10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

31ਵੀਂ ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਦਾ ਪਿੰਡ ਧਾਰੋਵਾਲੀ ਵਿਖੇ ਪਹੁੰਚਣ 'ਤੇ ਨਿੱਘਾ ਸਵਾਗਤ <br/>

Ad Position 21
No active advertisement
ਅਜੀਤ ਡੈਸਕ 03-06-2025
ਧਿਆਨਪੁਰ, 2 ਜੂਨ (ਕੁਲਦੀਪ ਸਿੰਘ ਸੋਨੂੰ)-ਧੰਨ-ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਸੁਸਾਇਟੀ ਡੇਰਾ ਬਾਬਾ ਨਾਨਕ ਵਲੋਂ 31ਵੀਂ ਪੈਦਲ ਯਾਤਰਾ ਡੇਰਾ ਬਾਬਾ ਨਾਨਕ ਤੋਂ ਚੱਲ ਕੇ ਜਦ ਬਹਿਲੋਲਪੁਰ ਅਤੇ ਹਵੇਲੀਆਂ ਕਲਾਂ ਤੋਂ ਹੁੰਦੀ ਹੋਈ ਪਿੰਡ ਧਾਰੋਵਾਲੀ ਵਿਖੇ ਪਹੁੰਚੀ ਤਾਂ ਪ੍ਰੋਫੈਸਰ ਦਲਜੀਤ ਸਿੰਘ ਰੰਧਾਵਾ ਧਾਰੋਵਾਲੀ ਅਤੇ ਸਮੁੱਚੀਆਂ ਪਿੰਡ ਵਾਸੀ ਸੰਗਤਾਂ ਦੇ ਸਹਿਯੋਗ ਨਾਲ ਡਾ. ਗੁਰਦੇਵ ਸਿੰਘ ਰੰਧਾਵਾ ਧਾਰੋਵਾਲੀ, ਮੁੱਖ ਸੇਵਾਦਾਰ ਬਾਬਾ ਗੁਰਸੇਵਕ ਸਿੰਘ ਗਰੀਬਦਾਸ ਵਾਲਿਆਂ ਅਤੇ ਯਾਤਰਾ 'ਤੇ ਜਾ ਰਹੀਆਂ ਸਮੁੱਚੀਆਂ ਸੰਗਤਾਂ ਦਾ ਨਿੱਘਾ ਸਵਾਗਤ ਕੀਤਾ | ਇਸ ਸਮੇਂ ਹੇਮਕੁੰਟ ਸੇਵਾ ਸੁਸਾਇਟੀ ਦੇ ਪ੍ਰਬੰਧਕਾਂ ਨੇ ਸੇਵਾਦਾਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਸਮੇਂ ਸੰਗਤਾਂ ਦਾ ਸਵਾਗਤ ਕਰਨ ਵਾਲਿਆਂ ਵਿਚ ਪ੍ਰਧਾਨ ਬਲਬੀਰ ਸਿੰਘ ਕੋਲਾ, ਕਵਲ ਕੁਲਵਿੰਦਰ ਸਿੰਘ ਪੰਨੂ ਕਾਲਾ ਅਫਗਾਨਾ, ਪ੍ਰੋਫੈਸਰ ਗੁਰਦੀਪ ਸਿੰਘ ਬਾਜਵਾ ਸਾਰਚੂਰ, ਹਰਦਿਆਲ ਸਿੰਘ ਅੰਮਿ੍ਤਸਰ, ਸਰਪੰਚ ਹਰਜਿੰਦਰ ਸਿੰਘ ਧਾਰੋਵਾਲੀ, ਡਾਕਟਰ ਬਲਜੀਤ ਸਿੰਘ ਰੰਧਾਵਾ, ਕੁਲਵੰਤ ਫੌਜੀ ਧਾਰੋਵਾਲੀ, ਬਲਵਿੰਦਰ ਸਿੰਘ ਧਾਰੋਵਾਲੀ, ਪ੍ਰਗਟ ਸਿੰਘ, ਨੰਬਰਦਾਰ ਕੁਲਜੀਤ ਸਿੰਘ, ਪ੍ਰਭ ਰੰਧਾਵਾ, ਹੈਰੀ ਰੰਧਾਵਾ, ਰਾਜਵਿੰਦਰ ਸਿੰਘ ਰਾਜੂ, ਸੁਖਵਿੰਦਰ ਸਿੰਘ ਬੱਬਾ, ਸ਼ੈਰੀ, ਪ੍ਰਨੀਤ ਸਿੰਘ, ਕਰਮਜੀਤ ਸਿੰਘ ਤੋਂ ਇਲਾਵਾ ਸਮੁੱਚੀਆਂ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਿਲ੍ਹਾ ਲਾਲ ਸਿੰਘ ਅੱਡੇ 'ਚ ਚੋਰਾਂ ਨੇ 2 ਦੁਕਾਨਾਂ 'ਚ ਕੀਤੀ ਚੋਰੀ <br/> ਅਗਲੀ ਖ਼ਬਰ ਲਿਵਰ ਸਬੰਧੀ ਫਾਈਬਰੋ ਸਕੈਨ ਕੈਂਪ 4 ਨੂੰ : ਡਾ. ਭਾਗੋਵਾਲੀਆ <br/>
Ad Position 24