ਫ਼ਤਹਿਗੜ੍ਹ ਚੂੜੀਆਂ, 2 ਜੂਨ (ਐੱਮ. ਐੱਸ. ਫੁੱਲ)-ਅੱਜ ਸਥਾਨਕ ਪੰਡਿਤ ਮੋਹਨ ਲਾਲ ਗਲੋਬਲ ਸਕੂਲ ਵਿਚ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਠੰਡੇ-ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ | ਪਿ੍ੰਸੀਪਲ ਵਰਿੰਦਰ ਕੌਰ ਨੇ ਦੱਸਿਆ ਕਿ ਅਡੋਲ, ਨਿਰਭੈ ਤੇ ਸ਼ਾਂਤ-ਚਿੱਤ ਰਹਿ ਕੇ ਧਰਮ ਦੀ ਖਾਤਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਨਿਰਦਈਆਂ ਦੇ ਜੁਲਮ ਦੀ ਇੰਤਹਾ ਨੂੰ ਤੇ ਜ਼ਾਲਮਾਨਾ ਤਸੀਹਿਆਂ ਨੂੰ ਅਕਾਲ ਪੁਰਖ ਦੇ ਭਾਣੇ ਵਿਚ ਰਹਿ ਕੇ ਖਿੜ੍ਹੇ ਮੱਥੇ ਸਹਾਰਿਆ | ਛਬੀਲ ਦੀ ਸ਼ੁਰੂਆਤ ਅਰਦਾਸ ਕਰਵਾ ਕੇ ਕੀਤੀ ਗਈ ਉਪਰੰਤ ਵਿਦਿਆਰਥੀਆਂ ਨੇ ਠੰਡੇ-ਮਿੱਠੇ ਜਲ ਦੀ ਛਬੀਲ ਵਰਤਾਉਣੀ ਸ਼ੁਰੂ ਕੀਤੀ | ਛਬੀਲ ਵਰਤਾਉਣ ਦੇ ਨਾਲ ਬੱਚੇ ਸ਼ਬਦ ਗਾਇਨ ਵੀ ਕਰ ਰਹੇ ਸਨ | ਇਸ ਮੌਕੇ ਪਿ੍ੰਸੀਪਲ ਵਰਿੰਦਰ ਕੌਰ, ਕੋਆਰਡੀਨੇਟਰ ਕੁਲਬੀਰ ਕੌਰ, ਅਮਨਦੀਪ ਕੌਰ ਅਤੇ ਸਮੂਹ ਸਟਾਫ਼ ਸੰਦੀਪ ਕੌਰ, ਮਨਪ੍ਰੀਤ ਕੌਰ, ਸਰਬਜੀਤ ਕੌਰ, ਸਲੋਨੀ ਮਹਿੰਦਰੂ, ਰੀਆ, ਆਰਤੀ, ਸੋਨੀਆ, ਨੀਲਮ, ਸੁਮਨ ਜੱਕੀ, ਰੂਪਨੀਤ ਕੌਰ, ਕੋਮਲਪ੍ਰੀਤ ਕੌਰ, ਅਰਸ਼ਦੀਪ, ਰਜਿੰਦਰ ਕੌਰ, ਮਨਪ੍ਰੀਤ ਕੌਰ, ਮਨਪ੍ਰੀਤ ਸਿੰਘ, ਅਭਿਸ਼ੇਕ, ਅਭਿਸ਼ੇਕ ਜੱਕੀ ਤੇ ਜਗਰੂਪ ਸਿੰਘ ਆਦਿ ਸ਼ਾਮਿਲ ਹੋਏ |