27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਗੈਰ ਬਰਾਂਡਿਡ ਕੰਪਨੀਆਂ ਦਾ ਮਿਨਰਲ ਪਾਣੀ ਲੋਕਾਂ ਦੀ ਜ਼ਿੰਦਗੀ ਨਾਲ ਕਰ ਰਿਹੈ ਖਿਲਵਾੜ <br/>

Ad Position 21
No active advertisement
ਅਜੀਤ ਡੈਸਕ 01-06-2025
ਗੁਰਦਾਸਪੁਰ, 31 ਮਈ (ਅਸ਼ੋਕ ਸ਼ਰਮਾ)-ਗੈਰ ਬਰਾਂਡਿਡ ਕੰਪਨੀਆਂ ਵਲੋਂ ਬੰਦ ਬੋਤਲਾਂ ਅਤੇ ਕੱਪਾਂ ਵਿਚ ਘਟੀਆ ਮਿਆਰ ਦਾ ਮਿਨਰਲ ਪਾਣੀ ਵੇਚਣ ਨਾਲ ਲੋਕਾਂ ਦੀ ਸਿਹਤ ਨਾਲ ਸ਼ਰੇਆਮ ਖਿਲਵਾੜ ਕੀਤਾ ਜਾ ਰਿਹਾ ਹੈ | ਇਹ ਪਾਣੀ ਸ਼ਰੇਆਮ ਪੈਲੇਸਾਂ ਵਿਚ ਵਿਆਹ ਸ਼ਾਦੀਆਂ ਵਿਚ ਵਰਤਣ ਤੋਂ ਇਲਾਵਾ ਆਮ ਲੋਕਾਂ ਵਲੋਂ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਇਸ ਘਟੀਆ ਮਿਆਰ ਦੇ ਪਾਣੀ ਦੀ ਵਰਤੋਂ ਰੋਕਣ ਲਈ ਸਿਹਤ ਵਿਭਾਗ ਵਲੋਂ ਕੋਈ ਗੰਭੀਰਤਾ ਨਹੀਂ ਦਿਖਾਈ ਜਾ ਰਹੀ | ਇਸ ਸਬੰਧੀ ਗੱਲਬਾਤ ਕਰਦੇ ਹੋਏ ਕੁਝ ਲੋਕਾਂ ਨੇ ਦੱਸਿਆ ਕਿ ਇਸ ਘਟੀਆ ਮਿਆਰ ਦੇ ਪਾਣੀ ਦੀਆਂ ਗੈਰ ਬਰਾਂਡਿਡ ਕੰਪਨੀਆਂ ਬਣੀਆਂ ਹੋਈਆਂ ਹਨ, ਜਿਨ੍ਹਾਂ ਨੇ ਕਿਸੇ ਵੀ ਸਰਕਾਰੀ ਵਿਭਾਗ ਪਾਸੋਂ ਕਿਸੇ ਕਿਸਮ ਦਾ ਲਾਇਸੈਂਸ ਜਾਂ ਅਥਾਰਿਟੀ ਨਹੀਂ ਲਈ ਹੁੰਦੀ | ਇਹ ਪਾਣੀ ਬੇਸੁਆਦਾ ਹੋਣ ਕਰਕੇ ਲੋਕਾਂ ਲਈ ਬੇਹੱਦ ਖ਼ਤਰਨਾਕ ਹੈ | ਲੋਕਾਂ ਦਾ ਕਹਿਣਾ ਕਿ ਇਹ ਪਾਣੀ ਸਬਮਰਸੀਬਲ ਪੰਪਾਂ ਦੁਆਰਾ ਬੋਤਲਾਂ 'ਚ ਭਰਿਆ ਜਾਂਦਾ ਹੈ ਅਤੇ ਇਸ ਨੂੰ ਵੀ ਬਾਜ਼ਾਰਾਂ ਵਿਚ ਦੁਕਾਨਾਂ ਰਾਹੀਂ ਵੇਚਿਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਬੰਦ ਬੋਤਲਾਂ ਵਾਲਾ ਘਟੀਆ ਪਾਣੀ ਬਿਮਾਰੀਆਂ 'ਚ ਵਾਧਾ ਕਰ ਰਿਹਾ ਹੈ ਪਰ ਵਿਭਾਗ ਘਟੀਆ ਪਾਣੀ ਬਣਾ ਕੇ ਵੇਚਣ ਵਾਲਿਆਂ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ | ਇਸ ਘਟੀਆ ਮਿਆਰ ਦੇ ਪਾਣੀ ਦੀ ਵਿੱਕਰੀ ਹੋਣ ਨਾਲ ਵਧੀਆ ਮਿਆਰ ਵਾਲੇ ਪਾਣੀ ਦੀ ਵਿੱਕਰੀ ਘਟ ਗਈ ਹੈ, ਕਿਉਂ ਘਟੀਆ ਮਿਆਰ ਵਾਲਾ ਪਾਣੀ, ਵਧੀਆ ਕੰਪਨੀ ਦੇ ਪਾਣੀ ਨਾਲੋਂ ਥੋੜ੍ਹਾ ਸਸਤਾ ਹੁੰਦਾ ਹੈ ਅਤੇ ਸਸਤਾ ਪਾਣੀ ਦੇਖ ਕੇ ਘੱਟ ਪੜ੍ਹੇ ਲਿਖੇ ਅਤੇ ਗ਼ਰੀਬ ਲੋਕ ਇਸ ਪਾਣੀ ਦੀ ਵਰਤੋਂ ਨੂੰ ਤਰਜ਼ੀਹ ਦਿੰਦੇ ਹਨ ਜੋ ਬਾਅਦ ਵਿਚ ਕਈ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਹਨ | ਗੁਰਦਾਸਪੁਰ ਸ਼ਹਿਰ ਅਤੇ ਇਲਾਕੇ ਦੀਆਂ ਸਮਾਜ ਸੇਵੀ ਜਥੇਬੰਦੀਆਂ ਨੇ ਮੁੱਖ ਮੰਤਰੀ ਪੰਜਾਬ ਅਤੇ ਡਾਇਰੈਕਟਰ ਸਿਹਤ ਵਿਭਾਗ ਪੰਜਾਬ ਪਾਸੋਂ ਮੰਗ ਕੀਤੀ ਕਿ ਪਿੰਡਾਂ ਤੇ ਸ਼ਹਿਰਾਂ ਵਿਚ ਘਟੀਆ ਮਿਆਰ ਦੇ ਪਾਣੀ ਦੀ ਸੈਂਪਿਲੰਗ ਕਰਵਾਈ ਜਾਵੇ ਅਤੇ ਘਟੀਆ ਮਿਆਰ ਵਾਲਾ ਪਾਣੀ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਹੋਣ ਤੋਂ ਬਚਾਅ ਹੋ ਸਕੇ |

Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਸੂਬੇ ਅੰਦਰ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਬੂ ਹੇਠ ਰੱਖਣ 'ਚ ਨਾਕਾਮ : ਰਾਜਨਬੀਰ ਸਿੰਘ ਘੁਮਾਣ ਅਗਲੀ ਖ਼ਬਰ ਜੀਆ ਲਾਲ ਮਿੱਤਲ ਸਕੂਲ ਵਿਖੇ ਰੁੱਖ ਲਗਾਉਣ ਦੀ ਮੁਹਿੰਮ ਦਾ ਆਗਾਜ਼ <br/>
Ad Position 24