22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

10 ਲੱਖ ਤੋਂ ਵੱਧ ਮੁਫ਼ਤ ਭੋਜਨ ਵੰਡਣ ਵਾਲੇ ਪੰਜਾਬੀ ਪਿਓ-ਧੀ ਦਾ ‘ਗੁੱਡ ਸਿਟੀਜ਼ਨ ਐਵਾਰਡ’ ਨਾਲ ਸਨਮਾਨ

ਲੰਡਨ, 22 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਸ਼ਹਿਰ ਕਵੈਂਟਰੀ ’ਚ ਲੋੜਵੰਦਾਂ ਨੂੰ ਸਾਲ 2025 ਦੌਰਾਨ 10 ਲੱਖ ਤੋਂ ਵੱਧ ਮੁਫ਼ਤ ਭੋਜਨ ਮੁਹੱਈਆ ਕਰਵਾਉਣ ਵਾਲੇ ਸਿੱਖ ਪਿਓ-ਧੀ, ਇੰਦਰਜੀਤ ਸਿੰਘ ਤੇ ਉਨ੍ਹਾਂ ਦੀ ਧੀ ਅਵਤਾਰ ਕੌਰ ਨੂੰ ਕਵੈਂਟਰੀ ਸਿਟੀ ਕੌਂਸਲ ਵਲੋਂ ਵੱਕਾਰੀ ‘ਗੁੱਡ ਸਿਟੀਜ਼ਨ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ। ਦੋਵਾਂ ਨੇ ਸਾਲ 2016 ਵਿਚ ‘ਲੰਗਰ ਏਡ’ ਨਾਂਅ ਦੀ...

Ad Position 21
No active advertisement
ਅਜੀਤ ਡੈਸਕ 22-11-2026

ਲੰਡਨ, 22 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਸ਼ਹਿਰ ਕਵੈਂਟਰੀ ’ਚ ਲੋੜਵੰਦਾਂ ਨੂੰ ਸਾਲ 2025 ਦੌਰਾਨ 10 ਲੱਖ ਤੋਂ ਵੱਧ ਮੁਫ਼ਤ ਭੋਜਨ ਮੁਹੱਈਆ ਕਰਵਾਉਣ ਵਾਲੇ ਸਿੱਖ ਪਿਓ-ਧੀ, ਇੰਦਰਜੀਤ ਸਿੰਘ ਤੇ ਉਨ੍ਹਾਂ ਦੀ ਧੀ ਅਵਤਾਰ ਕੌਰ ਨੂੰ ਕਵੈਂਟਰੀ ਸਿਟੀ ਕੌਂਸਲ ਵਲੋਂ ਵੱਕਾਰੀ ‘ਗੁੱਡ ਸਿਟੀਜ਼ਨ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ। ਦੋਵਾਂ ਨੇ ਸਾਲ 2016 ਵਿਚ ‘ਲੰਗਰ ਏਡ’ ਨਾਂਅ ਦੀ ਸੇਵਾ ਸ਼ੁਰੂ ਕੀਤੀ ਸੀ।

ਸ਼ੁਰੂਆਤ ’ਚ ਕਵੈਂਟਰੀ ਦੇ ਜੌਬ ਸੈਂਟਰ ਦੇ ਬਾਹਰ ਹਰ ਹਫ਼ਤੇ ਸਿਰਫ਼ 30 ਲੋਕਾਂ ਨੂੰ ਭੋਜਨ ਵੰਡਿਆ ਜਾਂਦਾ ਸੀ, ਪਰ ਅੱਜ ਇਹ ਸੰਸਥਾ ਹੁਣ ਹਰ ਹਫ਼ਤੇ 20,000 ਤੋਂ ਵੱਧ ਲੋਕਾਂ ਲਈ ਮੁਫ਼ਤ ਭੋਜਨ ਮੁਹੱਈਆ ਕਰਵਾ ਰਹੀ ਹੈ। ਖ਼ਾਲਸਾ ਏਡ ਇੰਟਰਨੈਸ਼ਨਲ ਨਾਲ ਜੁੜੀ ਇਹ ਸੰਸਥਾ ਧਰਮ, ਜਾਤ ਜਾਂ ਪਿਛੋਕੜ ਦਾ ਭੇਦਭਾਵ ਕੀਤੇ ਬਿਨਾਂ ਬੇਘਰ, ਗਰੀਬ ਅਤੇ ਮੁਸ਼ਕਲ ਹਾਲਾਤ ਵਿਚ ਰਹਿ ਰਹੇ ਲੋਕਾਂ ਦੀ ਸਹਾਇਤਾ ਕਰਦੀ ਹੈ।

ਕਵੈਂਟਰੀ ਦੇ ਲਾਰਡ ਮੇਅਰ ਰੋਜਰ ਬੇਲੀ ਨੇ ਦੋਵਾਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਦਸ ਸਾਲਾਂ ਤੋਂ ਵੱਧ ਸਮੇਂ ਦੀ ਨਿਰਸਵਾਰਥ ਸੇਵਾ ਨੇ ਹਜ਼ਾਰਾਂ ਲੋੜਵੰਦ ਲੋਕਾਂ ਦੀ ਜ਼ਿੰਦਗੀ ਵਿਚ ਸਕਾਰਾਤਮਕ ਬਦਲਾਅ ਲਿਆਂਦਾ ਹੈ।  ਇੰਦਰਜੀਤ ਸਿੰਘ ਨੇ ਨਾਈਜੀਰੀਆ, ਮਲਾਵੀ, ਭਾਰਤ ਤੇ ਮੋਰੱਕੋ ਵਿਚ ਵੀ ਮਨੁੱਖਤਾ ਦੀ ਸੇਵਾ ਕੀਤੀ ਹੈ, ਜਦਕਿ ਅਵਤਾਰ ਕੌਰ ਵੀ ਤੁਰਕੀ ਤੇ ਗਾਜ਼ਾ ਵਿਚ ਰਾਹਤ ਕਾਰਜਾਂ ਨਾਲ ਜੁੜੇ ਰਹੇ ਹਨ।  

Ad Position 22
No active advertisement
ਪਿਛਲੀ ਖ਼ਬਰ —ਮਹਿਲਾ ਏਸ਼ੀਅਨ ਚੈਂਪੀਅਨਜ਼ ਟਰਾਫੀ— ਭਾਰਤ ਨੇ ਸੈਮੀਫਾਈਨਲ ’ਚ ਬਣਾਈ ਜਗ੍ਹਾ ਥਾਈਲੈਂਡ ਨੂੰ 7-0 ਨਾਲ ਬੁਰੀ ਤਰ੍ਹਾਂ ਹਰਾਇਆ ਅਗਲੀ ਖ਼ਬਰ ਦੇਸ਼ ਭਰ ’ਚ 26 ਹਜ਼ਾਰ ਥਾਵਾਂ ’ਤੇ ਮਨਾਇਆ ਗਿਆ ਫਿਟ ਇੰਡੀਆ ਦਾ 99ਵਾਂ ‘ਸੰਡੇ ਆਨ ਸਾਈਕਲ’ ਪ੍ਰੋਗਰਾਮ
Ad Position 24