23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਹਲਕਾ ਇੰਚਾਰਜ ਪਨੂੰ ਨੇ ਪਿੰਡ ਠੱਠਾ ਵਿਚ 'ਯੁੱਧ ਨਸ਼ਿਆਂ ਵਿਰੁੱਧ' ਮੀਟਿੰਗ ਮੌਕੇ ਵਿਸ਼ਾਲ ਇਕੱਠ ਨੂੰ ਸੰਬੋਧਨ ਕੀਤਾ

Ad Position 21
No active advertisement
ਅਜੀਤ ਡੈਸਕ 05-06-2025
ਬਟਾਲਾ, 4 ਜੂਨ (ਸਤਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਨਿਰੰਤਰ ਚਲਦੀ ਆ ਰਹੀ ਯੁੱਧ ਨਸ਼ਿਆਂ ਵਿਰੁੱਧ ਲੜੀ ਨੂੰ ਅੱਗੇ ਤੋਰਦੇ ਹੋਏ ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਇੰਚਾਰਜ ਬਲਬੀਰ ਸਿੰਘ ਪਨੂੰ ਨੇ ਹਲਕੇ ਦੇ ਪਿੰਡ ਠੱਠਾ ਵਿਖੇ 'ਆਪ' ਆਗੂ ਰਣਜੀਤ ਸਿੰਘ ਤੇਜਾ ਦੀ ਅਗਵਾਈ ਵਿਚ ਰੱਖੀ ਗਈ ਮੀਟਿੰਗ ਮੌਕੇ ਵਿਸ਼ਾਲ ਇਕੱਠ ਨੂੰ ਸੰਬੋਧਨ ਕੀਤਾ | ਇਸ ਮੌਕੇ ਚੇਅਰਮੈਨ ਪਨੂੰ ਨੇ ਕਿਹਾ ਕਿ ਅੱਜ ਕੱਲ੍ਹ ਮਾਪਿਆਂ ਦੇ ਜ਼ਿਆਦਾਤਰ ਇਕਲੌਤੇ ਪੁੱਤਰ ਹਨ, ਨੂੰ ਪਾਲ ਕੇ ਜਵਾਨ ਕਰਨਾ ਅਤੇ ਸਮਾਜਿਕ ਬੁਰਾਈਆਂ ਤੋਂ ਬਚਾਅ ਕੇ ਰੱਖਣਾ ਬਹੁਤ ਅÏਖਾ ਸਾਬਤ ਹੋ ਚੁੱਕਾ ਹੈ, ਕਿਉਂਕਿ ਚਿੱਟੇ ਵਰਗੇ ਭਿਆਨਕ ਨਸ਼ਿਆਂ ਨੇ ਪੰਜਾਬ ਦੀ ਨੌਜਵਾਨੀ ਨੂੰ ਰਾਹੋਂ-ਕੁਰਾਹੇ ਪਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਅਸੀਂ ਦਿਨ-ਰਾਤ ਪ੍ਰਸ਼ਾਸਨ ਦੇ ਮੋਢੇ ਨਾਲ ਮੋਢਾ ਜੋੜ ਕੇ ਨਸ਼ਿਆਂ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਯਤਨਸ਼ੀਲ ਕਦਮ ਚੁੱਕ ਰਹੇ ਹਾਂ ਜੇਕਰ ਸਮਾਂ ਲੰਘ ਗਿਆ ਤਾਂ 'ਆਪ' ਦੀ ਸਰਕਾਰ ਅਤੇ ਸਾਡੇ ਵਰਗੇ ਅਹੁਦੇਦਾਰ ਜ਼ਿੰਮੇਵਾਰ ਲੋਕਾਂ ਨੂੰ ਉਲਾਂਭਾ ਨਾ ਦੇਣਾ ਕਿ ਅਸੀਂ ਨਸ਼ੇ ਦੇ ਖ਼ਾਤਮੇ ਲਈ ਕੁਝ ਨਹੀਂ ਕੀਤਾ, ਕਿਉਂਕਿ ਅਸੀਂ ਹਰ ਪਰਿਵਾਰ ਦੀਆਂ ਬਰੂਹਾਂ ਤੱਕ ਪਹੁੰਚੇ ਹਾਂ ਅਤੇ ਹੋਕਾ ਦੇ ਰਹੇ ਹਾਂ ਕਿ ਆਪਣੇ ਧੀਆਂ-ਪੁੱਤ ਬਚਾਅ ਲਓ | ਉਨ੍ਹਾਂ ਕਿਹਾ ਕਿ ਜਿਹੜੇ ਸਾਡੇ ਬੱਚੇ-ਨੌਜਵਾਨਾਂ ਨੂੰ ਨਸ਼ਿਆਂ ਦੀ ਲੱਤ ਲੱਗ ਚੁੱਕੀ ਹੈ, ਦਾ ਅਸੀਂ ਸਰਕਾਰ ਵਲੋਂ ਇਲਾਜ ਕਰਾਵਾਵਾਂਗੇ | ਇਸ ਮੌਕੇ ਉਨ੍ਹਾਂ ਇਕੱਤਰ ਲੋਕਾਂ ਨੂੰ ਨਸ਼ੇ ਦੇ ਖ਼ਾਤਮੇ ਦੀ ਕਸਮ ਚੁਕਾਈ ਗਈ ਕਿ ਉਹ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦਾ ਸਾਥ ਦੇ ਕੇ ਜ਼ਿੰਮੇਵਾਰੀ ਨਿਭਾਉਣਗੇ | ਇਸ ਮੌਕੇ ਪੀ. ਏ. ਕਰਮਜੀਤ ਸਿੰਘ ਬਰਾੜ, ਸ਼ਮਸ਼ੇਰ ਸਿੰਘ ਤੇਜਾ, ਜਸਬੀਰ ਸਿੰਘ, ਭਾਲੋਵਾਲੀ, ਰਣਜੀਤ ਸਿੰਘ ਤੇਜਾ, ਨਾਇਬ ਤਹਿਸੀਲਦਾਰ ਜਸਬੀਰ ਕੌਰ, ਪੰਚਾਇਤ ਅਫ਼ਸਰ ਪ੍ਰਦੀਪ ਸਿੰਘ, ਜਗਜੀਤ ਸਿੰਘ ਆਜ਼ਮਪੁਰ, ਹਰਪ੍ਰੀਤ ਸਿੰਘ ਕੋਟ ਖਜ਼ਾਨਾ, ਸੁਖਦੇਵ ਸਿੰਘ ਝੰਜੀਆਂ, ਅਮਨਦੀਪ ਸਿੰਘ ਝੰਜੀਆਂ, ਏ.ਐੱਸ.ਆਈ. ਰਛਪਾਲ ਸਿੰਘ, ਏ.ਐੱਸ.ਆਈ. ਰਾਮ ਸਿੰਘ, ਇੰਦਰਜੀਤ ਸਿੰਘ, ਗੁਰਦੀਪ ਸਿੰਘ, ਹਾਵਰ ਗਰਨੇਡ ਸਿੰਘ, ਦਿਲਬਾਗ ਸਿੰਘ, ਨਰਿੰਦਰ ਸਿੰਘ, ਜਸਬੀਰ ਰਾਜ, ਇਕਬਾਲ ਸਿੰਘ, ਅਸ਼ਵਨੀ ਕੁਮਾਰ, ਸ਼ਰਨਪਾਲ ਸਿੰਘ, ਬਿੱਟੂ ਪੰਚ, ਰਾਜਬੀਰ ਸਿੰਘ ਤੇਜਾ, ਪਲਵਿੰਦਰ ਸਿੰਘ ਪੰਚ, ਮਲਕੀਤ ਸਿੰਘ, ਕੁਲਵਿੰਦਰ ਸਿੰਘ ਪੰਚ, ਜਤਿੰਦਰ ਸਿੰਘ, ਝਿਰਮਲ ਸਿੰਘ, ਵਿਕਾਸ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਧੀਆਂ ਤੇ ਪੁੱਤਰਾਂ ਨੇ ਜੇ. ਈ. ਈ. ਐਡਵਾਂਸਡ ਪ੍ਰੀਖਿਆ ਵਿਚ ਇਤਿਹਾਸ ਰਚਿਆ : ਵਿਧਾਇਕ ਸ਼ੈਰੀ ਕਲਸੀ <br/> ਅਗਲੀ ਖ਼ਬਰ ਸਕੂਲਾਂ ਦੀਆਂ ਕੰਟੀਨਾਂ/ ਟੱਕ ਦੁਕਾਨਾਂ 'ਚ ਐਨਰਜੀ ਡਰਿੰਕ ਵੇਚੇ ਜਾਣ 'ਤੇ ਪਾਬੰਦੀ ਲਗਾਈ ਗਈ -ਡੀ. ਸੀ <br/>
Ad Position 24