10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਰੁਜ਼ਗਾਰ ਐਕਸਚੇਂਜ ਨਾਲ ਰਜਿਸਟਰਡ ਐਸ. ਸੀ./ ਐਸ. ਟੀ. ਉਮੀਦਵਾਰਾਂ ਲਈ ਮੁਫ਼ਤ ਸਿਖਲਾਈ <br/>

Ad Position 21
No active advertisement
ਅਜੀਤ ਡੈਸਕ 03-06-2025
ਪਠਾਨਕੋਟ, 2 ਜੂਨ (ਸੰਧੂ)–ਭਾਰਤ ਸਰਕਾਰ ਦੇ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਅਧੀਨ ਆਉਂਦੇ ਰਾਸ਼ਟਰੀ ਕਰੀਅਰ ਸੈਂਟਰ ਫ਼ਾਰ ਐੱਸ.ਸੀ./ਐੱਸ.ਟੀ. ਜਲੰਧਰ ਨੇ ਪੰਜਾਬ ਦੇ ਰੁਜ਼ਗਾਰ ਐਕਸਚੇਂਜਾਂ ਨਾਲ ਰਜਿਸਟਰਡ ਐੱਸ.ਸੀ./ ਐੱਸ.ਟੀ. ਉਮੀਦਵਾਰਾਂ ਤੋਂ ਤਿੰਨ ਕੋਰਸਾਂ ਵਿਚ ਮੁਫ਼ਤ ਦਾਖ਼ਲੇ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ | ਪਹਿਲਾ ਕੋਰਸ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਵਿਸ਼ੇਸ਼ ਕੋਚਿੰਗ ਯੋਜਨਾ ਹੈ | ਜਿਸ ਲਈ ਉਮਰ ਸੀਮਾ 18-27 ਸਾਲ ਹੈ | ਇਸ ਤੋਂ ਇਲਾਵਾ ਮੁਕਾਬਲੇ ਦੀ ਪ੍ਰੀਖਿਆ ਲਈ ਨੀਲੀਟ ਰਾਹੀਂ ਓ ਲੈਵਲ ਕੰਪਿਊਟਰ ਸਿਖਲਾਈ' ਅਤੇ 'ਮੁਕਾਬਲੇ ਦੀ ਪ੍ਰੀਖਿਆ ਲਈ ਨੀਲੀਟ ਰਾਹੀਂ ਓ ਲੈਵਲ ਕੰਪਿਊਟਰ ਹਾਰਡਵੇਅਰ ਮੈਂਟੇਨੈਂਸ ਸਿਖਲਾਈ' ਦੇ ਦੋ ਕੋਰਸ ਚਲਾਏ ਜਾਣੇ ਹਨ | ਜਿਨ੍ਹਾਂ ਲਈ ਉਮਰ ਸੀਮਾ 18-30 ਸਾਲ ਹੈ | ਤਿੰਨੋਂ ਕੋਰਸ ਇਕ ਸਾਲ ਲਈ ਹਨ, ਲਈ ਲੋੜੀਂਦੀ ਘੱਟੋ-ਘੱਟ ਯੋਗਤਾ 10+2 ਪਾਸ ਹੈ ਅਤੇ ਉਮੀਦਵਾਰ ਦੀ ਪਰਿਵਾਰਕ ਸਲਾਨਾ ਆਮਦਨ 3 ਲੱਖ ਰੁਪਏ ਪ੍ਰਤੀ ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ | ਇਸ ਸਿਖਲਾਈ ਦੌਰਾਨ ਉਮੀਦਵਾਰਾਂ ਨੂੰ ਹਰ ਮਹੀਨੇ ਜਮਾਤ ਵਿਚ 80 ਫੀਸਦੀ ਲਾਜ਼ਮੀ ਹਾਜ਼ਰੀ 'ਤੇ 1000 ਰੁਪਏ ਪ੍ਰਤੀ ਮਹੀਨਾ ਵਜ਼ੀਫਾ ਪ੍ਰਦਾਨ ਕੀਤਾ ਜਾਵੇਗਾ | ਇਸ ਦੇ ਨਾਲ ਹੀ ਕਿਤਾਬਾਂ/ਸਟੇਸ਼ਨਰੀ ਵੀ ਮੁਫ਼ਤ ਦਿੱਤੀਆਂ ਜਾਣਗੀਆਂ | ਜ਼ਿਲ੍ਹੇ ਦੇ ਨੌਜਵਾਨਾਂ ਨੂੰ ਇਸ ਸਿਖਲਾਈ ਵਿਚ ਭਾਗ ਲੈਣ ਦੀ ਅਪੀਲ ਕਰਦੇ ਹੋਏ ਜ਼ਿਲ੍ਹਾ ਰੁਜ਼ਗਾਰ ਅਫ਼ਸਰ ਤੇਜਵਿੰਦਰ ਸਿੰਘ ਨੇ ਦੱਸਿਆ ਕਿ ਚਾਹਵਾਨ ਯੋਗ ਉਮੀਦਵਾਰ ਰਜਿਸਟਰੇਸ਼ਨ ਲਈ ਆਪਣੇ ਅਸਲ ਸਰਟੀਫਿਕੇਟਾਂ ਸਮੇਤ 2 ਕਾਪੀਆਂ ਅਤੇ ਆਧਾਰ ਕਾਰਡ ਦੇ ਨਾਲ ਮਿਤੀ 10 ਜੂਨ ਤੱਕ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਵਿਖੇ ਹਾਜ਼ਰ ਹੋ ਸਕਦੇ ਹਨ | ਇਸ ਸਿਖਲਾਈ ਵਿਚ ਕਿਸੇ ਵੀ ਉਮੀਦਵਾਰ ਲਈ ਦੋਹਰੇ ਮੋਡ ਵਾਲੇ ਕੋਰਸਾਂ ਦੀ ਆਗਿਆ ਨਹੀਂ ਹੈ | ਸਿਖਲਾਈ ਕੋਰਸਾਂ ਸੰਬੰਧੀ ਵਧੇਰੇ ਜਾਣਕਾਰੀ/ ਪੁੱਛਗਿੱਛ ਲਈ ਉਮੀਦਵਾਰ 0181-2232839 'ਤੇ ਕਾਲ ਕਰ ਸਕਦੇ ਹਨ ਜਾਂ ਰੁਜ਼ਗਾਰ ਬਿਊਰੋ ਨਾਲ ਰਾਬਤਾ ਕਾਇਮ ਕਰ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਡਿਪਟੀ ਡਾਇਰੈਕਟਰ ਮੁਕੇਸ਼ ਮਿੱਤਰ ਵਲੋਂ ਪਸ਼ੂ ਹਸਪਤਾਲਾਂ ਦੀ ਕੀਤੀ ਗਈ ਚੈਕਿੰਗ <br/> ਅਗਲੀ ਖ਼ਬਰ ਜੀ. ਆਰ. ਪੀ. ਦੇ ਐੱਸ. ਪੀ. ਨੇ ਪਠਾਨਕੋਟ ਕੈਂਟ ਸਟੇਸ਼ਨ ਦਾ ਕੀਤਾ ਨਿਰੀਖਣ
Ad Position 24