ਧਾਰੀਵਾਲ, 31 ਮਈ (ਜੇਮਸ ਨਾਹਰ) ਮਿਸ਼ਨ ਹਸਪਤਾਲ ਰੋਡ 'ਤੇ ਡਾਕਟਰ ਕਾਲੋਨੀ ਵਿਖੇ ਸਥਿੱਤ ਏਜੀਲਸ ਡਾਇਗਨੋਸਟਿਕ ਲੈਬਾਰਟਰੀ ਵਲੋਂ ਬਲਾਕ ਧਾਰੀਵਾਲ ਅਧੀਨ ਪੈਂਦੇ ਪਿੰਡ ਦੀਨਪੁਰ ਵਿਖੇ ਮੈਡੀਕਲ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਪਿੰਡ ਦੀਨਪੁਰ ਦੇ ਸਰਪੰਚ ਰਚਨਾ ਭਗਤ ਦੇ ਪਤੀ ਜਤਿੰਦਰ ਭਗਤ ਨੇ ਰੀਬਨ ਕੱਟ ਕੇ ਕੀਤਾ, ਜਿਸ ਵਿਚ ਵੱਡੀ ਗਿਣਤੀ 'ਚ ਲੋਕਾਂ ਨੇ ਡਾਕਟਰ ਨਿਰਮਲ ਸਿੰਘ ਸਮੇਤ ਸਮੂਹ ਮੈਡੀਕਲ ਟੀਮ ਕੋਲੋਂ ਆਪਣੇ ਸਰੀਰ ਦੀ ਜਾਂਚ ਕਰਵਾਈ ਤੇ ਮੁਫ਼ਤ ਦਵਾਈ ਹਾਸਲ ਕੀਤੀ | ਡਾਕਟਰ ਨਿਰਮਲ ਸਿੰਘ ਨੇ ਦੱਸਿਆ ਕਿ ਏਜੀਲਸ ਡਾਇਗਨੋਸਟਿਕ ਲੈਬਾਰਟਰੀ ਵਲੋਂ ਲਗਾਏ ਕੈਂਪ ਵਿਚ 60 ਫ਼ੀਸਦੀ ਘੱਟ ਰੇਟਾਂ 'ਤੇ ਖੂਨ ਦੇ ਨਮੂਨੇ ਲੈ ਕੇ ਲੋਕਾਂ ਦੀ ਜਾਂਚ ਕੀਤੀ | ਇਸ ਤੋਂ ਇਲਾਵਾ ਕੈਂਪ ਵਿਚ ਮਰੀਜ਼ਾਂ ਦੇ ਸ਼ੂਗਰ ਅਤੇ ਕਲੈਸਟਰੋਲ ਦੇ ਟੈਸਟ ਮੁਫ਼ਤ ਕੀਤੇ ਗਏ | ਇਸ ਮੌਕੇ ਸਰਪੰਚ ਰਚਨਾ ਭਗਤ, ਜਤਿੰਦਰ ਕੁਮਾਰ, ਸਰਪੰਚ ਰਾਮ ਸਵਰੂਪ ਫੱਜੂਪੁਰ, ਐਡਵੋਕੇਟ ਲਲਿਤ ਪ੍ਰਸ਼ਾਦ, ਪੰਚ ਤਾਰਾ ਦਾਸ, ਪੰਚ ਪਰਵੀਨ, ਟਿੰਕੂ ਭਗਤ, ਵਿਕਰਮ ਭੱਟੀ, ਸੱਤਪਾਲ, ਪਰਦੀਪ ਕੁਮਾਰ, ਪਰਮਜੀਤ ਕੌਰ, ਜਗਤਾਰ ਸਿੰਘ, ਸੁਖਬੀਰ ਕੌਰ, ਰਾਜਿੰਦਰ ਕੁਮਾਰ, ਸੁਨੀਲ ਕੁਮਾਰ, ਅਸਿਸ਼, ਪੂਨਾਂ, ਸਾਨੀਆ, ਜਸਕਰਨ, ਜੋਬਨ ਆਦਿ ਹਾਜ਼ਰ ਸਨ |