10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਪਾਸਟਰ ਐਸੋਸੀਏਸ਼ਨ ਦੀ ਮੀਟਿੰਗ ਬਿਸ਼ਪ ਜਗਤਾਰ ਮਸੀਹ ਦੀ ਅਗਵਾਈ 'ਚ ਹੋਈ

Ad Position 21
No active advertisement
ਅਜੀਤ ਡੈਸਕ 05-09-2025
ਬਟਾਲਾ, 4 ਸਤੰਬਰ (ਸਤਿੰਦਰ ਸਿੰਘ)-ਅੱਜ ਬਟਾਲਾ ਵਿਖੇ ਪਾਸਟਰ ਐਸੋਸੀਏਸ਼ਨ ਦੀ ਮੀਟਿੰਗ ਬਿਸ਼ਪ ਜਗਤਾਰ ਮਸੀਹ ਦੀ ਅਗਵਾਈ ਵਿਚ ਕੀਤੀ ਗਈ, ਜਿਸ ਵਿਚ ਅੰਮਿ੍ਤਸਰ ਤੇ ਗੁਰਦਾਸਪੁਰ ਦੇ ਸਾਰੇ ਪਾਸਟਰਾਂ ਨੇ ਹਿੱਸਾ ਲਿਆ ਤੇ ਨਾਲ ਹੀ ਸਰਕਾਰ ਦੇ ਸਰਕਾਰੀ ਤੇ ਗੈਰ-ਸਰਕਾਰੀ ਨੁਮਾਇੰਦੇ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਮੁਨੱਵਰ ਮਸੀਹ ਵੀ ਪਹੁੰਚੇ | ਇਸ ਦੌਰਾਨ ਸਾਰੇ ਸਰਕਾਰ ਦੇ ਕੰਮ ਕਰਨ ਵਾਲੇ ਨੁਮਾਇੰਦਿਆਂ ਨੇ ਚਾਹੇ ਕੋਈ ਕਮਿਸ਼ਨ ਦਾ ਚੇਅਰਮੈਨ ਸੀ ਜਾਂ ਭਲਾਈ ਬੋਰਡ ਦਾ ਚੇਅਰਮੈਨ ਸੀ ਤੇ ਬਾਕੀ ਕਮਿਸ਼ਨਾਂ ਦੇ ਮੈਂਬਰਾਂ ਅਤੇ ਭਲਾਈ ਬੋਰਡ ਦੇ ਮੈਂਬਰਾਂ ਨੇ ਇਸ ਮੀਟਿੰਗ ਵਿਚ ਹਿੱਸਾ ਪਾ ਕੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਸਾਡੇ ਵਿਧਾਇਕ ਜ਼ਰੂਰ ਬਣਨੇ ਚਾਹੀਦੇ ਹਨ | ਆਪਣੀਆਂ-ਆਪਣੀਆਂ ਪਾਰਟੀਆਂ ਵਿਚ ਕੰਮ ਕਰਦੇ ਨੁਮਾਇੰਦਿਆਂ ਨੇ ਇਹ ਗੱਲ ਆਖੀ ਕਿ ਅਸੀਂ ਆਪਣੀਆਂ ਪਾਰਟੀਆਂ ਵਿਚ ਰਹਿੰਦੇ ਹੋਏ ਵਿਧਾਨ ਸਭਾ ਦੀਆਂ ਟਿਕਟਾਂ ਨੂੰ ਲੈਣ ਵਾਸਤੇ ਤੇ ਚੋਣ ਲੜਨ ਲਈ ਇਕ ਪਲੇਟਫ਼ਾਰਮ 'ਤੇ ਇਕੱਠੇ ਹੋ ਕੇ ਸਰਕਾਰਾਂ ਤੀਕ ਆਵਾਜ਼ ਬੁਲੰਦ ਕਰਾਂਗੇ | ਮੁਨੱਵਰ ਮਸੀਹ ਨੇ ਕਿਹਾ ਕਿ ਸਾਨੂੰ ਇਸ ਗੱਲ ਉਤੇ ਘਮੰਡ ਮਹਿਸੂਸ ਕਰਨਾ ਚਾਹੀਦਾ ਹੈ ਕਿ ਅਸੀਂ ਸਾਰੀਆਂ ਪਾਰਟੀਆਂ ਦੇ ਆਗੂ ਇਕ ਮੰਚ 'ਤੇ ਇਕੱਠੇ ਹੋਏ ਹਾਂ ਅਤੇ ਜਿਹੜੀਆਂ-ਜਿਹੜੀਆਂ ਸੰਸਥਾਵਾਂ ਇਸ ਹੜ੍ਹ ਪੀੜਤ ਲੋਕਾਂ ਦੀ ਸਹਾਇਤਾ ਲਈ ਕੰਮ ਕਰ ਰਹੀਆਂ ਹਨ, ਸਾਨੂੰ ਉਨ੍ਹਾਂ ਦਾ ਦਿਲੋਂ ਧੰਨਵਾਦ ਕਰਨਾ ਚਾਹੀਦਾ ਹੈ, ਕਿਉਂਕਿ ਜ਼ਰੂਰੀ ਹੈ ਕਿ ਇਸ ਔਖੀ ਘੜੀ ਵਿਚ ਅਸੀਂ ਸਾਰੇ ਮਿਲ-ਜੁਲ ਕੇ ਉਨ੍ਹਾਂ ਲੋਕਾਂ ਦੀ ਸਾਰ ਲੈ ਕੇ ਪ੍ਰਮੇਸ਼ਵਰ ਦੇ ਕੰਮ ਨੂੰ ਪੂਰਾ ਕਰ ਸਕੀਏ | ਅਖੀਰ ਵਿਚ ਉਨ੍ਹਾਂ ਕਿਹਾ ਕਿ ਸਾਂਝਾ ਮਸੀਹ ਸੰਮੇਲਨ ਜੋ 15 ਤੋਂ 18 ਸਤੰਬਰ ਨੂੰ ਬਿਧੀਪੁਰ ਗਰਾਉਂਡ ਧਾਰੀਵਾਲ ਵਿਖੇ ਹੋਣ ਜਾ ਰਿਹਾ ਹੈ, ਉਸ ਵਿਚ ਸਾਰੇ ਮਤਭੇਦ ਭੁਲਾ ਕੇ ਧਾਰਮਿਕ ਤੌਰ 'ਤੇ ਅਸੀਂ ਸਾਰੇ ਮਿਲ-ਜੁਲ ਕੇ ਉਸ ਜਗ੍ਹਾ 'ਤੇ ਇਕੱਠੇ ਹੋਈਏ | ਇਸ ਮੌਕੇ ਬਿਸ਼ਪ ਅਰੁਣ ਕੁਮਾਰ, ਚੇਅਰਮੈਨ ਮਸੀਹ ਭਾਈਚਾਰਾ ਬੋਰਡ ਡੈਨੀਅਲ ਮਸੀਹ, ਵਿਜੈ ਗਿੱਲ ਸੀਨੀਅਰ ਮੀਤ ਪ੍ਰਧਾਨ, ਘੱਟ ਗਿਣਤੀ ਕਮਿਸ਼ਨ ਪੰਜਾਬ, ਸਾਰੀ ਮਸੀਹ ਮੈਂਬਰ ਕਮਿਸ਼ਨ, ਬੀਬੀ ਭੱਟੀ ਮੈਂਬਰ ਭਲਾਈ ਬੋਰਡ ਮੈਰਿਜ ਰਜਿਸਟਰਾਰ ਪਿ੍ੰਸੀਪਲ ਮੁਖ਼ਤਾਰ ਮਸੀਹ, ਪਾ. ਸਰਦਾਰ ਮਸੀਹ, ਪ੍ਰਧਾਨ ਜ਼ੋਨ ਕੋਟਲੀ ਕ੍ਰਿਸ਼ਚਨ ਫਰੰਟ, ਮੈਂਬਰ ਮੰਗਾ, ਪਾ. ਅਨਵਰ ਮਸੀਹ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹੜ੍ਹ ਪੀੜਤਾਂ ਦੀ ਮਦਦ ਲਈ ਸਾਰੇ ਹੰਭਲਾ ਮਾਰਨ- ਰੰਧਾਵਾ, ਜੌਲੀ ਅਗਲੀ ਖ਼ਬਰ ਜਥੇਦਾਰ ਗੋਰਾ ਨੇ ਖ਼ਾਲਸਾ ਦੀਵਾਨ ਰਿਆੜਕੀ ਕਾਦੀਆਂ ਵਲੋਂ ਹੜ੍ਹ ਪੀੜਤਾਂ ਲਈ ਸ਼੍ਰੋਮਣੀ ਕਮੇਟੀ ਸਕੱਤਰ ਨੂੰ 1 ਲੱਖ ਦਾ ਚੈ...
Ad Position 24