27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਟਰਾਂਸਫ਼ਾਰਮਰ ਦੇ ਸ਼ਾਰਟ ਸਰਕਟ ਕਾਰਨ ਫੈਲੀ ਅੱਗ ਨਾਲ ਚਾਰ ਕਾਰਾਂ ਸੜੀਆਂ <br/>

Ad Position 21
No active advertisement
ਪੁਲਿਸ ਸਟੇਸ਼ਨ ਨਜ਼ਦੀਕ ਲੱਗੀ ਅੱਗ ਨੂੰ ਬੁਝਾਉਣ ਦਾ ਯਤਨ ਕਰਦਾ ਹੋਇਆ ਫਾਇਰ ਬਿ੍ਗੇਡ ਦਾ ੰਕਰਮਚਾਰੀ | ਤਸਵੀਰ: ਸੋਢੀ <br/> 01-06-2025
ਦੀਨਾਨਗਰ, 31 ਮਈ (ਸੋਢੀ, ਸ਼ਰਮਾ)-ਬੀਤੀ ਦੇਰ ਰਾਤ ਬਿਜਲੀ ਦੇ ਟਰਾਂਸਫ਼ਾਰਮਰ ਦੇ ਅਚਾਨਕ ਸ਼ਾਰਟ ਸਰਕਟ ਹੋ ਜਾਣ ਕਾਰਨ ਫੈਲੀ ਅੱਗ ਨਾਲ ਚਾਰ ਕਾਰਾਂ ਅੱਗ ਦੀ ਲਪੇਟ ਵਿਚ ਆਉਣ ਨਾਲ ਸੜ ਗਈਆਂ | ਮਿਲੀ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਕੰਧ ਨਾਲ ਲੱਗੇ ਬਿਜਲੀ ਦੇ ਟਰਾਂਸਫ਼ਾਰਮਰ ਦੇ ਸ਼ਾਰਟ ਸਰਕਟ ਹੋਣ ਨਾਲ ਉਸ ਵਿਚੋਂ ਨਿਕਲੀਆਂ ਚੰਗਿਆੜੀਆਂ ਹੇਠਾਂ ਘਾਹ 'ਤੇ ਡਿੱਗ ਪਈਆਂ ਅਤੇ ਉਸ ਨਾਲ ਅੱਗ ਫੈਲ ਗਈ | ਜਿਸ ਕਾਰਨ ਪੁਲਿਸ ਸਟੇਸ਼ਨ ਦੇ ਬਾਹਰ ਨਾਲ ਹੀ ਖੜੀਆਂ ਕਾਰਾਂ ਅੱਗ ਦੀ ਲਪੇਟ ਵਿਚ ਆ ਗਈਆਂ | ਜਦੋਂ ਤੱਕ ਅੱਗ 'ਤੇ ਕਾਬੂ ਪਾਇਆ ਜਾਂਦਾ, ਉਦੋਂ ਤੱਕ ਕਾਰਾਂ ਸੜ ਕੇ ਸੁਆਹ ਹੋ ਗਈਆਂ ਸਨ | ਮੌਕੇ 'ਤੇ ਪਹੁੰਚੇ ਫਾਇਰ ਬਿ੍ਗੇਡ ਦੇ ਕਰਮਚਾਰੀਆਂ ਨੇ ਅੱਗ 'ਤੇ ਕਾਬੂ ਪਾਇਆ | ਇਥੇ ਇਹ ਵਰਣਨਯੋਗ ਹੈ ਕਿ ਸੜ ਕੇ ਸੁਆਹ ਹੋਈਆਂ ਕਾਰਾਂ ਪੁਲਿਸ ਵਲੋਂ ਸੜਕ ਹਾਦਸਿਆਂ ਦੌਰਾਨ ਜ਼ਬਤ ਕੀਤੀਆਂ ਗਈਆਂ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਦਾਸਪੁਰ ਤੋਂ ਮੁਕੇਰੀਆਂ ਰੇਲਵੇ ਪ੍ਰਾਜੈਕਟ ਨੂੰ ਮਨਜ਼ੂਰੀ ਦੇਣਾ ਕੇਂਦਰ ਦਾ ਵਧੀਆ ਉਪਰਾਲਾ-ਸੁਖਵਿੰਦਰ ਪਾਹੜਾ ਅਗਲੀ ਖ਼ਬਰ ਹਰਿ ਸੰਸਕ੍ਰਿਤੀ ਸਾਹਨੀ ਸਕੂਲ ਵਿਚ 'ਲਾਲ ਦਿਵਸ' ਮਨਾਇਆ <br/>
Ad Position 24