ਬਟਾਲਾ, 4 ਸਤੰਬਰ (ਸਤਿੰਦਰ ਸਿੰਘ)-ਸਕੂਲ ਸਿੱਖਿਆ ਵਿਭਾਗ, ਪੰਜਾਬ ਸਰਕਾਰ ਵਲੋਂ ਕੀਤੀਆਂ ਗਈਆਂ ਬਦਲੀਆਂ ਤੇ ਤਾਇਨਾਤੀਆਂ ਦੇ ਮੱਦੇਨਜ਼ਰ ਪਿ੍ੰਸੀਪਲ ਸੁਨੀਤਾ ਸ਼ਰਮਾ ਨੇ ਸਕੂਲ ਆਫ਼ ਐਮੀਨੈਂਸ ਬਟਾਲਾ ਵਿਖੇ ਬਤੌਰ ਪਿ੍ੰਸੀਪਲ ਅਹੁਦਾ ਸੰਭਾਲ ਲਿਆ ਹੈ | ਸਕੂਲ ਪਹੁੰਚਣ 'ਤੇ ਇੰਚਾਰਜ ਹਰਪ੍ਰੀਤ ਸਿੰਘ, ਵੋਕੇਸ਼ਨਲ ਲੈਕਚਰਾਰ ਨੇ ਸਮੂਹ ਸਟਾਫ਼ ਮੈਂਬਰਾਂ ਸਮੇਤ ਪਿ੍ੰਸੀਪਲ ਸੁਨੀਤਾ ਸ਼ਰਮਾ ਤੇ ਉਨ੍ਹਾਂ ਦੇ ਨਾਲ ਆਏ ਹੋਏ ਮਹਿਮਾਨਾਂ ਨੂੰ ਗੁਲਦਸਤਾ ਭੇਟ ਕਰਦਿਆਂ ਸਵਾਗਤ ਕੀਤਾ ਅਤੇ ਜੀ ਆਇਆਂ ਨੂੰ ਕਿਹਾ | ਵਰਨਣਯੋਗ ਹੈ ਕਿ ਪਿ੍ੰਸੀਪਲ ਸੁਨੀਤਾ ਸ਼ਰਮਾ 1997 ਤੋਂ ਦਸੰਬਰ 2017 ਤੱਕ ਪਹਿਲਾਂ ਸਕੂਲ ਆਫ਼ ਐਮੀਨੈਂਸ ਬਟਾਲਾ ਵਿਖੇ ਬਤੌਰ ਲੈਕਚਰਾਰ ਕਾਮਰਸ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਦਸੰਬਰ 2017 ਵਿਚ ਪਿ੍ੰਸੀਪਲ ਦੀ ਤਰੱਕੀ ਹੋਣ 'ਤੇ ਸਸਸਸ (ਕੰ) ਘੁਮਾਣ ਅਤੇ ਉਸ ਤੋਂ ਬਾਅਦ ਸਸਸਸ ਵਡਾਲਾ ਗ੍ਰੰਥੀਆਂ ਵਿਖੇ ਬਤੌਰ ਪਿ੍ੰਸੀਪਲ ਸ਼ਾਲਾਘਾਯੋਗ ਸੇਵਾਵਾਂ ਨਿਭਾਉਣ ਦੇ ਨਾਲ-ਨਾਲ 8 ਅਪ੍ਰੈਲ 2025 ਤੋਂ 27 ਅਗਸਤ 2025 ਤੱਕ ਬਤੌਰ ਡੀ.ਡੀ.