10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਸੂਬੇ ਵਿਚ ਧੜਾਧੜ ਵਿਕ ਰਹੀਆਂ ਹਨ ਪਾਬੰਦੀਸ਼ੁਦਾ ਦਵਾਈਆਂ <br/>

Ad Position 21
No active advertisement
ਅਜੀਤ ਡੈਸਕ 03-06-2025
ਡੇਰਾ ਬਾਬਾ ਨਾਨਕ, 2 ਜੂਨ (ਹੀਰਾ ਸਿੰਘ ਮਾਂਗਟ)-ਸਰਕਾਰ ਵਲੋਂ ਪੰਜਾਬ ਵਿਚ ਪਾਬੰਦੀਸ਼ੁਦਾ ਦਵਾਈਆਂ ਪੈਸਟੀਸਾਈਡ ਦੀਆਂ ਦੁਕਾਨਾਂ 'ਤੇ ਧੜਾਧੜ ਵਿਕ ਰਹੀਆਂ ਹਨ | ਭਾਵੇਂ ਕਿ ਪੰਜਾਬ ਸਰਕਾਰ ਵਲੋਂ ਇਨ੍ਹਾਂ ਦਵਾਈਆਂ ਨੂੰ ਵੇਚਣ 'ਤੇ ਪੂਰਨ ਤੌਰ ਉਤੇ ਪਾਬੰਦੀ ਲਗਾਈ ਹੋਈ ਹੈ ਪਰ ਸਰਕਾਰ ਦੇ ਹੁਕਮਾਂ ਨੂੰ ਟਿੱਚ ਜਾਣਦਿਆਂ ਦੁਕਾਨਦਾਰਾਂ ਵਲੋਂ ਪੰਜਾਬ ਵਿਚ ਬੈਨ ਹੋਈਆਂ ਦਵਾਈਆਂ ਧੜਾਧੜ ਵੇਚੀਆਂ ਜਾ ਰਹੀਆਂ ਹਨ | ਰਾਉਂਡਅਪ ਨਾਂਅ ਦੀ ਦਵਾਈ ਜਿਸ ਨੂੰ ਕੰਪਨੀ ਵਲੋਂ ਖ਼ਾਲਾਂ, ਵੱਟਾਂ ਉੱਤੇ ਘਾਹ-ਫੂਸ ਮਾਰਨ ਲਈ ਤਿਆਰ ਕੀਤਾ ਗਿਆ ਸੀ ਪਰ ਕਿਸਾਨਾਂ ਵਲੋਂ ਇਸ ਜ਼ਹਿਰੀਲੀ ਦਵਾਈ ਨੂੰ ਸਬਜ਼ੀ ਵਾਲੇ ਖੇਤਾਂ ਵਿਚ ਘਾਹ-ਫੂਸ ਮਾਰਨ ਲਈ ਵਰਤਿਆ ਜਾ ਰਿਹਾ ਹੈ | ਇਸ ਰਾਉਂਡਅਪ ਦਵਾਈ ਨੂੰ ਕਿਸਾਨਾਂ ਵਲੋਂ ਸਬਜ਼ੀ ਵਾਲੇ ਖੇਤਾਂ ਵਿਚ 3 ਤੋਂ 4 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਿਆ ਜਾਂਦਾ ਹੈ ਜੋ ਮਾਹਿਰਾਂ ਮੁਤਾਬਕ ਸਿਹਤ ਲਈ ਬਹੁਤ ਹਾਨੀਕਾਰਕ ਹੈ, ਜਿਸ ਕਰ ਕੇ ਇਸ ਦਵਾਈ ਉੱਤੇ ਸਰਕਾਰ ਵਲੋਂ ਪੂਰਨ ਤੌਰ 'ਤੇ ਪਾਬੰਦੀ ਲਗਾਈ ਹੋਈ ਹੈ | ਖੇਤੀਬਾੜੀ ਯੂਨੀਵਰਸਿਟੀ ਵਲੋਂ ਇਸ ਦਵਾਈ 'ਤੇ ਰਿਸਰਚ ਕਰਨ ਤੋਂ ਬਾਅਦ ਇਹ ਪਾਇਆ ਗਿਆ ਸੀ ਕਿ ਇਸ ਦਵਾਈ ਦਾ ਸਾਲਟ ਏਨਾ ਜ਼ਹਿਰੀਲਾ ਹੈ ਕਿ ਜਿਸ ਜ਼ਮੀਨ ਉੱਤੇ ਇਸ ਦਵਾਈ ਦਾ ਛੜਕਾਓ ਕੀਤਾ ਜਾਂਦਾ ਹੈ, ਉਸ ਜ਼ਮੀਨ ਵਿਚ ਬੀਜੀ ਗਈ ਫ਼ਸਲ ਜਾਂ ਸਬਜ਼ੀਆਂ ਖਾਣ ਵਾਲੇ ਇਨਸਾਨਾਂ ਵਿਚ ਕੈਂਸਰ ਵਰਗੀ ਭਿਆਨਕ ਬਿਮਾਰੀ ਦੇ ਲੱਛਣ ਪਾਏ ਜਾ ਸਕਦੇ ਹਨ, ਜਿਸ ਨੂੰ ਦੇਖਦਿਆਂ ਸਰਕਾਰ ਵਲੋਂ ਇਸ ਦਵਾਈ ਦੀ ਪੰਜਾਬ ਵਿਚ ਵਿਕਰੀ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਈ ਗਈ ਸੀ ਪਰ ਕੁਝ ਲਾਲਚਵੱਸ ਦੁਕਾਨਦਾਰਾਂ ਵਲੋਂ ਸਰਕਾਰ ਦੇ ਹੁਕਮਾਂ ਨੂੰ ਟਿੱਚ ਜਾਣਦਿਆਂ ਇਸ ਦਵਾਈ ਨੂੰ ਬਾਹਰੀ ਸੂਬਿਆਂ ਤੋਂ ਮੰਗਵਾ ਕੇ ਮਹਿੰਗੇ ਭਾਅ ਧੜਾਧੜ ਬਲੈਕ ਵਿਚ ਵੇਚਿਆ ਜਾ ਰਿਹਾ |
