08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਚੱਕੀ ਦਰਿਆ 'ਚ ਲਗਾਤਾਰ ਪਾਣੀ ਵਧਣ ਕਾਰਨ ਚੱਕੀ ਰੇਲਵੇ ਪੁਲ ਦੇ ਨੇੜੇ ਸਥਿਤ ਪਹਾੜੀ ਦਰਿਆ ਦੀ ਭੇਟ ਚੜ੍ਹੀ

Ad Position 21
No active advertisement
ਅਜੀਤ ਡੈਸਕ 05-09-2025
ਪਠਾਨਕੋਟ, 4 ਸਤੰਬਰ (ਸੰਧੂ)-ਪਹਾੜੀ ਖੇਤਰ ਵਿਚ ਲਗਾਤਾਰ ਪੈ ਰਹੇ ਮੀਂਹ ਕਾਰਨ ਪਠਾਨਕੋਟ ਦੇ ਨੇੜੇ ਸਥਿਤ ਚੱਕੀ ਦਰਿਆ ਵਿਚ ਪਿਛਲੇ ਕੁਝ ਦਿਨਾਂ ਤੋਂ ਪਾਣੀ ਦਾ ਵਹਾਅ ਵੱਧ ਗਿਆ ਹੈ | ਜਿਸ ਕਾਰਨ ਕਈ ਥਾਵਾਂ 'ਤੇ ਨੁਕਸਾਨ ਦੇਖਣ ਨੂੰ ਮਿਲਿਆ, ਜਿੱਥੇ ਇਕ ਪਾਸੇ ਪਠਾਨਕੋਟ ਨੂੰ ਜੰਮੂ-ਕਸ਼ਮੀਰ ਅਤੇ ਪੂਰੇ ਦੇਸ਼ ਨਾਲ ਜੋੜਨ ਵਾਲਾ ਰੇਲਵੇ ਪੁਲ ਨੁਕਸਾਨਿਆ ਗਿਆ, ਉੱਥੇ ਹੀ ਦੂਜੇ ਪਾਸੇ ਜੰਮੂ-ਪਠਾਨਕੋਟ-ਜਲੰਧਰ ਰਾਸ਼ਟਰੀ ਰਾਜ ਮਾਰਗ 'ਤੇ ਸਥਿਤ ਨਵਾਂ ਚੱਕੀ ਪੁਲ ਵੀ ਨੁਕਸਾਨਿਆ ਗਿਆ ਸੀ | ਸਿਵਲ ਹਵਾਈ ਅੱਡੇ ਨੂੰ ਜਾਂਦਾ ਰਸਤਾ ਵੀ ਪੂਰੀ ਤਰ੍ਹਾਂ ਦਰਿਆ ਦੀ ਭੇਟ ਚੜ੍ਹ ਚੁੱਕਾ ਹੈ | ਅੱਜ ਇਕ ਹੋਰ ਘਟਨਾ ਸਾਹਮਣੇ ਆਈ ਜਦੋਂ ਚੱਕੀ ਦਰਿਆ 'ਤੇ ਬਣੇ ਰੇਲਵੇ ਪੁਲ ਦੇ ਨੇੜੇ ਇਕ ਵੱਡੀ ਪਹਾੜੀ ਦੇਖਦੇ ਹੀ ਦੇਖਦੇ ਦਰਿਆ ਦੀ ਭੇਟ ਚੜ੍ਹ ਗਈ, ਹਾਲਾਂਕਿ ਇਸ ਘਟਨਾ ਵਿਚ ਕੋਈ ਨੁਕਸਾਨ ਨਹੀਂ ਹੋਇਆ, ਪਰ ਫਿਰ ਵੀ ਚੱਕੀ ਦਰਿਆ ਦੇ ਆਲੇ-ਦੁਆਲੇ ਵਾਪਰ ਰਹੀਆਂ ਘਟਨਾਵਾਂ ਕਾਰਨ ਇਸ ਦੇ ਨੇੜੇ ਰਹਿਣ ਵਾਲੇ ਲੋਕਾਂ ਵਿਚ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ | ਦੱਸਣਯੋਗ ਹੈ ਕਿ ਚੱਕੀ ਦਰਿਆ ਦੇ ਨਾਲ-ਨਾਲ ਪਠਾਨਕੋਟ ਸ਼ਹਿਰ ਦਾ ਵੱਡਾ ਖੇਤਰ ਜਿਸ 'ਚ ਪੂਰਾ ਡਲਹੌਜ਼ੀ ਰੋਡ, ਸਿੰਬਲ ਚੌਕ, ਮੁਹੱਲਾ ਬੇਦੀ ਬਜਰੀ ਕੰਪਨੀ, ਮੁਹੱਲਾ ਸਿਆਲੀ ਕੁੱਲੀਆਂ, ਸਿਵਲ ਹਵਾਈ ਅੱਡਾ ਵੀ ਸਥਿਤ ਹੈ ਤੇ ਇੱਥੋਂ ਦੇ ਲੋਕ ਪਿਛਲੇ 15 ਦਿਨਾਂ ਤੋਂ ਡਰ ਦੇ ਮਾਹੌਲ 'ਚ ਜਿਊਣ ਲਈ ਮਜਬੂਰ ਹਨ |
Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਵਲੋਂ ਨਿਰਧਾਰਿਤ ਕੀਤੀ ਟੀਮ ਕੱਲ੍ਹ ਪੁੱਜੇਗੀ ਪਠਾਨਕੋਟ ਅਗਲੀ ਖ਼ਬਰ ਡਿਪਟੀ ਸਪੀਕਰ ਨੂੰ ਮਿ੍ਤਕ ਵਿਨੋਦ ਕੁਮਾਰ ਨੂੰ ਮੁਆਵਜ਼ਾ ਦੇਣ ਲਈ ਦਿੱਤਾ ਮੰਗ ਪੱਤਰ
Ad Position 24