27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

'ਆਪ' ਸਰਕਾਰ ਸੂਬੇ ਅੰਦਰ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਬੂ ਹੇਠ ਰੱਖਣ 'ਚ ਨਾਕਾਮ : ਰਾਜਨਬੀਰ ਸਿੰਘ ਘੁਮਾਣ

Ad Position 21
No active advertisement
ਹਲਕਾ ਇੰਚਾਰਜ ਰਾਜਨਬੀਰ ਸਿੰਘ ਘੁਮਾਣ ਅਕਾਲੀ ਆਗੂ ਬੱਬਲੂ ਰੰਗੀਲਪੁਰ ਦੇ ਗ੍ਰਹਿ ਵਿਖੇ ਸਾਥੀਆਂ ਸਮੇਤ ਗੱਲਬਾਤ ਕਰਦੇ ਹੋਏ | ਤਸਵੀਰ : ਗੁਰਚਰਨ ਸਿੰਘ <br/> 01-06-2025
ਅੱਚਲ ਸਾਹਿਬ, 31 ਮਈ (ਗੁਰਚਰਨ ਸਿੰਘ)-ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਅੰਦਰ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਬੂ ਹੇਠ ਰੱਖਣ ਵਿਚ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸ਼੍ਰੀ ਹਰਗੋਬਿੰਦਪੁਰ ਰਾਜਨਬੀਰ ਸਿੰਘ ਘੁਮਾਣ ਨੇ ਹਲਕੇ ਦੇ ਪਿੰਡਾਂ ਦਾ ਦੌਰਾ ਕਰਨ ਉਪਰੰਤ ਅਕਾਲੀ ਆਗੂ ਬੱਬਲੂ ਰੰਗੀਲਪੁਰ ਦੇ ਗ੍ਰਹਿ ਵਿਖੇ ਮੀਟਿੰਗ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸੂਬੇ ਦੇ ਹਾਲਾਤ ਇਸ ਵੇਲੇ ਬਦਤਰ ਹੋਏ ਪਏ ਹਨ, ਦਿਨ-ਦਿਹਾੜੇ ਬੰਬ ਧਮਾਕੇ, ਲੁੱਟ-ਖੋਹਾਂ ਅਤੇ ਸ਼ਰੇਆਮ ਗੋਲੀਆਂ ਚੱਲ ਰਹੀਆਂ ਹਨ, ਹਰੇਕ ਵਰਗ ਵਿਚ ਸਹਿਮ ਦਾ ਮਾਹੌਲ ਬਣਿਆ ਪਿਆ ਹੈ | ਪੰਜਾਬ ਨੂੰ ਰੰਗਲਾ ਬਣਾਉਣ ਵਾਲੀ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ | ਸ: ਰਾਜਨਬੀਰ ਸਿੰਘ ਘੁਮਾਣ ਨੇ ਕਿਹਾ ਕਿ ਮਾਝੇ ਦੇ ਜਰਨੈਲ ਵਜੋਂ ਜਾਣੇ ਜਾਂਦੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਇਕੱਲੇ ਹੀ ਨਿਧੜਕ ਹੋ ਕੇ ਆਪ ਸਰਕਾਰ ਦੀਆਂ ਨਾਕਾਮੀਆਂ ਨੂੰ ਉਜਾਗਰ ਕਰ ਰਹੇ ਹਨ ਅਤੇ ਪੀੜਤ ਪਰਿਵਾਰਾਂ ਨੂੰ ਦਿਲਾਸਾ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਸਿਰਫ ਦਿਨ ਗਿਣ ਰਹੇ ਹਨ ਤੇ 2027 ਦੀਆਂ ਚੋਣਾਂ ਦਾ ਇੰਤਜ਼ਾਰ ਕਰ ਰਹੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ | ਇਸ ਮੌਕੇ ਜਥੇਦਾਰ ਅਮਰਜੀਤ ਸਿੰਘ ਸੇਖਵਾਂ, ਹਰਪਾਲ ਸਿੰਘ ਰੰਗੜ ਨੰਗਲ, ਪ੍ਰੇਮ ਸਿੰਘ ਜੈਤੋਸਰਜਾ, ਸੁਖਦੇਵ ਸਿੰਘ ਵੈਰੋਨੰਗਲ, ਬਲਜਿੰਦਰ ਸਿੰਘ ਸੱਲੋ, ਪਰਮਿੰਦਰ ਸਿੰਘ ਬੂੜੇਨੰਗਲ, ਮੀਡੀਆ ਸਲਾਹਕਾਰ ਡਾਕਟਰ ਜਸਬੀਰ ਸਿੰਘ ਸੱਲੋ, ਇਕਬਾਲ ਸਿੰਘ ਸ਼ਾਹ, ਸੰਮਤੀ ਮੈਂਬਰ ਹਰਪਾਲ ਸਿੰਘ ਆਦੋਵਾਲੀ, ਸਕੱਤਰ ਸਿੰਘ ਨਸੀਰਪੁਰ, ਜਸਵੰਤ ਸਿੰਘ ਟਿੱਕਾ, ਦਰਸ਼ਨ ਸਿੰਘ ਪੁਰੀਆਂ, ਸਰਬਜੀਤ ਸਿੰਘ ਅੰਮੋਨੰਗਲ, ਅਜੇਪਾਲ ਸਿੰਘ, ਪਰਮਜੀਤ ਸਿੰਘ ਫੌਜੀ, ਦਿਲਬਰ ਸਿੰਘ ਕੋਟਲਾ, ਗੁਰਬਿੰਦਰ ਸਿੰਘ ਬੂੜੇਨੰਗਲ, ਹਰਜੀਤ ਸਿੰਘ ਪਰਮਾਰ ਸਮੇਤ ਪਿੰਡ ਰੰਗੀਲਪੁਰ ਦੇ ਅਕਾਲੀ ਦਲ ਦੇ ਆਗੂ ਤੇ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਦਾਈ ਦਾ ਲਗਾਇਆ ਲੰਗਰ <br/> ਅਗਲੀ ਖ਼ਬਰ ਗੈਰ ਬਰਾਂਡਿਡ ਕੰਪਨੀਆਂ ਦਾ ਮਿਨਰਲ ਪਾਣੀ ਲੋਕਾਂ ਦੀ ਜ਼ਿੰਦਗੀ ਨਾਲ ਕਰ ਰਿਹੈ ਖਿਲਵਾੜ <br/>
Ad Position 24