ਓ. ਸਕੂਲ ਆਫ਼ ਐਮੀਨੈਂਸ ਬਟਾਲਾ ਸੇਵਾ ਨਿਭਾਅ ਰਹੇ ਸਨ | ਸਕੂਲ ਆਫ਼ ਐਮੀਨੈਂਸ ਬਟਾਲਾ ਵਿਖੇ ਬਤੌਰ ਪਿ੍ੰਸੀਪਲ ਅਹੁਦਾ ਸੰਭਾਲਣ ਮੌਕੇ ਪਿ੍ੰ. ਪਰਮਜੀਤ ਕੌਰ ਸਸਸਸ ਧੁੱਪਸੜੀ, ਪਿ੍ੰ. ਜਸਬੀਰ ਕੌਰ ਸਸਸਸ ਜੈਤੋਸਰਜਾ, ਪਿ੍ੰ. ਰੇਨੂੰ ਬਾਲਾ ਸਸਸਸ ਰੰਗੜ ਨੰਗਲ, ਪਿ੍ੰ. ਡਾ. ਜਤਿੰਦਰ ਮਹਾਜਨ ਸਸਸਸ ਕਿਲ੍ਹਾ ਟੇਕ ਸਿੰਘ ਚੂਹੇਵਾਲ, ਪਿ੍ੰਸੀਪਲ ਕਮਲੇਸ਼ ਕੌਰ ਸੇਵਾਮੁਕਤ ਸਸਸਸ ਦਿਆਲਗੜ੍ਹ, ਨਵਦੀਪ ਸਿੰਘ ਚੂਹੇਵਾਲ ਵੱਖ-ਵੱਖ ਅਧਿਆਪਕ ਯੂਨੀਅਨਾਂ ਦੇ ਪ੍ਰਮੁੱਖ ਆਗੂ ਸ੍ਰੀ ਤਰਸੇਮਪਾਲ, ਲੈਕ. ਸੋਮ ਸਿੰਘ, ਲੈਕ. ਬਲਰਾਜ ਸਿੰਘ, ਲੈਕ. ਰਜਿੰਦਰ ਸਿੰਘ, ਲੈਕ. ਕਮ ਸਕੂਲ ਇੰਚਾਰਜ ਸਸਸਸ ਮਸਾਣੀਆਂ, ਹਨੀ ਚੌਹਾਨ ਵਾਰਡ ਇੰਚਾਰਜ, ਬਲਦੇਵ ਰਾਜ (ਸੇਵਾ ਮੁਕਤ), ਲੈਕ. ਵਰਿੰਦਰ ਸਿੰਘ, ਲੈਕ. ਸੇਵਾਮੁਕਤ ਕੰਵਰਜੀਤ ਸਿੰਘ, ਸੇਵਾਮੁਕਤ ਲੈਕ. ਤਰਲੋਕ ਸਿੰਘ, ਜਤਿੰਦਰ ਸਿੰਘ ਲੈਕ. ਹਿੰਦੀ, ਤਜਿੰਦਰ ਸਿੰਘ ਸਾਇੰਸ ਮਾਸਟਰ, ਸੂਬਾ ਸਿੰਘ ਸੇਵਾ ਮੁਕਤ ਲੈਕ., ਅਮਨਬੀਰ ਸਿੰਘ ਗੁਰਾਇਆ, ਗਗਨਦੀਪ ਸਿੰਘ ਮੱਲ੍ਹੀ, ਰਾਜਵਿੰਦਰ ਸਿੰਘ, ਕੰਪਿਊਟਰ ਫੈਕਲਟੀ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ ਅਤੇ ਦਿਲੀ ਸ਼ੁਭਕਾਮਨਾਵਾਂ ਦਿੱਤੀਆਂ | ਇਸ ਮੌਕੇ ਪਿ੍ੰ. ਸੁਨੀਤਾ ਸ਼ਰਮਾ ਦੇ ਹਮਸਫ਼ਰ ਸ੍ਰੀ ਸੰਜੀਵ ਭਨੋਟ, ਬਚਿੱਤਰ ਸਿੰਘ, ਸੰਜੀਵ ਕੋਹਲੀ, ਰਾਜਵਿੰਦਰ ਸਿੰਘ, ਮਲਵਿੰਦਰ ਸਿੰਘ, ਪ੍ਰਭਜੀਤ ਸਿੰਘ, ਜੁਗਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |