28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

'ਬੀ. ਜੇ. ਪੀ. ਦੇ ਸੇਵਾਦਾਰ ਆ ਗਏ ਤੁਹਾਡੇ ਦੁਆਰ' ਤਹਿਤ ਭਾਗੋਵਾਲ ਵਿਖੇ ਲੱਗਾ ਵਿਸ਼ਾਲ ਕੈਂਪ

Ad Position 21
No active advertisement
ਅਜੀਤ ਡੈਸਕ 02-06-2025


• 3 ਸਾਲਾਂ 'ਚ ਆਪ ਦੀ ਸਰਕਾਰ ਨੇ ਪੰਜਾਬ ਨੂੰ ਕੰਗਾਲ ਕਰ ਦਿੱਤਾ : ਕਾਹਲੋਂ, ਵਾਲੀਆ

ਬਟਾਲਾ, 1 ਜੂਨ (ਸਤਿੰਦਰ ਸਿੰਘ)-ਚੁਟਕਲਿਆਂ ਤੇ ਮਸ਼ਹੂਰੀਆਂ ਦੀ ਆਮ ਆਦਮੀ ਪਾਰਟੀ ਦੀ ਬਣੀ ਸਰਕਾਰ ਨੇ ਆਪਣੇ 3 ਸਾਲ ਦੇ ਕਾਰਜਕਾਲ ਵਿਚ ਪੰਜਾਬ ਨੂੰ ਤਬਾਹੀ ਦੇ ਕੰਢੇ 'ਤੇ ਲਿਆ ਕੇ ਖੜਾ ਕਰ ਦਿੱਤਾ ਹੈ | ਇਸ ਸਰਕਾਰ ਨੇ 3 ਸਾਲਾਂ ਵਿਚ ਕਰਜ਼ਾ ਏਨਾ ਚੁੱਕ ਲਿਆ ਹੈ ਕਿ ਆਉਣ ਵਾਲੀ 2027 ਦੀ ਸਰਕਾਰ ਨੂੰ ਵੀ ਮੁਸ਼ਕਿਲਾਂ 'ਚ ਖੜਾ ਕਰ ਦੇਵੇਗੀ | ਲੋਕਾਂ ਦੀ ਭਲਾਈ ਲਈ ਇਕ ਵੀ ਸਕੀਮ ਨਹੀਂ ਲਿਆ ਸਕੀ ਇਹ ਸਰਕਾਰ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ 'ਬੀ.ਜੇ.ਪੀ. ਦੇ ਸੇਵਾਦਾਰ ਆ ਗਏ ਤੁਹਾਡੇ ਦੁਆਰ' ਪ੍ਰੋਗਰਾਮ ਤਹਿਤ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਘਰ-ਘਰ ਪਹੁੰਚਾਉਣ ਲਈ ਪਿੰਡ ਭਾਗੋਵਾਲ 'ਚ ਲਾਏ ਗਏ ਕੈਂਪ ਦੌਰਾਨ ਹਲਕਾ ਇੰਚਾਰਜ ਰਵੀਕਰਨ ਸਿੰਘ ਕਾਹਲੋਂ ਨੇ ਕੀਤਾ | ਇਸ ਮੌਕੇ ਰਵੀਕਰਨ ਸਿੰਘ ਕਾਹਲੋਂ ਤੇ ਜ਼ਿਲ੍ਹਾ ਪ੍ਰਧਾਨ ਹੀਰਾ ਸਿੰਘ ਵਾਲੀਆ ਨੇ ਕਿਹਾ ਕਿ ਇਨ੍ਹਾਂ ਕੈਂਪਾਂ ਦੌਰਾਨ ਲੋਕਾਂ ਵਿਚ ਵੀ ਜਾਗਿ੍ਤੀ ਆ ਰਹੀ ਹੈ ਕਿ ਸਾਰੀਆਂ ਹੀ ਸਕੀਮਾਂ ਕੇਂਦਰ ਦੀ ਮੋਦੀ ਸਰਕਾਰ ਦੀਆਂ ਹਨ | ਇਸ ਲਈ ਪਿੰਡਾਂ ਅੰਦਰ ਭਾਜਪਾ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਨੂੰ ਦੇਖ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਅਹੁਦੇਦਾਰਾਂ ਦੇ ਚਿਹਰੇ ਮੁਰਝਾਏ ਹੋਏ ਹਨ ਕਿਉਂਕਿ ਸਾਫ਼ ਦਿਖਾਈ ਦੇ ਰਿਹਾ ਹੈ ਕਿ ਪੰਜਾਬ ਵਿਚ ਆਉਣ ਵਾਲੀ ਸਰਕਾਰ ਭਾਜਪਾ ਦੀ ਹੀ ਬਣੇਗੀ | ਇਸ ਕੈਂਪ ਵਿਚ ਲੋਕਾਂ ਦੇ ਕਿਸਾਨ ਸਨਮਾਨ ਨਿਧੀ ਯੋਜਨਾ, ਆਯੂਸ਼ਮਾਨ ਕਾਰਡ, ਆਵਾਸ ਯੋਜਨਾ, ਈ-ਸ਼ਰਮ ਕਾਰਡ, ਪ੍ਰਧਾਨ ਮੰਤਰੀ ਵਿਸ਼ਕਰਮਾ ਯੋਜਨਾ, ਬੁਢਾਪਾ ਤੇ ਵਿਧਵਾ ਪੈਨਸ਼ਨ, ਪ੍ਰਧਾਨ ਮੰਤਰੀ ਸੂਰਯ ਮੁਫ਼ਤ ਬਿਜਲੀ ਯੋਜਨਾ, ਟੂਲ ਕਿੱਟ ਵੰਡ ਪ੍ਰੋਗਰਾਮ ਆਦਿ ਸਕੀਮਾਂ ਦੇ ਫ਼ਾਰਮ ਭਰੇ ਗਏ | ਇਸ ਮੌਕੇ ਰਵੀਕਰਨ ਸਿੰਘ ਕਾਹਲੋਂ ਤੇ ਪ੍ਰਧਾਨ ਹੀਰਾ ਸਿੰਘ ਵਾਲੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਸਰਕਾਰ ਵਲੋਂ ਹਰ ਇਕ ਗਰੀਬ ਤੇ ਲੋੜਵੰਦ ਪਰਿਵਾਰ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਇਨ੍ਹਾਂ ਯੋਜਨਾਵਾਂ ਦਾ ਨਿਰਮਾਣ ਕੀਤਾ ਗਿਆ ਹੈ | ਇਸ ਮੌਕੇ ਸਾਬਕਾ ਸਰਪੰਚ ਸ਼ਿੰਗਾਰ ਸਿੰਘ, ਸਾਬਕਾ ਸੰਮਤੀ ਮੈਂਬਰ ਨੰਦ ਸਿੰਘ ਗਰਦੌਰ, ਸਾ. ਸਰਪੰਚ ਗੁਰਮੀਤ ਸਿੰਘ, ਜਸਬੀਰ ਸਿੰਘ ਫ਼ੌਜੀ ਸਰਕਲ ਪ੍ਰਧਾਨ, ਪ੍ਰਦੀਪ ਕੁਮਾਰ ਦਾਲਮ, ਲਖਵਿੰਦਰ ਸਿੰਘ, ਨਿੰਦਰਪਾਲ ਸਿੰਘ ਕਾਹਲੋਂ, ਮਨਜੀਤ ਸਿੰਘ ਮੰਨਾ ਪੰਚ, ਜ਼ਿਲ੍ਹਾ ਜਨਰਲ ਸੈਕਟਰੀ ਰੌਸ਼ਨ ਲਾਲ, ਜ਼ਿਲ੍ਹਾ ਸੈਕਟਰੀ ਸੰਦੀਪ ਆਜ਼ਾਦ ਸੇਵਾ ਮੁਕਤ ਡਿਪਟੀ ਕਮਾਂਡੈਂਟ, ਅਮਨਦੀਪ ਸਿੰਘ ਸਰਕਲ ਪ੍ਰਧਾਨ ਸਿਵਲ ਲਾਇਨ ਬਟਾਲਾ, ਜਰਨੈਲ ਸਿੰਘ ਮੱਲ੍ਹੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੂਬਾ ਸਰਕਾਰ ਨੂੰ ਚੋਣ ਵਾਅਦੇ ਯਾਦ ਕਰਵਾਉਣ ਲਈ 14 ਜੂਨ ਨੂੰ ਰੋਸ ਮਾਰਚ ਕਰਨਗੀਆਂ ਆਸ਼ਾ ਵਰਕਰਜ਼ ਅਤੇ ਮਿਡ-ਡੇ-ਮੀਲ ਕੁੱ... ਅਗਲੀ ਖ਼ਬਰ ਏ. ਐੱਸ. ਆਈ. ਸਤਨਾਮ ਸਿੰਘ ਨੇ ਚੌਂਕੀ ਊਧਨਵਾਲ ਦਾ ਚਾਰਜ ਸੰਭਾਲਿਆ
Ad Position 24