27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਆਗਿਆਵੰਤੀ ਮਰਵਾਹਾ ਡੀ.ਏ.ਵੀ. ਸਕੂਲ ਨੇ ਜਿੱਤੇ 12 ਸੋਨ ਤੇ 6 ਚਾਂਦੀ ਦੇ ਤਗਮੇ <br/>

Ad Position 21
No active advertisement
ਤਗਮੇ ਜਿੱਤਣ ਵਾਲੇ ਐੱਨ. ਸੀ. ਸੀ. ਦੇ ਕੈਡਿਟਾਂ ਨਾਲ ਪਿ੍ੰਸੀਪਲ ਅੰਜੂ ਵਰਮਾ ਤੇ ਹੋਰ | ਅਜੀਤ ਤਸਵੀਰ <br/> 01-06-2025
ਬਟਾਲਾ, 31 ਮਈ (ਹਰਦੇਵ ਸਿੰਘ ਸੰਧੂ)-ਆਗਿਆਵੰਤੀ ਮਰਵਾਹਾ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਬਟਾਲਾ ਦੇ ਵਿਦਿਆਰਥੀਆਂ ਨੇ ਐੱਨ.ਸੀ.ਸੀ. ਕੈਂਪ ਦੇ ਦੌਰਾਨ ਵੱਖ-ਵੱਖ ਖੇਡਾਂ ਅਤੇ ਸੱਭਿਆਚਾਰਕ ਮੁਕਾਬਲਿਆਂ ਵਿਚ ਭਾਗ ਲਿਆ | ਇਹ ਕੈਂਪ ਐੱਨ.ਸੀ.ਸੀ. ਦੀ 22 ਪੰਜਾਬ ਬਟਾਲੀਅਨ ਵਲੋਂ ਸ੍ਰੀ ਗੁਰੂ ਅਰਜਨ ਦੇਵ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਧਾਰੀਵਾਲ ਵਿਖੇ ਲਗਾਇਆ ਗਿਆ | ਕੈਂਪ ਵਿਚ ਆਗਿਆਵੰਤੀ ਮਰਵਾਹਾ ਸਕੂਲ ਬਟਾਲਾ ਦੇ 13 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਦਮਨਜੋਤ ਕੌਰ ਨੇ 4 ਸੋਨ, ਨੀਤਿਕਾ ਨੇ 3 ਸੋਨ, ਹਰਸ਼ਿਤਾ ਇਕ ਸੋਨ, ਰਮਨ ਸ਼ਰਮਾ ਇਕ ਸੋਨ, ਸਕਸ਼ਮ ਸ਼ਰਮਾ 2 ਸੋਨ ਤੇ ਇਕ ਚਾਂਦੀ, ਕ੍ਰਿਸ਼ਨਾ ਇਕ ਸੋਨ ਤੇ ਇਕ ਚਾਂਦੀ, ਅੰਕਿਤ ਇਕ ਚਾਂਦੀ, ਸਿਮਰਨਜੀਤ ਕੌਰ ਇਕ ਚਾਂਦੀ, ਵਿਸ਼ਾਲੀ ਇਕ ਚਾਂਦੀ, ਸਹਿਜ ਇਕ ਚਾਂਦੀ ਦਾ ਤਮਗਾ ਪ੍ਰਾਪਤ ਕਰ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਕੈਂਪ ਦੌਰਾਨ ਵਿਦਿਆਰਥੀਆਂ ਨੇ ਕੁੱਲ 18 ਤਮਗੇ ਹਾਸਿਲ ਕੀਤੇ ਜਿਸ ਵਿਚ 12 ਸੋਨ ਤੇ 6 ਚਾਂਦੀ ਦੇ ਹਨ | ਪਿ੍ੰਸੀਪਲ ਅੰਜੂ ਵਰਮਾ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਦਾ ਕੈਂਪ ਸੀ.ਏ.ਟੀ.ਸੀ.-01 ਕੈਂਪ ਕਰਨਲ ਵਿਚਾਰ ਮੈਗੋ ਦੀ ਅਗਵਾਈ ਹੇਠ ਕੀਤਾ ਗਿਆ, ਜਿਸ ਦੇ ਇੰਚਾਰਜ ਜਗਦੀਪ ਸਿੰਘ (ਸੀ.ਟੀ.ਓ.) ਸਨ |

Ad Position 22
No active advertisement
ਪਿਛਲੀ ਖ਼ਬਰ ਐੱਸ.ਐੱਸ. ਬਾਜਵਾ ਸਕੂਲ ਕਾਦੀਆਂ ਵਿਚ ਅਧਿਆਪਕ-ਮਾਪੇ ਮੀਟਿੰਗ ਹੋਈ <br/> ਅਗਲੀ ਖ਼ਬਰ ਸ੍ਰੀ ਦਸਮੇਸ਼ ਸਕੂਲ ਕਾਦੀਆਂ ਵਿਖੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ <br/>
Ad Position 24