ਨਿਊ ਮੀਡੀਆ ਵਿਭਾਗ ਦੀ ਸੀ.ਈ.ਓ ਵਲੋਂ ਸਲੱਮ ਏਰੀਆ ਦੇ ਸਿੱਖਿਆ ਕੇਂਦਰ ਦਾ ਦੌਰਾ
ਗੁਰਦਾਸਪੁਰ, 27 ਅਕਤੂਬਰ (ਚੱਕਰਾਜਾ)-ਗਰੀਬ, ਵਾਂਝੇ ਤੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਸਿੱਖਿਆ ਦੀ ਮੁੱਖ ਧਾਰਾ ਨਾਲ ਜੋੜਨ ਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਮਜ਼ਬੂਤ ਨੀਂਹ ਰੱਖਣ ਦੇ ਉਦੇਸ਼ ਨਾਲ ਭਾਰਤ ਸਰਕਾਰ ਦੇ ਨਿਊ ਮੀਡੀਆ ਵਿਭਾਗ ਦੀ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ.
ਗੁਰਦਾਸਪੁਰ, 27 ਅਕਤੂਬਰ (ਚੱਕਰਾਜਾ)-ਗਰੀਬ, ਵਾਂਝੇ ਤੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਸਿੱਖਿਆ ਦੀ ਮੁੱਖ ਧਾਰਾ ਨਾਲ ਜੋੜਨ ਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਮਜ਼ਬੂਤ ਨੀਂਹ ਰੱਖਣ ਦੇ ਉਦੇਸ਼ ਨਾਲ ਭਾਰਤ ਸਰਕਾਰ ਦੇ ਨਿਊ ਮੀਡੀਆ ਵਿਭਾਗ ਦੀ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ) ਪਰੁਲ ਮਹਾਜਨ ਵਲੋਂ ਟੀਮ ਸਮੇਤ ਮਾਨ ਕੌਰ ਸਿੰਘ ਸਲੱਮ ਏਰੀਆ ਵਿਖੇ ਨੈਸ਼ਨਲ ਅਵਾਰਡੀ ਰੋਮੇਸ਼ ਮਹਾਜਨ ਵਲੋਂ ਚਲਾਏ ਜਾ ਰਹੇ ਪ੍ਰਲੀਮੀਨਰੀ ਐਜੂਕੇਸ਼ਨ ਸਟੱਡੀ ਸੈਂਟਰ ਦਾ ਦੌਰਾ ਕੀਤਾ ਗਿਆ, ਜਿਨ੍ਹਾਂ ਦਾ ਕੇਂਦਰ ਵਿਖੇ ਪਹੁੰਚਣ ’ਤੇ ਰੋਮੇਸ਼ ਮਹਾਜਨ ਤੇ ਬੱਚਿਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਰੋਮੇਸ਼ ਮਹਾਜਨ ਨੇ ਕੇਂਦਰ ਦੀ ਸ਼ੁਰੂਆਤ ਤੋਂ ਲੈ ਕੇ ਅੱਜ ਤੱਕ ਦੇ ਸਫ਼ਰ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਾਲ 2016 ’ਚ ਸਿਰਫ਼ ਤਿੰਨ ਬੱਚਿਆਂ ਨਾਲ ਇਕ ਟੈਂਟ ਹੇਠ ਇਸ ਨਿਵੇਕਲੇ ਉਪਰਾਲੇ ਦੀ ਸ਼ੁਰੂਆਤ ਕੀਤੀ ਸੀ। ਲਗਾਤਾਰ ਮਿਹਨਤ, ਸਮਰਪਣ ਤੇ ਨਿਸ਼ਕਾਮ ਸੇਵਾ ਦੀ ਭਾਵਨਾ ਸਦਕਾ ਅੱਜ ਇਹ ਉਪਰਾਲਾ ਆਧੁਨਿਕ ਸਹੂਲਤਾਂ ਨਾਲ ਲੈਸ ਇਕ ਸੁੰਦਰ ਇਮਾਰਤ ਵਾਲੇ ਸਿੱਖਿਆ ਕੇਂਦਰ ਦਾ ਰੂਪ ਧਾਰ ਚੁੱਕਾ ਹੈ। ਪਰੁਲ ਮਹਾਜਨ ਨੇ ਕੇਂਦਰ ਦੀਆਂ ਗਤੀਵਿਧੀਆਂ ਦਾ ਜਾਇਜ਼ਾ ਲਿਆ ਅਤੇ ਰੋਮੇਸ਼ ਮਹਾਜਨ ਦੇ ਇਸ ਨਿਸ਼ਕਾਮ ਤੇ ਲੋਕ-ਭਲਾਈ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਪਰੰਤ ਪਰੁਲ ਮਹਾਜਨ ਨੇ ਲੋੜਵੰਦ ਅਤੇ ਬੇਸਹਾਰਾ ਬੱਚਿਆਂ ਲਈ ਸਥਾਪਿਤ 25ਬਿਸਤਰਿਆਂ ਵਾਲੇ ਓਪਨ ਸ਼ੈਲਟਰ ਹੋਮ ਅਤੇ ਨਵੇਂ ਵਿਕਸਿਤ ਕੀਤੇ ਪਾਰਕ ਦਾ ਵੀ ਦੌਰਾ ਕੀਤਾ। ਇਸ ਮੌਕੇ ਪੰਕਜ ਮਹਾਜਨ, ਐਂਬੈਸਡਰ, ਨਸ਼ਾ ਮੁਕਤ ਕੰਪੇਂਨ ,ਅਧਿਆਪਕਾ ਮਨਜੀਤ ਕੌਰ, ਨੇਹਾ, ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।