ਬਟਾਲਾ, 31 ਮਈ (ਸਤਿੰਦਰ ਸਿੰਘ)-ਹਰਿ ਸੰਸਕ੍ਰਿਤੀ ਸਾਹਨੀ ਸਕੂਲ ਬਟਾਲਾ ਵਿਚ ਬੀਤੇ ਦਿਨ ਲਾਲ ਦਿਵਸ ਮਨਾਇਆ ਗਿਆ | ਸਾਰੇ ਬੱਚਿਆਂ ਨੇ ਲਾਲ ਦਿਵਸ ਬਾਰੇ ਭਾਸ਼ਣ ਤੇ ਨਾਚ ਪੇਸ਼ ਕੀਤਾ | ਸਕੂਲ ਦੇ ਮੁੱਖ ਅਧਿਆਪਕ ਸ੍ਰੀ ਅਮਲਾ ਸਾਹਨੀ ਨੇ 'ਲਾਲ ਦਿਵਸ' ਬਾਰੇ ਦੱਸਿਆ ਕਿ ਇਹ ਲਾਲ ਰੰਗ ਅਲੱਗ-ਅਲੱਗ ਸੰਸਕ੍ਰਿਤਿਆਂ ਵਿਚ ਅਲੱਗ-ਅਲੱਗ ਅਰਥਾਂ ਦਾ ਪ੍ਰਤੀਕ ਹੈ | ਇਹ ਦਿਨ ਵਿਸ਼ੇਸ਼ ਰੂਪ ਵਿਚ ਬੱਚਿਆਂ ਲਈ ਇਕ ਰੰਗੀਨ ਤੇ ਆਨੰਦਦਾਇਕ ਅਨੁਭਵ ਹੋਵੇਗਾ, ਜੋ ਲਾਲ ਰੰਗ ਦੇ ਬਾਰੇ ਸਿੱਖਦੇ ਹਨ ਅਤੇ ਇਸ ਦੀ ਸੁੰਦਰਤਾ ਦਾ ਆਨੰਦ ਲੈਂਦੇ ਹਨ | ਲਾਲ ਰੰਗ ਊਰਜਾ, ਸ਼ਕਤੀ, ਸਾਹਸ ਤੇ ਜਨੂਨ ਦਾ ਪ੍ਰਤੀਕ ਹੈ | ਸਕੂਲ ਦੀ ਕੋਆਰਡੀਨੇਟਰ ਕਵਿਤਾ, ਰਜਨੀ ਸ਼ਰਮਾ ਨੇ ਬੱਚਿਆਂ ਨੂੰ 'ਲਾਲ ਦਿਵਸ' ਦੇ ਬਾਰੇ ਦੱਸਿਆ | ਇਸ ਮੌਕੇ ਅਧਿਆਪਕ ਹਰਸ਼ਰਨਜੀਤ, ਹਰਜੀਤ, ਰਾਜਵੰਤ, ਹੀਨਾ, ਹਰਮਨ ਹਾਜ਼ਰ ਸਨ |