂ 10ਵੀਂ ਤੱਕ ਦੇ ਵਿਦਿਆਰਥੀਆਂ ਨੂੰ ਜਲੰਧਰ ਸਥਿਤ ਵੰਡਰਲੈਂਡ ਪਾਰਕ ਦਾ ਇਕ ਰੋਜ਼ਾ ਮਨੋਰੰਜਕ ਦੌਰਾ ਕਰਵਾਇਆ ਗਿਆ | ਇਸ ਯਾਤਰਾ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਦਾ ਪੂਰਾ ਆਨੰਦ ਮਾਣਿਆ | ਵੰਡਰਲੈਂਡ ਦੀਆਂ ਆਧੁਨਿਕ ਰਾਈਡਾਂ ਅਤੇ ਸੁਰੱਖਿਆ ਦੇ ਚੰਗੇ ਇੰਤਜ਼ਾਮਾਂ ਨੇ ਬੱਚਿਆਂ ਨੂੰ ਸਿਰਫ ਮਨੋਰੰਜਨ ਹੀ ਨਹੀਂ ਦਿੱਤਾ ਸਗੋਂ ਉਨ੍ਹਾਂ ਨੂੰ ਟੀਮ ਵਰਕ ਤੇ ਅਨੁਸ਼ਾਸਨ ਦਾ ਮਹੱਤਵ ਵੀ ਸਮਝਾਇਆ | ਸਕੂਲ ਦੇ ਅਧਿਆਪਕਾਂ ਅਤੇ ਸਟਾਫ ਦੀ ਦੇਖ-ਰੇਖ ਹੇਠ ਇਹ ਯਾਤਰਾ ਸਫਲਤਾ ਪੂਰਵਕ ਪੂਰੀ ਹੋਈ | ਬੱਚਿਆਂ ਨੇ ਬਹੁਤ ਉਤਸ਼ਾਹ ਤੇ ਅਨੁਸ਼ਾਸਨ ਨਾਲ ਇਸ ਵਿਚ ਭਾਗ ਲਿਆ | ਪਿ੍ੰਸੀਪਲ ਸ: ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਦੌਰੇ ਬੱਚਿਆਂ ਦੇ ਚੌਤਰਫ਼ੀ ਵਿਕਾਸ ਲਈ ਬਹੁਤ ਜ਼ਰੂਰੀ ਹੁੰਦੇ ਹਨ | ਇਨ੍ਹਾਂ ਰਾਹੀਂ ਬੱਚਿਆਂ ਨੂੰ ਨਵੇਂ ਤਜਰਬੇ ਮਿਲਦੇ ਹਨ ਤੇ ਉਨ੍ਹਾਂ ਦਾ ਆਤਮ ਵਿਸ਼ਵਾਸ ਵੀ ਵਧਦਾ ਹੈ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਦਸਮੇਸ਼ ਸਕੂਲ ਕਾਦੀਆਂ ਦੇ ਐਨ. ਸੀ. ਸੀ. ਵਿਦਿਆਰਥੀਆਂ ਨੇ ਸਿਖਲਾੲਾੀ ਕੈਂਪ 'ਚ ਭਾਗ ਲਿਆ <br/> ਅਗਲੀ ਖ਼ਬਰ ਕੇਰਲਾ ਇੰਟਰਨੈਸ਼ਨਲ ਸਕੂਲ 'ਚ ਬੱਚਿਆਂ ਨੇ ਬੂਟੇ ਲਗਾਉਣ ਉਪਰੰਤ ਸੰਭਾਲ ਕਰਨ ਦਾ ਪ੍ਰਣ ਲਿਆ <br/>
Ad Position 24