ਬਟਾਲਾ, 2 ਜੂਨ (ਸਤਿੰਦਰ ਸਿੰਘ)-ਸਥਾਨਕ ਅਕਾਸ਼ ਹਸਪਤਾਲ ਵਿਖੇ ਲਿਵਰ ਸਬੰਧੀ ਫਾਈਬਰੋ ਸਕੈਨ ਵਿਸ਼ੇਸ਼ ਕੈਂਪ 4 ਜੂਨ ਨੂੰ ਲਗਾਇਆ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਐੱਮ. ਡੀ. ਤੇ ਮੈਡੀਸਨ ਮਾਹਿਰ ਡਾਕਟਰ ਲਖਬੀਰ ਸਿੰਘ ਭਾਗੋਵਾਲੀਆ ਨੇ ਦੱਸਿਆ ਕਿ ਇਹ ਕੈਂਪ ਪਿਛਲੇ ਮਹੀਨੇ ਵੀ ਲਗਾਇਆ ਗਿਆ ਸੀ ਤੇ ਹੁਣ ਲੋਕਾਂ ਦੀ ਮੰਗ 'ਤੇ ਦੁਬਾਰਾ ਲਗਾਇਆ ਜਾ ਰਿਹਾ ਹੈ, ਕਿਉਂਕਿ ਫਾਈਬਰੋ ਸਕੈਨ ਲਿਵਰ ਦੇ ਟੈਸਟ ਅੰਮਿ੍ਤਸਰ ਤੇ ਹੋਰ ਵੱਖ-ਵੱਖ ਕੇਂਦਰਾਂ 'ਚ 2500 ਤੋਂ 6 ਹਜ਼ਾਰ ਰੁਪਏ ਦੀ ਫ਼ੀਸ ਨਾਲ ਕੀਤੇ ਜਾਂਦੇ ਹਨ ਪਰ ਇਸ ਕੈਂਪ ਵਿਚ ਇਹ ਟੈਸਟ 500 ਰੁਪਏ ਵਿਚ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਬਟਾਲਾ ਵਿਚ ਇਹ ਟੈਸਟ ਹੋਰ ਕਿਤੇ ਵੀ ਨਹੀਂ ਕੀਤਾ ਜਾਂਦਾ, ਜਿਸ ਕਰ ਕੇ ਲੋਕਾਂ ਦੀ ਸਹੂਲਤ ਨੂੰ ਦੇਖਦਿਆਂ ਅਜਿਹੇ ਕੈਂਪ ਲਗਾਏ ਜਾ ਰਹੇ ਹਨ |