22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਸਮਾਜ ਸੇਵੀ ਕੰਮਾਂ ਨੂੰ ਸਮਰਪਿਤ ਸ਼ਖ਼ਸੀਅਤ ਐਡਵੋਕੇਟ ਬਲਜਿੰਦਰ ਸਿੰਘ ਬਾਂਗੋਵਾਣੀ

ਵਡਾਲਾ ਬਾਂਗਰ, 22 ਨਵੰਬਰ (ਭੁੰਬਲੀ)- ਇਲਾਕੇ ਦੇ ਪ੍ਰਸਿੱਧ ਪਿੰਡ ਬਾਗੋਵਾਂਣੀ ਨਾਲ ਸਬੰਧਤ ਐਡਵੋਕੇਟ ਬਲਜਿੰਦਰ ਸਿੰਘ ਬਾਗੋਵਾਂਣੀ ਇਲਾਕੇ ਦੀ ਇਕ ਅਜਿਹੀ ਮਾਣਮੱਤੀ ਸ਼ਖ਼ਸੀਅਤ ਹਨ, ਜੋ ਕੇਵਲ ਸਮਾਜ ਭਲਾਈ ਕੰਮਾਂ ਨੂੰ ਹੀ ਸਮਰਪਿਤ ਹਨ। ਸੰਨ 2013 ਵਿਚ ਪਿੰਡ ਬਾਗੋਵਾਂਣੀ ਵਾਸੀਆਂ ਨੇ ਉਨ੍ਹਾਂ ਵੱਡੇ ਪੱਧਰ ’ਤੇ ਵੋਟਾਂ ਪਾ ਕੇ ਪਿੰਡ ਦਾ ਮੁਖੀਆ ਸਰਪੰਚ ਚੁਣਿਆ ਸੀ।

Ad Position 21
No active advertisement
ਐਡਵੋਕੇਟ ਬਲਜਿੰਦਰ ਸਿੰਘ ਬਾਗੋਵਾਂਣੀ 23-11-2026
ਵਡਾਲਾ ਬਾਂਗਰ, 22 ਨਵੰਬਰ (ਭੁੰਬਲੀ)- ਇਲਾਕੇ ਦੇ ਪ੍ਰਸਿੱਧ ਪਿੰਡ ਬਾਗੋਵਾਂਣੀ ਨਾਲ ਸਬੰਧਤ ਐਡਵੋਕੇਟ ਬਲਜਿੰਦਰ ਸਿੰਘ ਬਾਗੋਵਾਂਣੀ ਇਲਾਕੇ ਦੀ ਇਕ ਅਜਿਹੀ ਮਾਣਮੱਤੀ ਸ਼ਖ਼ਸੀਅਤ ਹਨ, ਜੋ ਕੇਵਲ ਸਮਾਜ ਭਲਾਈ ਕੰਮਾਂ ਨੂੰ ਹੀ ਸਮਰਪਿਤ ਹਨ। ਸੰਨ 2013 ਵਿਚ ਪਿੰਡ ਬਾਗੋਵਾਂਣੀ ਵਾਸੀਆਂ ਨੇ ਉਨ੍ਹਾਂ ਵੱਡੇ ਪੱਧਰ ’ਤੇ ਵੋਟਾਂ ਪਾ ਕੇ ਪਿੰਡ ਦਾ ਮੁਖੀਆ ਸਰਪੰਚ ਚੁਣਿਆ ਸੀ। ਉਨ੍ਹਾਂ ਆਪਣੀ ਸਰਪੰਚੀ ਦੇ ਕਾਰਜਕਾਲ ਦੌਰਾਨ ਪਿੰਡ ਦੇ ਵਿਕਾਸ ਕੰਮਾਂ ਦੇ ਨਾਲ-ਨਾਲ ਸਮਾਜ ਭਲਾਈ ਦੇ ਵੀ ਅਨੇਕਾਂ ਕੰਮ ਕੀਤੇ ਤੇ ਕਰਵਾਏ। ਐਡਵੋਕੇਟ ਬਾਗੋਵਾਂਣੀ ਇਲਾਕੇ ਦੇ ਹਰੇਕ ਧਾਰਮਿਕ ਤੇ ਸਮਾਜਿਕ ਪ੍ਰੋਗਰਾਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ ਤੇ ਸਮੇਂ - ਸਮੇਂ ’ਤੇ ਗਰੀਬਾਂ ਤੇ ਲੋੜਵੰਦਾਂ ਪਰਿਵਾਰਾਂ ਦੀਆਂ ਸਮਾਜਿਕ ਲੋੜਾਂ ਵੀ ਪੂਰੀਆਂ ਕਰਦੇ ਹਨ। ਉਨ੍ਹਾਂ ਆਪਣੇ ਪਿੰਡ ਦੇ ਅਨੇਕਾਂ ਲੋੜਵੰਦ ਪਰਿਵਾਰਾਂ ਦੇ ਮਕਾਨਾਂ ਦੀਆਂ ਛੱਤਾਂ ’ਤੇ ਲੈਂਟਰ ਪਾ ਕੇ ਉਨ੍ਹਾਂ ਨੂੰ ਪੱਕਿਆਂ ਕਰਵਾਇਆ ਤੇ ਲੜਕੀਆਂ ਦੇ ਵਿਆਹਾਂ ’ਤੇ ਉਨ੍ਹਾਂ ਦੀ ਮਾਲੀ ਮਦਦ ਵੀ ਕੀਤੀ। ਉਹ ਕਦੇ ਵੀ ਕਿਸੇ ਨੂੰ ਤੰਗੀ ਦੇ ਕੇ ਕੇਸ ਲੜਨ ਦੀ ਫ਼ੀਸ ਨਹੀਂ ਵਸੂਲਦੇ, ਉਹ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹੇ। ਉਹ ਪਿਛਲੇ 35 ਸਾਲਾਂ ਤੋਂ ਵਕੀਲੀ ਦੇ ਪੇਸ਼ੇ ਨਾਲ ਜੁੜੇ ਹੋਏ ਹਨ। ਉਹ ਸ਼ੂਗਰ ਮਿੱਲ ਗੁਰਦਾਸਪੁਰ ਦੇ ਡਾਇਰੈਕਟਰ ਵੀ ਰਹੇ ਹਨ। ਗੱਲਬਾਤ ਕਰਦੇ ਸਮੇਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਮੁੱਖ ਮੰਤਵ ਨਸ਼ਿਆਂ ਦੇ ਖ਼ਾਤਮੇ ਲਈ ਉਪਰਾਲੇ ਕਰਨਾ, ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨਾ, ਗਰੀਬਾਂ ਤੇ ਲੋੜਵੰਦਾਂ ਦੇ ਕੰਮ ਆਉਣਾ ਤੇ ਲੋਕਾਂ ਵਿਚ ਆਪਸੀ ਭਾਈਚਾਰਕ ਸਾਂਝ ਮਜਬੂਤ ਕਰਨਾ ਹੈ। ਉਹ ਪਿਛਲੇ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਹਨ, ਉਹ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਅਤੀ ਕਰੀਬੀ ਸਾਥੀਆਂ ਵਿਚੋਂ ਮੋਹਰੀ ਹਨ। ਉਹ ਪਾਰਟੀ ਵਲੋਂ ਪਾਈਆਂ ਗਈਆਂ ਜ਼ਿੰਮੇਵਾਰੀਆਂ ਨੂੰ ਬਾਖ਼ੂਬੀ ਨਿਭਾਉਂਦੇ ਹਨ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ’ਤੇ ਫ਼ਿਰਕੂ ਫਾਸ਼ੀਵਾਦ ਵਿਰੁੱਧ ਲੋਕ ਲਹਿਰ ਉਸਾਰਨ ਦਾ ਸੱਦਾ ਅਗਲੀ ਖ਼ਬਰ ਅਮਰਬੀਰ ਸਿੰਘ ਯੂ.ਐਸ.ਏ. ਨੇ ਬਲਵਿੰਦਰ ਸਿੰਘ ਲਾਡੀ ਨਾਲ ਖੇਡ ਮੇਲੇ ਸੰਬੰਧੀ ਕੀਤੀ ਵਿਚਾਰ ਚਰਚਾ
Ad Position 24