ਫ਼ਤਹਿਗੜ੍ਹ ਚੂੜੀਆਂ, 2 ਜੂਨ (ਐੱਮ. ਐੱਸ. ਫੁੱਲ)-ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸ੍ਰੀ ਗੁਰੂ ਰਾਮਦਾਸ ਸੰਸਥਾਵਾਂ ਪੰਧੇਰ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਕਾਲਜ ਦੀ ਪ੍ਰਬੰਧਕ ਕਮੇਟੀ, ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਸਾਂਝੇ ਤੌਰ 'ਤੇ ਮਨਾਇਆ ਗਿਆ | ਕਾਲਜ ਦੇ ਗੁਰਦੁਆਰਾ ਸਾਹਿਬ ਅੰਦਰ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ | ਇਸ ਤੋਂ ਬਾਅਦ ਸੰਗਤਾਂ ਵਾਸਤੇ ਪ੍ਰਸ਼ਾਦ ਤੇ ਠੰਡੇ-ਮਿੱਠੇ ਜਲ ਛਬੀਲ ਦੇ ਲੰਗਰ ਲਗਾਏ ਗਏ | ਇਸ ਮੌਕੇ ਨਰਸਿੰਗ ਕਾਲਜ, ਫਾਰਮੇਸੀ ਕਾਲਜ, ਡਿਗਰੀ ਕਾਲਜ, ਕਾਲਜ ਆਫ਼ ਐਜੂਕੇਸ਼ਨ ਅਤੇ ਆਯੁਰਵੈਦਿਕ ਕਾਲਜ ਦੇ ਵਿਦਿਆਰਥੀਆਂ ਨੇ ਸੇਵਾ ਕਰਦਿਆਂ ਸੰਗਤਾਂ ਨੂੰ ਠੰਡੇ-ਮਿੱਠੇ ਜਲ ਦੀ ਛਬੀਲ ਦੇ ਲੰਗਰ ਛਕਾਏ | ਕਾਲਜ ਦੇ ਮੈਨੇਜਿੰਗ ਡਾਇਰੈਕਟਰ ਅਵਤਾਰ ਸਿੰਘ ਕੰਗ ਵਲੋਂ ਇਸ ਮੌਕੇ ਸਾਰਿਆਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਦਿੱਤੀ ਸਿੱਖਿਆ 'ਤੇ ਚੱਲਣ ਲਈ ਪ੍ਰੇਰਿਤ ਕੀਤਾ ਤੇ ਸਾਰਿਆਂ ਨੂੰ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਦੀ ਸਿੱਖਿਆ ਦਿੱਤੀ | ਇਸ ਮੌਕੇ ਪਿ੍ੰ. ਡਾ. ਅਨਮੋਲਦੀਪ ਕੌਰ, ਪਿ੍ੰ. ਡਾ. ਮੀਨੂੰ ਚੌਧਰੀ, ਪਿ੍ੰ. ਮੀਨਾਕਸ਼ੀ ਮਹਿਤਾ, ਪਿ੍ੰ. ਸੁਪਨਦੀਪ ਕੌਰ, ਉਪ ਪਿ੍ੰਸੀਪਲ ਸ਼ਿਫਾਲੀ, ਐਡਵੋਕੇਟ ਮਨਦੀਪ ਸਿੰਘ ਬੋਪਾਰਾਏ, ਦਮਨਪ੍ਰੀਤ ਸਿੰਘ, ਹਰਜਿੰਦਰ ਸਿੰਘ, ਅਮਿਤ, ਪ੍ਰਭਜੋਤ ਕੌਰ, ਅਰਪਨਦੀਪ ਕੌਰ, ਹਰਮਨਦੀਪ ਕੌਰ, ਸ਼ਾਵੇਤਾ ਸ਼ਰਮਾ, ਸੁਖਮਨੀ ਗਿੱਲ, ਸ਼ਰਨਜੀਤ ਕੌਰ ਆਦਿ ਹਾਜ਼ਰ ਸਨ |