10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਭਾਜਪਾ ਮੰਡਲ ਪ੍ਰਧਾਨ ਨੇ ਨਵ-ਨਿਯੁਕਤ ਐੱਸ. ਐੱਚ. ਓ. ਗੁਰਮੀਤ ਸਿੰਘ ਦਾ ਕੀਤਾ ਸਵਾਗਤ <br/>

Ad Position 21
No active advertisement
ਅਜੀਤ ਡੈਸਕ 03-06-2025
ਕਾਦੀਆਂ, 2 ਜੂਨ (ਕੁਲਵਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਮੰਡਲ ਕਾਦੀਆਂ ਦੇ ਅਹੁਦੇਦਾਰਾਂ ਨੇ ਮੰਡਲ ਪ੍ਰਧਾਨ ਗੌਰਵ ਰਾਜਪੂਤ ਦੀ ਪ੍ਰਧਾਨਗੀ ਹੇਠ ਕਾਦੀਆਂ ਪੁਲਿਸ ਸਟੇਸ਼ਨ ਦੇ ਨਵ-ਨਿਯੁਕਤ ਸਟੇਸ਼ਨ ਇੰਚਾਰਜ (ਐੱਸ. ਐੱਚ. ਓ.) ਸ: ਗੁਰਮੀਤ ਸਿੰਘ ਦਾ ਸਿਰੋਪਾਓ ਪਾ ਕੇ ਸਵਾਗਤ ਕੀਤਾ | ਮੰਡਲ ਪ੍ਰਧਾਨ ਭਾਜਪਾ ਗੌਰਵ ਰਾਜਪੂਤ ਨੇ ਕਿਹਾ ਕਿ ਸ: ਗੁਰਮੀਤ ਸਿੰਘ ਇਕ ਇਮਾਨਦਾਰ ਅਤੇ ਅਨੁਸ਼ਾਸਿਤ ਅਕਸ ਵਾਲੇ ਪੁਲਿਸ ਅਧਿਕਾਰੀ ਹਨ | ਭਾਜਪਾ ਪ੍ਰਧਾਨ ਨੇ ਉਮੀਦ ਪ੍ਰਗਟ ਕੀਤੀ ਕਿ ਜਿਸ ਤਰ੍ਹਾਂ ਸ: ਗੁਰਮੀਤ ਸਿੰਘ ਇਮਾਨਦਾਰੀ ਤੇ ਅਨੁਸ਼ਾਸਨ ਨਾਲ ਵੱਖ-ਵੱਖ ਥਾਵਾਂ 'ਤੇ ਜ਼ਿੰਮੇਵਾਰੀਆਂ ਨਿਭਾਅ ਕੇ ਜਨਤਾ ਦੀ ਸੇਵਾ ਕਰਦੇ ਰਹੇ ਹਨ, ਉਸੇ ਤਰ੍ਹਾਂ ਕਾਦੀਆਂ ਦੇ ਵਸਨੀਕਾਂ ਨੂੰ ਨਸ਼ਾ ਮੁਕਤ ਖੇਤਰ ਤੇ ਮਜ਼ਬੂਤ ਕਾਨੂੰਨ ਵਿਵਸਥਾ ਦੇ ਰੂਪ ਵਿਚ ਸਟੇਸ਼ਨ ਇੰਚਾਰਜ ਦੀਆਂ ਸੇਵਾਵਾਂ ਮਿਲਣਗੀਆਂ | ਥਾਣਾ ਇੰਚਾਰਜ ਗੁਰਮੀਤ ਸਿੰਘ ਨੇ ਭਰੋਸਾ ਦਿੱਤਾ ਕਿ ਉਹ ਇਮਾਨਦਾਰੀ ਅਤੇ ਅਨੁਸ਼ਾਸਿਤ ਸੋਚ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣਗੇ ਅਤੇ ਨਸ਼ਾ ਮੁਕਤ ਖੇਤਰ ਲਈ ਇਲਾਕਾ ਨਿਵਾਸੀਆਂ ਦੇ ਸਮਰਥਨ ਤੇ ਵਿਸ਼ਵਾਸ ਦੀ ਉਮੀਦ ਪ੍ਰਗਟ ਕੀਤੀ | ਇਸ ਮੌਕੇ ਭਾਜਪਾ ਮੰਡਲ ਜਨਰਲ ਸਕੱਤਰ ਰਜਨੀਸ਼ ਮਹਾਜਨ (ਰਿੰਕੂ), ਜਨਰਲ ਸਕੱਤਰ ਸਤੀਸ਼ ਸੂਰੀ, ਭਾਜਪਾ ਮੰਡਲ ਉਪ ਪ੍ਰਧਾਨ ਅਨੀਸ਼ ਬਲੱਗਣ ਆਦਿ ਮੌਜ਼ੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਅਵਤਾਰ ਸਿੰਘ ਛੱਤਵਾਲਿਆਂ ਦੀ ਬਰਸੀ ਨੂੰ ਸਮਰਪਿਤ ਗੁਰਮਤਿ ਸਮਾਗਮ ਅਗਲੀ ਖ਼ਬਰ ਲਾਰੈਂਸ ਇੰਟਰਨੈਸ਼ਨਲ ਸਕੂਲ ਦੀ ਬਾਸਕਟਬਾਲ ਟੀਮ ਜ਼ਿਲ੍ਹਾ ਪੱਧਰ 'ਤੇ ਰਹੀ ਅੱਵਲ <br/>
Ad Position 24