ਕੀ ਕਹਿਣਾ ਹੈ ਕਿਸਾਨਾਂ ਦਾ : ਇਸ ਸਬੰਧੀ ਜਦ ਕੁਝ ਕਿਸਾਨਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਕੁਝ ਦੁਕਾਨਾਂ ਤੋਂ ਇਹ ਦਵਾਈ ਥੋੜ੍ਹੀ ਮਹਿੰਗੀ ਪਰ ਬੜੀ ਆਸਾਨੀ ਨਾਲ ਮਿਲ ਜਾਂਦੀ ਹੈ | ਉਨ੍ਹਾਂ ਕਿਹਾ ਕਿ ਇਸ ਦਵਾਈ ਦੀ ਵਰਤੋਂ ਜ਼ਿਆਦਾਤਰ ਸਬਜ਼ੀ ਵਾਲੇ ਖੇਤਾਂ ਵਿਚ ਕੀਤਾ ਜਾਂਦੀ ਹੈ, ਕਿਉਂਕਿ ਇਸ ਦਵਾਈ ਦੇ ਛਿੜਕਾਅ ਨਾਲ ਸਬਜ਼ੀਆਂ ਦੀ ਗੋਡੀ ਦੌਰਾਨ ਘਾਹ-ਫੂਸ ਦੀ ਦਿੱਕਤ ਘੱਟ ਆਉਂਦੀ ਹੈ ਤੇ ਇਸ ਦਾ ਅਸਰ ਵੀ ਲੰਬਾ ਸਮਾਂ ਰਹਿੰਦਾ ਹੈ, ਜਿਸ ਕਰ ਕੇ ਸਬਜ਼ੀਆਂ ਦੀ ਗੁਡਾਈ ਦਾ ਖ਼ਰਚਾ ਕਿਸਾਨਾਂ ਸਿਰ ਘੱਟ ਚੜ੍ਹਦਾ ਹੈ |
ਕੀ ਕਹਿਣਾ ਹੈ ਮੁੱਖ ਖੇਤੀਬਾੜੀ ਅਫ਼ਸਰ ਗੁਰਦਾਸਪੁਰ ਡਾ. ਅਮਰੀਕ ਸਿੰਘ ਦਾ : ਇਸ ਸਬੰਧੀ ਮੁੱਖ ਖੇਤੀਬਾੜੀ ਅਫ਼ਸਰ ਗੁਰਦਾਸਪੁਰ ਡਾ. ਅਮਰੀਕ ਸਿੰਘ ਨੇ ਕਿਹਾ ਕਿ ਰਾਊਾਡਅਪ ਦਵਾਈ ਪੰਜਾਬ ਵਿਚ ਪੂਰੀ ਤਰ੍ਹਾਂ ਬੈਨ ਹੈ ਪਰ ਕੁਝ ਕਿਸਾਨਾਂ ਵਲੋਂ ਇਸ ਦਵਾਈ ਨੂੰ ਬਾਹਰੀ ਸੂਬਿਆਂ ਤੋਂ ਆਨਲਾਈਨ ਮੰਗਵਾਇਆ ਜਾਂਦਾ ਹੈ | ਉਨ੍ਹਾਂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਪਾਬੰਦੀਸ਼ੁਦਾ ਦਵਾਈ ਦੀ ਵਰਤੋਂ ਨਾ ਕਰਨ | ਉਨ੍ਹਾਂ ਕਿਹਾ ਕਿ ਸ਼ੱਕ ਪੈਣ 'ਤੇ ਖੇਤੀਬਾੜੀ ਵਾਲੀਆਂ ਦੁਕਾਨਾਂ 'ਤੇ ਜਾਂਚ ਕੀਤੀ ਜਾਵੇਗੀ, ਜੇਕਰ ਕੋਈ ਵੀ ਦੁਕਾਨਦਾਰ ਇਸ ਪਾਬੰਦੀਸ਼ੁਦਾ ਦਵਾਈ ਨੂੰ ਵੇਚਦਾ

Ad Position 22
No active advertisement
ਪਿਛਲੀ ਖ਼ਬਰ ਸ੍ਰੀ ਹੇਮਕੁੰਟ ਸਾਹਿਬ ਪੈਦਲ ਯਾਤਰਾ ਦਾ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਪਹੁੰਚਣ 'ਤੇ ਨਿੱਘਾ ਸਵਾਗਤ <br/> ਅਗਲੀ ਖ਼ਬਰ ਸੰਤ ਬਾਬਾ ਅਵਤਾਰ ਸਿੰਘ ਛੱਤਵਾਲਿਆਂ ਦੀ ਬਰਸੀ ਨੂੰ ਸਮਰਪਿਤ ਗੁਰਮਤਿ ਸਮਾਗਮ
Ad Position 24