ਜ਼ਿਲ੍ਹਾ ਪੁਲਿਸ ਮੁਖੀ ਦੀਆਂ ਹਦਾਇਤਾਂ 'ਤੇ ਟਰੈਫ਼ਿਕ ਪੁਲਿਸ ਵਲੋਂ ਲਗਾਤਾਰ ਕੀਤੀ ਜਾ ਰਹੀ ਮਿਹਨਤ ਤੋਂ ਬਾਅਦ ਸੁਧਰੇ ਆਵਾਜਾਈ ਹਾਲਾਤ
ਅਜੀਤ ਡੈਸਕ
05-06-2025
ਲੋਕਾਂ ਦੀ ਸੇਵਾ ਸਾਡਾ ਪਹਿਲਾ ਕਰਤੱਵ-ਟਰੈਫਿਕ ਇੰਚਾਰਜ
ਸ਼ਹਿਰ ਵਿਚ ਟਰੈਫ਼ਿਕ ਸਬੰਧੀ ਜਦੋਂ ਇੰਚਾਰਜ ਏ. ਐਸ. ਆਈ ਸਤਨਾਮ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਐਸ. ਐਸ. ਪੀ ਆਦਿੱਤਯ ਵਲੋਂ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਹ ਟਰੈਫ਼ਿਕ ਸਮੱਸਿਆ ਨੰੂ ਸੁਧਾਰਨ ਅਤੇ ਲੋਕਾਂ ਦੀ ਸੇਵਾ ਕਰਨ ਲਈ ਵਚਨਬੱਧ ਹਨ | ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਆਵਾਜਾਈ ਸਮੱਸਿਆ ਪਹਿਲਾਂ ਨਾਲੋਂ ਕਾਫ਼ੀ ਹੱਦ ਤੱਕ ਹੱਲ ਹੋ ਗਈ ਹੈ ਅਤੇ ਇਸ ਨੰੂ ਹੋਰ ਸੁਧਾਰਨ ਲਈ ਯਤਨ ਕੀਤੇ ਜਾ ਰਹੇ ਹਨ | ਉਨ੍ਹਾਂ ਨੇ ਸ਼ਹਿਰ ਵਾਸੀਆਂ ਨੰੂ ਅਪੀਲ ਕੀਤੀ ਕਿ ਆਪਣੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੰੂ ਵਾਹਨ ਚਲਾਉਣ ਲਈ ਨਾ ਦਿੱਤੇ ਜਾਣ, ਵਾਹਨਾਂ ਦੇ ਕਾਗ਼ਜ਼ ਪੂਰੇ ਰੱਖੇ ਜਾਣ, ਬੇਤਰਤੀਬੀ ਪਾਰਕਿੰਗ ਨਾ ਕੀਤੀ ਜਾਵੇ ਅਤੇ ਲੋੜ ਪੈਣ 'ਤੇ ਟਰੈਫ਼ਿਕ ਪੁਲਿਸ ਦਾ ਪੂਰਨ ਸਹਿਯੋਗ ਕੀਤਾ ਜਾਵੇ |