10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਜਿੰਦਾ ਪੀਰ ਬਾਬਾ ਸ਼ਾਹ ਮਦਾਰ ਦਾ ਸਾਲਾਨਾ ਭੰਡਾਰਾ ਤੇ ਮੇਲਾ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 03-06-2025
ਬਹਿਰਾਮਪੁਰ, 2 ਜੂਨ (ਪ੍ਰੋ: ਬਲਬੀਰ ਸਿੰਘ ਕੋਲਾ)-ਬੀਤੇ ਦਿਨੀਂ ਜਿੰਦਾ ਪੀਰ ਬਾਬਾ ਸ਼ਾਹ ਮਦਾਰ ਦਾ ਸਲਾਨਾ ਭੰਡਾਰਾ ਅਤੇ ਮੇਲਾ ਮੁੱਖ ਸੇਵਾਦਾਰ ਬਾਬਾ ਕਰਮਜੀਤ ਸਿੰਘ ਦੀ ਅਗਵਾਈ ਹੇਠ ਪਿੰਡ ਮੱਟਮਾਂ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਵਲੋਂ ਸ਼ਮੂਲੀਅਤ ਕੀਤੀ ਗਈ | ਗਰਮੀ ਨੰੂ ਮੁੱਖ ਰੱਖਦਿਆਂ ਸੰਗਤਾਂ ਲਈ ਸਵੇਰ ਤੋਂ ਹੀ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ ਅਤੇ ਵੱਡੇ ਪੱਧਰ 'ਤੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ | ਮੇਲੇ ਵਿਚ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਚੇਅਰਮੈਨ ਪੰਜਾਬ ਪਰਮਿੰਦਰ ਸਿੰਘ ਗਿੱਲ, ਮਨੋਜ ਕੁਮਾਰ ਐਸ. ਪੀ. ਹੈੱਡ ਕੁਆਰਟਰ ਗੁਰਦਾਸਪੁਰ ਅਤੇ ਡੀ. ਐਸ. ਪੀ ਸੁਖਪਾਲ ਸਿੰਘ ਵਲੋਂ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ ਗਈ | ਬਾਅਦ ਦੁਪਹਿਰ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਸੂਫ਼ੀ ਗਾਇਕ ਮਾਸ਼ਾ ਅਲੀ ਖ਼ਾਨ ਅਤੇ ਗਾਇਕ ਸਾਗਰ ਕਾਠਾ ਵਲੋਂ ਸੰਗਤਾਂ ਨੰੂ ਆਪਣੇ ਸੂਫ਼ੀਆਨਾ ਕਲਾਮ, ਗੀਤਾਂ ਅਤੇ ਕੱਵਾਲੀਆਂ ਗਾ ਕੇ ਆਪਣੀ ਗਾਇਕੀ ਦਾ ਲੋਹਾ ਮਨਵਾਇਆ ਅਤੇ ਸੰਗਤਾਂ ਦੀ ਵਾਹ-ਵਾਹ ਖੱਟਦਿਆਂ ਮੇਲਾ ਲੁੱਟਿਆ ਗਿਆ | ਇਸ ਮੌਕੇ ਮੁੱਖ ਸੇਵਾਦਾਰ ਬਾਬਾ ਕਰਮਜੀਤ ਸਿੰਘ ਅਤੇ ਪ੍ਰਬੰਧਕਾਂ ਵਲੋਂ ਗਾਇਕ ਮਾਸ਼ਾ ਅਲੀ ਅਤੇ ਪਤਵੰਤੇ ਸੱਜਣਾਂ ਨੰੂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਾਬਕਾ ਚੇਅਰਮੈਨ ਮਹਿੰਦਰਪਾਲ ਸਿੰਘ ਕੌਂਟਾ, ਸੁਖਜਿੰਦਰ ਸਿੰਘ ਬਾਂਠਾਵਾਲਾ, ਸਰਪੰਚ ਬਿਕਰਮਜੀਤ ਸਿੰਘ ਮੱਟਮ, ਜਤਿੰਦਰਪਾਲ ਸਿੰਘ ਥਾਣਾ ਮੁਖੀ ਬਹਿਰਾਮਪੁਰ, ਸੁਖਵਿੰਦਰ ਸਿੰਘ ਸੁੱਖਾ, ਨਵਨੀਤ ਵਿਜੇ, ਰਣਦੀਪ ਠਾਕੁਰ, ਰਣਜੀਤ ਸਿੰਘ, ਹਰਬੰਸ ਸਿੰਘ, ਸਰਵਨ ਕਾਹਨਾ, ਰਵਿੰਦਰ ਸਿੰਘ ਸੋਨੰੂ, ਸ਼ਰਨਜੀਤ ਸਿੰਘ ਲਾਲੀ, ਦੀਪਕ ਕੁਮਾਰ, ਜਸਬੀਰ ਸਿੰਘ, ਕੌਂਸਲਰ ਗੁਰਦਿਆਲ ਸਿੰਘ, ਜਸਬੀਰ ਸਿੰਘ ਮੱਲ੍ਹੀ, ਰਿਪਨਜੀਤ ਸਿੰਘ, ਪ੍ਰੀਤ ਇੰਦਰਪਾਲ ਸਿੰਘ, ਪਵਨ ਕੁਮਾਰ ਸ਼ਰਮਾ, ਕੁਲਵਿੰਦਰ ਕੌਰ ਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਦਿਹਾੜੇ ਮੌਕੇ ਲਗਾਈ ਠੰਢੇ-ਮਿੱਠੇ ਜਲ ਤੇ ਲੱਸੀ ਦੀ ਛਬੀਲ <br/> ਅਗਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛਬੀਲ ਤੇ ਕੜਾਹ ਪ੍ਰਸ਼ਾਦ ਦਾ ਲੰਗਰ ਲਗਾਇਆ
Ad Position 24