11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਦਰਿਆ ਬਿਆਸ ਨੇੜੇ ਵਸਦੇ ਪਿੰਡ ਗਲੇਲੜਾ ਦੀ ਧੁੱਸੀ ਨੰੂ ਬਣਿਆ ਖ਼ਤਰਾ, ਇਲਾਕੇ ਦਾ ਭਾਰੀ ਨੁਕਸਾਨ ਹੋਣ ਦਾ ਡਰ

Ad Position 21
No active advertisement
ਅਜੀਤ ਡੈਸਕ 05-09-2025
ਗੁਰਦਾਸਪੁਰ, 4 ਸਤੰਬਰ (ਅਸ਼ੋਕ ਸ਼ਰਮਾ)-ਦਰਿਆ ਬਿਆਸ ਗੁਰਦਾਸਪੁਰ ਕੰਢੇ ਵੱਸਦੇ ਪਿੰਡ ਗਲੇਲੜਾ ਨੰੂ ਦਰਿਆ ਦਾ ਤੇਜ਼ ਪਾਣੀ ਖੋਰਾ ਲਗਾ ਰਿਹਾ ਹੈ ਅਤੇ ਇਹ ਖੋਰਾ ਪਿੰਡ ਤੋਂ ਥੋੜ੍ਹੀ ਹੀ ਦੂਰੀ 'ਤੇ ਰਹਿ ਗਿਆ ਹੈ | ਜਿਸ ਨੰੂ ਦੇਖ ਕੇ ਲੋਕ ਸਹਿਮੇ ਹੋਏ ਨਜ਼ਰ ਆ ਰਹੇ ਹਨ | ਜਾਣਕਾਰੀ ਦਿੰਦੇ ਹੋਏ ਸੀਨੀਅਰ ਕਾਂਗਰਸੀ ਆਗੂ ਬਲਦੇਵ ਸਿੰਘ ਸੇਖਵਾਂ ਨੇ ਦੱਸਿਆ ਕਿ ਜੇਕਰ ਪਿੰਡ ਗਲੇਲੜਾ ਨੇੜੇ ਬਿਆਸ ਦਾ ਪਾਣੀ ਆਉਣ ਕਰਕੇ ਬੰਨ੍ਹ ਟੁੱਟ ਜਾਂਦਾ ਹੈ ਤਾਂ ਇਲਾਕੇ ਦੇ ਪਿੰਡਾਂ ਦਾ ਭਾਰੀ ਨੁਕਸਾਨ ਹੋਵੇਗਾ | ਜਦੋਂ ਕਿ ਇਸ ਤੋਂ ਪਹਿਲਾਂ ਦਰਿਆ ਦੇ ਪਾਣੀ ਨੇ ਫ਼ਸਲਾਂ ਦਾ ਕਾਫ਼ੀ ਨੁਕਸਾਨ ਕਰ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਤੇ ਕੇਂਦਰੀ ਮੰਤਰੀਆਂ ਨੇ ਸਿਰਫ਼ ਰਾਵੀ ਦਰਿਆ ਵੱਲ ਹੀ ਦੌਰੇ ਰੱਖੇ ਹਨ ਤੇ ਦਰਿਆ ਬਿਆਸ ਵੱਲ ਕੋਈ ਵੀ ਮੰਤਰੀ ਫੇਰਾ ਨਹੀਂ ਮਾਰ ਰਿਹਾ | ਜਿਸ ਕਰਕੇ ਇਲਾਕੇ ਦੇ ਕਿਸਾਨਾਂ ਦਾ ਕੇਂਦਰੀ ਮੰਤਰੀਆਂ ਤੇ ਪੰਜਾਬ ਸਰਕਾਰ ਖ਼ਿਲਾਫ਼ ਭਾਰੀ ਰੋਸ ਹੈ | ਉਨ੍ਹਾਂ ਦੱਸਿਆ ਕਿ ਦਰਿਆ ਬਿਆਸ ਦੇ ਪਾਣੀ ਨੇ ਗੁਰਦਾਸਪੁਰ ਤੇ ਮੁਕੇਰੀਆਂ ਵੱਲ ਤਬਾਹੀ ਕਰ ਦਿੱਤੀ ਹੈ ਤੇ ਇਸ ਖੇਤਰ ਦੇ ਪਿੰਡਾਂ ਦੇ ਕਿਸਾਨਾਂ ਦੀਆਂ ਦੋਵੇਂ ਪਾਸੇ ਜ਼ਮੀਨਾਂ ਵੀ ਲੱਗੀਆਂ ਹਨ ਜੋ ਬਿਆਸ ਦਰਿਆ ਵਿਚ ਪਾਣੀ ਜ਼ਿਆਦਾ ਹੋਣ ਕਰਕੇ ਫ਼ਸਲਾਂ ਦਾ ਧਿਆਨ ਨਹੀਂ ਰੱਖ ਸਕਦੇ | ਜਦੋਂ ਕਿ ਪਿਛਲੇ ਇਕ ਮਹੀਨੇ ਤੋਂ ਖੇਤਾਂ 'ਚ ਖੜ੍ਹਾ ਹੋਣ ਕਰਕੇ ਫ਼ਸਲਾਂ ਖ਼ਤਮ ਹੋ ਗਈਆਂ ਹਨ ਤੇ ਸਫ਼ੈਦੇ ਤੇ ਪਾਪੂਲਰ ਦੇ ਦਰੱਖ਼ਤ ਵੀ ਰੁੜ੍ਹ ਗਏ ਹਨ | ਉਨ੍ਹਾਂ ਕਿਹਾ ਕਿ ਜੇਕਰ ਦਰਿਆ ਬਿਆਸ ਦੇ ਪਾਣੀ ਨਾਲ ਬੰਨ੍ਹ ਨੰੂ ਕੋਈ ਨੁਕਸਾਨ ਪਹੁੰਚਦਾ ਹੈ ਤਾਂ ਇਲਾਕੇ ਦੇ 40-50 ਪਿੰਡ ਤਬਾਹ ਹੋ ਜਾਣਗੇ | ਉਨ੍ਹਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਪਿੰਡ ਗਲੇਲੜਾ ਨੇੜੇ ਬੰਨ੍ਹ ਨੰੂ ਪਾਣੀ ਨਾਲ ਲੱਗ ਰਹੇ ਖੋਰੇ ਨੰੂ ਬਚਾਉਣ ਲਈ ਡਰੇਨੇਜ਼ ਵਿਭਾਗ ਦੇ ਉੱਚ ਅਧਿਕਾਰੀਆਂ ਨੰੂ ਹਦਾਇਤਾਂ ਕੀਤੀਆਂ ਜਾਣ, ਜਿਸ ਨਾਲ ਪਿੰਡਾਂ ਦਾ ਬਚਾਅ ਹੋ ਸਕੇ | ਇਸ ਮੌਕੇ ਪਿੰਡ ਵਾਸੀਆਂ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਅਵਾਰਾ ਘੁੰਮਦੇ ਕੁੱਤਿਆਂ ਦੇ ਝੁੰਡ ਬਣ ਰਹੇ ਹਾਦਸਿਆਂ ਦਾ ਕਾਰਨ ਅਗਲੀ ਖ਼ਬਰ ਹੜ੍ਹਾਂ ਨਾਲ ਹੋਏ ਨੁਕਸਾਨ ਲਈ ਕੇਂਦਰ ਤੇ ਸੂਬਾ ਸਰਕਾਰ ਰਾਹਤ ਪੈਕੇਜ ਦਾ ਕਰੇ ਐਲਾਨ-ਕਾਮਰੇਡ ਸੈਣੀ
Ad Position 24