27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਸੜਕ ਕਿਨਾਰੇ ਲੱਗੀ ਭਿਆਨਕ ਅੱਗ ਨੇ ਕਈ ਘੰਟੇ ਆਵਾਜਾਈ ਕੀਤੀ ਪ੍ਰਭਾਵਿਤ ਕੀਤੀ-ਸੈਂਕੜੇ ਦਰੱਖਤ ਸੜੇ

Ad Position 21
No active advertisement
ਅਜੀਤ ਡੈਸਕ 01-06-2025
ਫਤਹਿਗੜ੍ਹ ਚੂੜੀਆਂ, 31 ਮਈ (ਅਵਤਾਰ ਸਿੰਘ ਰੰਧਾਵਾ)-ਅੱਜ ਸਵੇਰੇ ਫਤਹਿਗੜ੍ਹ ਚੂੜੀਆਂ ਤੋਂ ਡੇਰਾ ਬਾਬਾ ਨਾਨਕ ਸੜਕ ਉੱਪਰ ਪਿੰਡ ਖ਼ੂਸਰ ਕੋਲ ਸੜਕ ਕਿਨਾਰੇ ਖੇਤਾਂ ਨਾਲ ਲਗਦੇ ਦਰਖਤਾਂ ਵਿਚ ਘਾਹ-ਫੂਸ ਨੂੰ ਭਿਆਨਕ ਅੱਗ ਲੱਗੀ, ਜਿਸ ਨਾਲ ਵੱਡੀ ਤਾਦਾਦ ਵਿਚ ਫੈਲੇ ਸੰਘਣੇ ਧੂਏ ਅਤੇ ਅੱਗ ਦੀਆਂ ਲਪਟਾਂ ਕਾਰਨ ਕਈ ਘੰਟੇ ਸੜਕੀ ਆਵਾਜਾਈ ਪ੍ਰਭਾਵਿਤ ਹੁੰਦੀ ਰਹੀ ਅਤੇ ਨਾਲ ਹੀ ਸੈਂਕੜੇ ਕੀਮਤੀ ਦਰਖਤ ਅੱਗ ਦੀ ਲਪੇਟ ਵਿਚ ਆ ਗਏ | ਸੜਕ ਉੱਪਰ ਛਾਏ ਧੂਏ ਕਾਰਨ ਰਾਹਗੀਰਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਇਸ ਮੌਕੇ ਵਣ ਵਿਭਾਗ ਨਾਲ ਸੰਬੰਧਿਤ ਰੇਂਜ ਗਾਰਡ ਨੂੰ ਸੂਚਿਤ ਕੀਤਾ ਗਿਆ ਜਿਸ ਨੇ ਕਿਹਾ ਕਿ ਉਥੇ ਸਾਡੇ ਕੁਝ ਵਿਅਕਤੀ ਪਹੁੰਚ ਚੁੱਕੇ ਹਨ ਅਤੇ ਅੱਗ ਲਗਾਉਣ ਵਾਲੇ ਵਿਅਕਤੀਆਂ 'ਤੇ ਮੌਕੇ ਉਪਰ ਚਲਾਨ ਕੱਟ ਕੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਇਸ ਦੌਰਾਨ ਕਾਫੀ ਦੇਰ ਬਾਅਦ ਸਾਈਕਲਾਂ ਉੱਪਰ ਵਣ ਵਿਭਾਗ ਦੇ ਦੋ ਵਿਅਕਤੀ ਪਹੁੰਚੇ, ਜੋ ਅੱਗ ਬੁਝਾਉਣ ਦਾ ਯਤਨ ਕਰਦੇ ਰਹੇ, ਪਰ ਮਚੀ ਹੋਈ ਅੱਗ ਅੱਗੇ ਉਨ੍ਹਾਂ ਦੀ ਕੋਈ ਪੇਸ਼ ਨਹੀਂ ਚੱਲੀ ਅਤੇ ਅੱਗ ਆਪਣੇ-ਆਪ ਹੀ ਵੱਡਾ ਨੁਕਸਾਨ ਕਰਦਿਆਂ ਸ਼ਾਂਤ ਹੋਈ | ਉਨ੍ਹਾਂ ਦੱਸਿਆ ਕਿ ਅੱਗ ਲਗਾਉਣ ਵਾਲੇ ਵਿਅਕਤੀ ਸਾਨੂੰ ਵੇਖ ਕੇ ਇਥੋਂ ਖਿਸਕ ਗਏ ਹਨ | ਇਸ ਮੌਕੇ ਲੋਕਾਂ ਨੇ ਪਿਛਲੇ ਕੁਝ ਦਿਨਾਂ ਤੋਂ ਨਿਰੰਤਰ ਇਸੇ ਸੜਕ ਕਿਨਾਰੇ ਅੱਗ ਲਗਾ ਕੇ ਹਜ਼ਾਰਾਂ ਦਰਖਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਲੋਕਾਂ ਵਲੋਂ ਕੀਤੇ ਜਾ ਰਹੇ ਅਜਿਹੇ ਕਾਰਜਾਂ ਦੀ ਨਿਖੇਧੀ ਕੀਤੀ | ਉਨ੍ਹਾਂ ਦਾ ਕਹਿਣਾ ਸੀ ਕਿ ਅੱਜ ਵਾਲੇ ਦਰਖਤਾਂ ਦੇ ਹੋਏ ਨੁਕਸਾਨ ਸਬੰਧੀ ਵੀ ਸਬੰਧਤ ਵਿਭਾਗ ਹਮੇਸ਼ਾ ਦੀ ਤਰ੍ਹਾਂ ਅਣਦੇਖੀ ਕਰੇਗਾ | ਇਸ ਉਪਰੰਤ ਜਦੋਂ ਵਣ ਰੇਜ਼ ਵਿਭਾਗ ਦੀ ਗਾਰਡ ਮੈਡਮ ਨਾਲ ਫੋਨ 'ਤੇ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਨੁਕਸਾਨ ਤਾਂ ਬੇਸ਼ੱਕ ਕਾਫੀ ਹੋਇਆ, ਪਰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਰਿਹਾ |
Ad Position 22
No active advertisement
ਪਿਛਲੀ ਖ਼ਬਰ ਚੀਮਾ ਪਬਲਿਕ ਸਕੂਲ ਕਿਸ਼ਨਕੋਟ ਵਿਖੇ ਵਿਦਿਆਰਥੀਆਂ ਲਈ ਸਮਰ ਕੈਂਪ ਲਗਾਇਆ <br/> ਅਗਲੀ ਖ਼ਬਰ ਸੰਤ ਬਾਬਾ ਹਜ਼ਾਰਾ ਸਿੰਘ ਅਕੈਡਮੀ ਚੌੜਾ ਖੁਰਦ ਵਿਖੇ ਗਤਕਾ ਦਿਵਸ ਮੌਕੇ ਬੱਚਿਆਂ ਨੇ ਵਿਖਾਏ ਜੌਹਰ <br/>
Ad Position 24