ਘੁਮਾਣ, 31 ਮਈ (ਬੰਮਰਾਹ)-ਸਿੱਖਾਂ ਦੇ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਪਿੰਡ ਚਾਚੋਕੇ ਵਿਖੇ ਸ਼ਰਦਾਈ ਅਤੇ ਬਰੈੱਡ ਨਿਊਟਰੀ ਦਾ ਲੰਗਰ ਲਗਾਇਆ ਗਿਆ | ਭਾਈ ਨਿਰਮਲ ਸਿੰਘ ਵਲੋਂ ਅਰਦਾਸ ਕਰਨ ਉਪਰੰਤ ਲੰਗਰ ਦੀ ਸ਼ੁਰੂਆਤ ਕੀਤੀ ਗਈ | ਇਹ ਲੰਗਰ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਜਾਰੀ ਰਿਹਾ | ਇਸ ਮੌਕੇ ਨਿਰਮਲ ਸਿੰਘ ਸਤਨਾਮ ਸਿੰਘ, ਜਗਦੀਸ਼ ਸਿੰਘ, ਦਿਲਜਾਨਪ੍ਰੀਤ ਸਿੰਘ, ਸੁੱਖਪ੍ਰੀਤ ਸਿੰਘ, ਵੀਰਜੋਧ ਸਿੰਘ, ਅਭਿਜੋਤ ਸਿੰਘ, ਰੋਸ਼ਨਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਤਰਸੇਮ ਸਿੰਘ, ਨਾਜਰ ਸਿੰਘ ਮੌਜ਼ੂਦ ਸਨ |