27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਸੰਤ ਬਾਬਾ ਹਜ਼ਾਰਾ ਸਿੰਘ ਅਕੈਡਮੀ ਚੌੜਾ ਖੁਰਦ ਵਿਖੇ ਗਤਕਾ ਦਿਵਸ ਮੌਕੇ ਬੱਚਿਆਂ ਨੇ ਵਿਖਾਏ ਜੌਹਰ <br/>

Ad Position 21
No active advertisement
ਅਜੀਤ ਡੈਸਕ 01-06-2025
ਕਲਾਨੌਰ, 31 ਮਈ (ਪੁਰੇਵਾਲ)-ਨੇੜਲੇ ਪਿੰਡ ਚੌੜਾ ਖੁਰਦ ਵਿਖੇ ਸਥਿਤ ਸੰਤ ਬਾਬਾ ਹਜ਼ਾਰਾ ਸਿੰਘ ਅਕੈਡਮੀ ਵਿਖੇ ਪ੍ਰਬੰਧਕ ਗੁਲਾਬ ਸਿੰਘ ਨਾਗਰਾ ਦੀਆਂ ਹਦਾਇਤਾਂ ਅਤੇ ਪਿ੍ੰਸੀਪਲ ਸੁਸਮਨਾ ਮੁਣਸ਼ੀ ਦੀ ਅਗਵਾਈ 'ਚ ਸਕੂਲੀ ਬੱਚਿਆਂ ਵਲੋਂ ਗਤਕਾ ਦਿਵਸ ਮੌਕੇ ਗਤਕੇ ਦੇ ਜੌਹਰ ਵਿਖਾਏ ਗਏ | ਇਸ ਦੌਰਾਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਨ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਇਸ ਮੌਕੇ ਸੁਮੀਰ, ਮਨਪ੍ਰੀਤ ਸਿੰਘ, ਜਗਰੂਪ ਸਿੰਘ, ਗੁਰਨੂਰ ਸਿੰਘ, ਪਰਮਵੀਰ ਸਿੰਘ, ਹਰਸਿਮਰਨਜੀਤ ਕੌਰ ਦੇ ਕੀਰਤਨੀ ਜਥਿਆਂ ਵਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ | ਇਸ ਦੌਰਾਨ ਬੱਚਿਆਂ ਵਲੋਂ ਗਤਕੇ ਦੇ ਵੱਖ-ਵੱਖ ਪੈਂਤੜੇ ਕਰਨ ਉਪਰੰਤ ਸੁਖਮਨਪ੍ਰੀਤ ਸਿੰਘ, ਜੋਬਨਪ੍ਰੀਤ ਸਿੰਘ, ਗੁਰਸ਼ਰਨਪ੍ਰੀਤ ਸਿੰਘ, ਗੁਰਨੂਰ ਸਿੰਘ, ਅੰਸ਼ਦੀਪ ਸਿੰਘ, ਸੁਖਰਾਜ ਸਿੰਘ, ਸੁਖਮਨਪ੍ਰੀਤ ਸਿੰਘ, ਸੁਖਮਦੀਪ ਕੌਰ, ਗੁਰਲੀਨ ਕੌਰ, ਸਹਿਨਾਜਪ੍ਰੀਤ ਕੌਰ, ਜਸਪ੍ਰੀਤ ਕੌਰ, ਮਨਪ੍ਰੀਤ ਕੌਰ, ਜਸਪਿੰਦਰ ਕੌਰ ਆਦਿ ਬੱਚਿਆਂ ਵਲੋਂ ਸਿੱਖ ਬਾਣੇ 'ਚ ਸੱਜ ਕੇ ਸਸਤਰਾਂ ਨਾਲ ਗਤਕੇ ਦੇ ਵੱਖ-ਵੱਖ ਕਰਤੱਬ ਕੀਤੇ ਗਏ | ਸਕੂਲ ਪ੍ਰਬੰਧਕ ਗੁਲਾਬ ਸਿੰਘ ਨਾਗਰਾ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਗਤਕਾ ਦਿਵਸ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ ਅਤੇ ਦੱਸਿਆ ਕਿ ਸਕੂਲ ਵਲੋਂ ਬੱਚਿਆਂ ਨੂੰ ਗਤਕੇ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ | ਇਸ ਮੌਕੇ 'ਤੇ ਪਿ੍ੰ. ਸੁਸਮਨਾ ਮੁਣਸ਼ੀ, ਹਰਦੀਪ ਕੌਰ, ਹਰਪ੍ਰੀਤ ਕੌਰ, ਸੰਗੀਤ ਅਧਿਆਪਕ ਜਗਦੀਪ ਸਿੰਘ, ਗਤਕੇ ਦੇ ਉਸਤਾਦ ਗੁਰਜੀਤ ਸਿੰਘ, ਧਾਰਮਿਕ ਅਧਿਆਪਕ ਹਰਮਨਜੋਤ ਕੌਰ, ਸੰਦੀਪ ਕੌਰ, ਰਜਨੀ, ਨੀਤੂ, ਅੰਜੂ ਬਾਲਾ, ਅਨਮੋਲ, ਕੁਲਦੀਪ ਕੌਰ, ਗੁਰਮੀਤ ਅਧਿਆਪਕ ਵੀ ਹਾਜ਼ਰ ਰਹੇ |

Ad Position 22
No active advertisement
ਪਿਛਲੀ ਖ਼ਬਰ ਸੜਕ ਕਿਨਾਰੇ ਲੱਗੀ ਭਿਆਨਕ ਅੱਗ ਨੇ ਕਈ ਘੰਟੇ ਆਵਾਜਾਈ ਕੀਤੀ ਪ੍ਰਭਾਵਿਤ ਕੀਤੀ-ਸੈਂਕੜੇ ਦਰੱਖਤ ਸੜੇ ਅਗਲੀ ਖ਼ਬਰ ਐੱਸ.ਐੱਸ. ਬਾਜਵਾ ਸਕੂਲ ਕਾਦੀਆਂ ਵਿਚ ਅਧਿਆਪਕ-ਮਾਪੇ ਮੀਟਿੰਗ ਹੋਈ <br/>
Ad Position 24