27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਚੀਮਾ ਪਬਲਿਕ ਸਕੂਲ ਕਿਸ਼ਨਕੋਟ ਵਿਖੇ ਵਿਦਿਆਰਥੀਆਂ ਲਈ ਸਮਰ ਕੈਂਪ ਲਗਾਇਆ <br/>

Ad Position 21
No active advertisement
ਚੀਮਾ ਪਬਲਿਕ ਸਕੂਲ ਕਿਸ਼ਨਕੋਟ ਵਿਖੇ ਲਗਾਏ ਗਰਮੀਆਂ ਦੇ ਕੈਂਪ ਦੇ ਪਹਿਲੇ ਦਿਨ ਛੋਟੇ ਬੱਚਿਆਂ ਨਾਲ ਅਧਿਆਪਕਾਂ | ਤਸਵੀਰ : ਬੰਮਰਾਹ <br/> 01-06-2025
ਘੁਮਾਣ, 31 ਮਈ (ਬੰਮਰਾਹ)-ਚੀਮਾ ਪਬਲਿਕ ਸਕੂਲ ਕਿਸ਼ਨਕੋਟ ਵਲੋਂ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਉਨ੍ਹਾਂ ਦੇ ਮਨੋਰੰਜਨ ਲਈ ਵੀ ਕਈ ਅਹਿਮ ਉਪਰਾਲੇ ਕੀਤੇ ਜਾਂਦੇ ਹਨ | ਇਸੇ ਤਹਿਤ ਹੀ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਸਕੂਲ ਵਿਚ ਇਕ ਕੈਂਪ ਲਗਾਇਆ ਗਿਆ ਜਿਸ ਦੌਰਾਨ ਬੱਚਿਆਂ ਨੂੰ ਖੇਡਾਂ, ਡਰਾਇੰਗ, ਕਲਾ, ਨਾਚ, ਗੀਤ, ਜੋਗਾ ਅਤੇ ਟੀਮ ਵਰਕ ਵਰਗੀਆਂ ਅਨੇਕਾਂ ਗਤੀਵਿਧੀਆਂ ਬਾਰੇ ਜਾਨਣ ਦਾ ਮੌਕਾ ਦਿੱਤਾ ਜਾ ਰਿਹਾ ਹੈ | ਇਸ ਮੌਕੇ ਪਿ੍ੰਸੀਪਲ ਡਾਕਟਰ ਮਨਦੀਪ ਕੌਰ ਨੇ ਦੱਸਿਆ ਕਿ ਇਸ ਕੈਂਪ ਦਾ ਮੁੱਖ ਮਕਸਦ ਵਿਦਿਆਰਥੀਆਂ ਵਿਚ ਆਤਮ ਵਿਸ਼ਵਾਸ, ਨਵੀਂ ਸਿੱਖਿਆ ਅਤੇ ਮਿਲਜੁਲ ਕੇ ਕੰਮ ਕਰਨ ਦੀ ਯੋਗਤਾ ਨੂੰ ਵਿਕਸਿਤ ਕਰਨਾ ਹੈ | ਉਨ੍ਹਾਂ ਕਿਹਾ ਕਿ ਇਹ ਕੈਂਪ 5 ਜੂਨ ਤੱਕ ਚੱਲੇਗਾ | ਕੈਂਪ ਦੇ ਪਹਿਲੇ ਦਿਨ ਬੱਚਿਆਂ ਨੂੰ ਵਾਟਰ ਪਾਰਕ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ, ਜਿਸ ਨਾਲ ਵਿਦਿਆਰਥੀਆਂ ਨੇ ਖੂਬ ਆਨੰਦ ਮਾਣਿਆ | ਇਸੇ ਤਰ੍ਹਾਂ ਵਿਦਿਆਰਥੀਆਂ ਲਈ ਗੁਰਮੁਖੀ ਨੂੰ ਸਿੱਖਣ ਲਈ ਨਿਵੇਕਲੇ ਢੰਗ ਨਾਲ ਪੇਸ਼ਕਾਰੀਆਂ ਕੀਤੀਆਂ ਗਈਆਂ, ਜਿਸ ਨਾਲ ਵਿਦਿਆਰਥੀਆਂ ਨੂੰ ਆਪਣੀ ਮਾਤ ਭਾਸ਼ਾ ਨੂੰ ਸਿੱਖਣ ਲਈ ਸਰਲ ਤਰੀਕਾ ਸਿਖਾਇਆ ਗਿਆ |

Ad Position 22
No active advertisement
ਪਿਛਲੀ ਖ਼ਬਰ ਸਿਵਲ ਸਰਜਨ ਦਫ਼ਤਰ ਵਿਖੇ ਮਨਾਇਆ ਵਿਸ਼ਵ ਤੰਬਾਕੂ ਰਹਿਤ ਦਿਵਸ <br/> ਅਗਲੀ ਖ਼ਬਰ ਸੜਕ ਕਿਨਾਰੇ ਲੱਗੀ ਭਿਆਨਕ ਅੱਗ ਨੇ ਕਈ ਘੰਟੇ ਆਵਾਜਾਈ ਕੀਤੀ ਪ੍ਰਭਾਵਿਤ ਕੀਤੀ-ਸੈਂਕੜੇ ਦਰੱਖਤ ਸੜੇ
Ad Position 24