10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਗੁਰਿੰਦਰ ਸਿੰਘ ਖੱਦਰ ਦਾ ਸੇਵਾਮੁਕਤ ਹੋਣ 'ਤੇ ਡੀ. ਟੀ. ਐੱਫ. ਵਲੋਂ ਵਿਸ਼ੇਸ਼ ਸਨਮਾਨ <br/>

Ad Position 21
No active advertisement
ਅਜੀਤ ਡੈਸਕ 03-06-2025
ਕਲਾਨੌਰ, 2 ਜੂਨ (ਪੁਰੇਵਾਲ)-ਸਥਾਨਕ ਕਸਬੇ 'ਚ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ 35 ਸਾਲ ਬਤੌਰ ਐਸ. ਐਲ. ਏ. ਸੇਵਾਵਾਂ ਨਿਭਾਉਣ ਉਪਰੰਤ ਸੇਵਾਮੁਕਤ ਹੋਏ ਸ਼ਹੀਦਾਂ ਦੇ ਪਰਿਵਾਰ ਨਾਲ ਸਬੰਧਤ ਸੰਘਰਸ਼ੀ ਆਗੂ ਗੁਰਿੰਦਰ ਸਿੰਘ ਖੱਦਰ ਦਾ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਵਲੋਂ ਜ਼ਿਲ੍ਹਾ ਪ੍ਰਧਾਨ ਕਮ ਸੂਬਾ ਮੀਤ ਪ੍ਰਧਾਨ ਹਰਜਿੰਦਰ ਸਿੰਘ ਵਡਾਲਾ ਬਾਂਗਰ, ਸੂਬਾ ਕਮੇਟੀ ਮੈਂਬਰ ਉਪਕਾਰ ਸਿੰਘ ਵਡਾਲਾ ਬਾਂਗਰ, ਜ਼ਿਲ੍ਹਾ ਕਮੇਟੀ ਮੈਂਬਰ ਸਤਬੀਰ ਸਿੰਘ ਭੰਡਾਲ ਦੀ ਅਗਵਾਈ 'ਚ ਵਿਸ਼ੇਸ਼ ਸਨਮਾਨ ਕੀਤਾ ਗਿਆ | ਹਰਜਿੰਦਰ ਸਿੰਘ ਵਡਾਲਾ ਬਾਂਗਰ ਨੇ ਕਿਹਾ ਕਿ ਸ: ਖੱਦਰ ਹਮੇਸ਼ਾ ਹੀ ਡੀ.ਟੀ.ਐਫ. ਦੇ ਹਰੇਕ ਪ੍ਰੋਗਰਾਮ 'ਚ ਵਧ ਚੜ੍ਹ ਕੇ ਹਿੱਸਾ ਲੈਂਦੇ ਰਹੇ ਹਨ | ਇਸ ਤੋਂ ਇਲਾਵਾ ਸ: ਖੱਦਰ ਨੇ ਐਸ.ਐਲ.ਏ. ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹੁੰਦੇ ਹੋਏ ਵੀ ਜਥੇਬੰਦੀ ਦੀ ਇਕ ਯੋਗ ਆਗੂ ਵਜੋਂ ਅਗਵਾਈ ਕੀਤੀ | ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਗੁਰਦਾਸਪੁਰ ਵਲੋਂ ਜਥੇਬੰਦੀ ਲਈ ਕੀਤੇ ਕਾਰਜ ਲਈ ਸ: ਖੱਦਰ ਨੂੰ ਅਪੀਲ ਕੀਤੀ ਕਿ ਉਹ ਸੇਵਾ ਮੁਕਤੀ ਤੋਂ ਬਾਅਦ ਸਮਾਜ ਸੇਵਾ ਲਈ ਕੰਮ ਕਰਦੇ ਰਹਿਣ, ਕਿਉਂਕਿ ਗੁਰਿੰਦਰ ਸਿੰਘ ਖੱਦਰ ਇਕ ਕੁਰਬਾਨੀ ਵਾਲੇ ਪਰਿਵਾਰ 'ਚੋਂ ਹਨ, ਇਨ੍ਹਾਂ ਦੇ ਵੱਡੇ ਭਰਾ ਸੁਖਰਾਜ ਸਿੰਘ ਖੱਦਰ ਸਮੇਤ ਦੋ ਭਰਾ ਸ਼ਹੀਦ ਹੋਏ ਹਨ | ਇਸ ਮੌਕੇ 'ਤੇ ਰਜਵੰਤ ਸਿੰਘ, ਬਲਵੰਤ ਸਿੰਘ, ਗੁਰਮੀਤ ਸਿੰਘ ਬਾਜਵਾ, ਸ਼ਸ਼ੀ ਕੁਮਾਰ, ਮਨੋਹਰ ਲਾਲ, ਰਜਿੰਦਰ ਸਿੰਘ, ਬਲਵਿੰਦਰ ਸਿੰਘ, ਰਜੇਸ ਕੁਮਾਰ, ਸੰਜੀਵ ਕੁਮਾਰ, ਪਲਵਿੰਦਰਜੀਤ ਸਿੰਘ, ਗੁਰਪਰਦੀਪ ਸਿੰਘ, ਦਿਲਪ੍ਰੀਤ ਸਿੰਘ, ਦਿਲਜੀਤ ਪਾਲ ਸਿੰਘ, ਗਗਨਦੀਪ ਸਿੰਘ, ਜਸਬੀਰ ਸਿੰਘ, ਗੁਰਮੁੱਖ ਸਿੰਘ ਆਦਿ ਵਲੋਂ ਵੀ ਸ. ਖੱਦਰ ਦਾ ਸਨਮਾਨ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਲਿਵਰ ਸਬੰਧੀ ਫਾਈਬਰੋ ਸਕੈਨ ਕੈਂਪ 4 ਨੂੰ : ਡਾ. ਭਾਗੋਵਾਲੀਆ <br/> ਅਗਲੀ ਖ਼ਬਰ ਪੰਡਿਤ ਮੋਹਨ ਲਾਲ ਗਲੋਬਲ ਸਕੂਲ ਵਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛਬੀਲ ਲਗਾਈ <br/>
Ad Position 24